ਆਲੂਆਂ ਨਾਲ ਭਰੀ ਜੀਪ ਨਾਲੇ ਵਿਚ ਡਿੱਗੀ

Wednesday, Aug 14, 2024 - 12:39 PM (IST)

ਆਲੂਆਂ ਨਾਲ ਭਰੀ ਜੀਪ ਨਾਲੇ ਵਿਚ ਡਿੱਗੀ

ਬਲਾਚੌਰ/ਪੋਜੇਵਾਲ (ਤਰਸੇਮ ਕਟਾਰੀਆ)- ਬਲਾਚੌਰ ਤੋਂ ਭੱਦੀ ਨੂੰ ਜਾਂਦੀ ਸੜਕ ਦੇ ਕਿਨਾਰੇ ’ਤੇ ਬਿਨਾਂ ਢੱਕਣ ਵਾਲੇ ਨਾਲੇ ਵਿਚ ਆਲੂਆਂ ਨਾਲ ਭਰੀ ਜੀਪ ਡਿੱਗ ਗਈ ਜਿਸ ਕਾਰਨ ਜੀਪ ਦੇ ਚੈਂਬਰ ਦਾ ਕਾਫ਼ੀ ਨੁਕਸਾਨ ਹੋ ਗਿਆ। ਬਲਾਚੌਰ ਟ੍ਰੈਫਿਕ ਇੰਚਾਰਜ ਏ. ਐੱਸ. ਆਈ. ਜੋਗਿੰਦਰਪਾਲ ਨੇ ਦੱਸਿਆ ਕਿ ਮਹਿੰਦਰਾ ਜੀਪ ਦਾ ਚਾਲਕ ਚੌਧਰੀ ਚਮਨ ਲਾਲ ਵਾਸੀ ਰੱਤੇਵਾਲ ਜਿਹੜਾ ਜਲੰਧਰ ਤੋਂ ਆਲੂ ਲੈ ਕੇ ਸ਼ਬਜੀ ਮੰਡੀ ਬਲਾਚੌਰ ਦੀ ਆੜਤ ’ਤੇ ਲਿਜਾ ਰਿਹਾ ਸੀ ਕਿ ਅਚਾਨਕ ਬਿਨਾਂ ਢੱਕਣ ਵਾਲੇ ਨਾਲੇ ਵਿਚ ਫਸ ਗਈ, ਜਿਸ ਨੂੰ ਭਾਰੀ ਜੱਦੋ ਜਹਿਦ ਨਾਲ ਟਰੈਕਟਰ ਦੀ ਮਦਦ ਨਾਲ ਬਾਹਰ ਕੱਢਿਆ। 

ਇਹ ਵੀ ਪੜ੍ਹੋ- ਦੋ ਕਾਰਾਂ ਵਿਚਾਲੇ ਜ਼ਬਰਦਸਤ ਟੱਕਰ ਹੋਣ ਕਾਰਨ ਵਾਪਰਿਆ ਭਿਆਨਕ ਹਾਦਸਾ, ਉੱਡੇ ਪਰਖੱਚੇ, 1 ਦੀ ਦਰਦਨਾਕ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News