ਸ਼ੂਗਰ ਮਿੱਲ ਰੰਧਾਵਾ ’ਚ ਗੰਨੇ ਦੇ ਚੂਰੇ ਨੂੰ ਲੱਗੀ ਅੱਗ , ਲੱਖਾਂ ਦਾ ਨੁਕਸਾਨ

02/24/2023 1:35:12 PM

ਦਸੂਹਾ (ਝਾਵਰ)-ਸ਼ੂਗਰ ਮਿੱਲ ਰੰਧਾਵਾ ਦਸੂਹਾ ਵਿਖੇ ਬੀਤੇ ਦਿਨ ਮਿੱਲ ’ਚ ਗੰਨੇ ਦੇ ਚੂਰੇ ਨੂੰ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋ ਗਿਆ। ਮਿੱਲ ਦੇ ਪ੍ਰੈਜ਼ੀਡੈਂਟ ਬਲਵੰਤ ਸਿੰਘ ਗਰੇਵਾਲ, ਸੀਨੀਅਰ ਮੈਨਜੇਰ ਦੇਸ ਰਾਜ, ਕੇਨ ਮੈਨੇਜਰ ਪੰਕਜ ਕੁਮਾਰ ਨੇ ਦੱਸਿਆ ਕਿ ਚੂਰੇ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਚੱਲ ਸਕਿਆ।

ਇਹ ਵੀ ਪੜ੍ਹੋ : ਪੁਲਸ ਮੁਕਾਬਲੇ ’ਚ ਮਰਿਆ ਗੋਰਾਇਆ ਦਾ ਨਿਕਲਿਆ ਤੀਜਾ ਗੈਂਗਸਟਰ, ਪਰਿਵਾਰ ਨੇ ਪੁਲਸ 'ਤੇ ਚੁੱਕੇ ਸਵਾਲ

ਉਨ੍ਹਾਂ ਕਿਹਾ ਕਿ ਅੱਗ ਲੱਗਣ ’ਤੇ ਦਸੂਹਾ ਅਤੇ ਹੁਸ਼ਿਆਰਪੁਰ ਤੋਂ ਫਾਇਰ ਬ੍ਰਿਗੇਡ ਮੰਗਵਾਏ ਗਏ। ਲਗਭਗ ਦੁਪਹਿਰ 2.30 ਵਜੇ ਅੱਗ ’ਤੇ ਕਾਬੂ ਪਾਇਆ ਗਿਆ, ਜਦਕਿ ਮੁਲਾਜ਼ਮਾਂ ਵੱਲੋਂ ਵੀ ਅੱਗ ਬੁਝਾਉਣ ਲਈ ਸਹਿਯੋਗ ਦਿੱਤਾ ਗਿਆ। ਮਿੱਲ ਦੇ ਕੇਨ ਮੈਨੇਜਰ ਪੰਕਜ ਕੁਮਾਰ ਨੇ ਦੱਸਿਆ ਕਿ ਚੂਰੇ ਨੂੰ ਅੱਗ ਲੱਗਣ ਨਾਲ ਲਗਭਗ 7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਤਹਿਸੀਲਦਾਰ ਮਨਵੀਰ ਸਿੰਘ ਢਿੱਲੋਂ, ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ, ਡੀ. ਐੱਸ. ਪੀ. ਦਸੂਹਾ ਬਲਵੀਰ ਸਿੰਘ, ਸਿਵਲ ਹਸਪਤਾਲ ਦਸੂਹਾ ਦੀ ਮੈਡੀਕਲ ਟੀਮ ਵੀ ਸ਼ੂਗਰ ਮਿੱਲ ਵਿਚ ਪਹੁੰਚ ਗਈ। ਉਨ੍ਹਾਂ ਕਿਹਾ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ : ਬਿਨਾਂ ਮਨਜ਼ੂਰੀ ਵਿਦੇਸ਼ ਗਏ 149 ਨੰਬਰਦਾਰਾਂ ਦੀ ਖੈਰ ਨਹੀਂ, ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਚੁੱਕੇਗੇ ਸਖ਼ਤ ਕਦਮ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News