ਉੱਗੀ ਪੁਲਸ ਵੱਲੋਂ ਨਾਕੇ ਦੌਰਾਨ ਭਗੌੜਾ ਨੌਜਵਾਨ ਗ੍ਰਿਫ਼ਤਾਰ
04/02/2023 4:16:55 PM

ਮੱਲੀਆਂ ਕਲਾਂ (ਟੁੱਟ)- ਸਦਰ ਬਾਣਾ ਨਕੋਦਰ ਅਧੀਨ ਪੈਂਦੀ ਪੁਲਸ ਚੌਕੀ ਪਿੰਡ ਉੱਗੀ ਦੀ ਪੁਲਸ ਪਾਰਟੀ ਵੱਲੋਂ ਇਕ ਲੜਾਈ ਝਗੜੇ ਦੇ ਕੇਸ ਭਗੌੜੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਚੌਂਕੀ ਇੰਚਾਰਜ ਐੱਸ. ਆਈ. ਗੁਰਨਾਮ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖ਼ਾਸ ਮੁਖਬਰ ਦੀ ਇਤਲਾਹ 'ਤੇ ਏ. ਐੱਸ. ਆਈ. ਚਮਨ ਲਾਲ ਨੇ ਬੜੀ ਮੁਸਤੈਦੀ ਨਾਲ ਰਹੀਮਪੁਰ ਗੇਟ ਕੋਲ ਪੁਲਸ ਪਾਰਟੀ ਨਾਲ ਨਾਕਾ ਲਾਇਆ ਹੋਇਆ ਸੀ।
ਪਿੰਡ ਰਹੀਮਪੁਰ ਵਾਲੇ ਪਾਸਿਓਂ ਇਕ ਨੌਜਵਾਨ ਆ ਰਿਹਾ ਸੀ। ਸ਼ੱਕ ਦੇ ਆਧਾਰ 'ਤੇ ਉਸ ਨੂੰ ਰੋਕਿਆ ਗਿਆ ਅਤੇ ਪੁੱਛਗਿੱਛ ਦੌਰਾਨ ਉਸ ਨੇ ਅਪਣਾ ਨਾਮ ਰਣਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਰਹੀਮਪੁਰ ਦੱਸਿਆ ਉਕਤ ਨੌਜਵਾਨ ਉੱਪਰ ਲੜਾਈ ਝਗੜੇ ਦੇ ਕੇਸ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। 28 ਮਾਰਚ ਨੂੰ ਨਕੋਦਰ ਦੀ ਮਾਨਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਕੀਤਾ ਸੀ, ਜਿਸ ਦੀ ਪੁਲਸ ਨੂੰ ਭਾਲ ਸੀ, ਜਿਸ ਨੂੰ ਪਹਿਲੀ ਅਪ੍ਰੈਲ ਨੂੰ ਕਥਿਤ ਤੌਰ 'ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ‘ਅੰਨਦਾਤਾ’ ’ਤੇ ਕੁਦਰਤ ਦੀ ਮਾਰ, ਬੇਮੌਸਮੀ ਮੀਂਹ ਤੇ ਗੜਿਆਂ ਨਾਲ ਪੰਜਾਬ ’ਚ ਕਣਕ ਦੀ 20 ਫ਼ੀਸਦੀ ਫ਼ਸਲ ਖ਼ਰਾਬ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।