Punjab: ਪਤੰਗ ਲੁਟਦਿਆਂ ਨੌਜਵਾਨ ਨਾਲ ਵਾਪਰੀ ਅਣਹੋਣੀ! ਤੜਫ਼-ਤੜਫ਼ ਕੇ ਨਿਕਲੀ ਜਾਨ
Saturday, Jan 17, 2026 - 04:17 PM (IST)
ਲੋਹੀਆਂ (ਸੱਦੀ)- ਇਕ ਨੌਜਵਾਨ ਲੋਹੀਆਂ ਲੁਧਿਆਣਾ ਰੇਲਵੇ ਟਰੈਕ ’ਤੇ ਲੱਗੀਆਂ 25 ਕੇਵੀ ਬਿਜਲੀ ਦੀਆਂ ਲਾਈਨਾਂ ਤੋਂ ਪਏ ਝਟਕੇ ਨਾਲ ਉਸ ਸਮੇਂ ਝੁਲਸ ਗਿਆ। ਜਦੋਂ ਉਹ ਰੇਲਵੇ ਟਰੈਕ ’ਤੇ ਪਤੰਗ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਜਿਉਂ ਹੀ ਉਸ ਨੇ ਡੋਰ ਨੂੰ ਹੱਥ ਪਾਇਆ ਤਾਂ ਉਸ ਨੂੰ ਬਹੁਤ ਵੱਡਾ ਕਰੰਟ ਲਗਿਆ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਬੀਤੇ ਦਿਨ ਤੜਕੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਇਆਂ ਦੌਰਾਨੇ ਇਲਾਜ ਉਹ ਮੌਤ ਦੇ ਮੂੰਹ ’ਚ ਚਲਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਡੋਰ ਨੂੰ ਉਸ ਨੇ ਲੁੱਟਣ ਦੀ ਕੋਸ਼ਿਸ਼ ਕੀਤੀ, ਉਹ ਚਾਈਨਾ ਡੋਰ ਸੀ, ਜੋ ਉਸ ਦੀ ਮੌਤ ਦਾ ਕਾਰਣ ਬਣੀ।
ਜਾਣਕਾਰੀ ਅਨੁਸਾਰ ਰਮਨਦੀਪ ਸਿੰਘ ਉਮਰ 28 ਸਾਲ ਪੁੱਤਰ ਦਲਜੀਤ ਸਿੰਘ ਵਾਸੀ ਮੁਹੱਲਾ ਮੁਸਤਾਬਾਦ ਲੋਹੀਆਂ ਖਾਸ ਘਰ ਦੇ ਨੇੜੇ ਹੀ ਬਣੇ ਰੇਲਵੇ ਟਰੈਕ ’ਤੇ ਪਤੰਗ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਨੇ ਜਿਉਂ ਹੀ ਡੋਰ ਫੜੀ ਤਾਂ ਉਸ ਨੂੰ ਰੇਲਵੇ ਟਰੈਕ ’ਤੇ ਚੱਲ ਰਹੀ 25 ਕੇ. ਵੀ. ਤਾਰਾਂ ਤੋਂ ਕਰੰਟ ਲੱਗਾ। ਇਸ ਮੌਕੇ ਚਸ਼ਮਦੀਦ ਲੋਕਾਂ ਨੇ ਇਸ ਡੋਰ ਨੂੰ ਚਾਈਨਾ ਡੋਰ ਦੱਸਿਆ, ਜਿਸ ਕਾਰਨ ਉਕਤ ਨੌਜਵਾਨ ਨੂੰ ਕਰੰਟ ਲੱਗਾ। ਕਰੰਟ ਇੰਨੇ ਜ਼ੋਰ ਦੀ ਲੱਗਾ ਕਿ ਨੌਜਵਾਨ ਦੀਆਂ ਦੋ ਪਲਟੀਆਂ ਲੱਗੀਆਂ, ਜਿਸ ਦੌਰਾਨ ਉਹ ਜ਼ਮੀਨ ’ਤੇ ਡਿੱਗਾ ਅਤੇ ਉਸ ਦੇ ਸਰੀਰ ਨੂੰ ਅੱਗ ਲੱਗ ਗਈ ਅਤੇ ਉਸ ਦੇ ਸਰੀਰ ਦੇ ਅਗਲਾ ਹਿੱਸੇ ਨੂੰ ਅੱਗ ਲੱਗ ਗਈ ਜਿਸ ਕਾਰਣ ਉਹ 80 ਫ਼ੀਸਦੀ ਤੋਂ ਉੱਪਰ ਸੜ ਗਿਆ। ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਇਲਾਜ ਲਈ ਉਸ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਅੱਜ ਤੜਕੇ ਉਸ ਦੀ ਮੌਤ ਹੋ ਗਈ ।
ਇਹ ਵੀ ਪੜ੍ਹੋ: ਜਲੰਧਰ 'ਚ 2 ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ! ਸਰੀਰ 'ਤੇ ਮਿਲੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ, ਕਤਲ ਦਾ ਖ਼ਦਸ਼ਾ
ਰੇਲਵੇ ਪੁਲਸ ਲੋਹੀਆਂ ਦੇ ਏ. ਐੱਸ. ਆਈ. ਸੋਹਣ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦਾ ਪੋਸਟ ਮਾਰਟਮ ਹੋਣ ਤੋਂ ਬਾਅਦ ਉਸ ਦੀ ਲਾਸ਼ ਨੂੰ ਸਸਕਾਰ ਲਈ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮੌਕੇ ਸਰੂਪ ਲਾਲ, ਬਿੱਟੂ ਧੱਕਾ ਬਸਤੀ, ਤਾਰਾ ਸਿੰਘ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਪੰਜਾਬ: ਦਿਨ-ਦਿਹਾੜੇ ਮੋਟਰਸਾਈਕਲ 'ਤੇ ਜਾਂਦੇ ਮੁੰਡੇ ਨੂੰ ਰਾਹ 'ਚ ਰੋਕ ਕੇ ਮਾਰ ਦਿੱਤੀਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
