ਹੁਸ਼ਿਆਰਪੁਰ ਦੇ ਦਸ਼ਮੇਸ਼ ਨਗਰ ਇਲਾਕੇ ''ਚ ਬਿਜਲੀ ਦਫ਼ਤਰ ਨੇੜੇ ਖਾਲੀ ਪਏ ਮੈਦਾਨ ''ਚ ਲੱਗੀ ਅੱਗ
Monday, May 22, 2023 - 05:16 PM (IST)

ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਵਿਚ ਅੱਜ ਜਲੰਧਰ ਰੋਡ 'ਤੇ ਪੈਂਦੇ ਦਸ਼ਮੇਸ਼ ਨਗਰ ਇਲਾਕੇ ਵਿਚ ਬਿਜਲੀ ਦਫ਼ਤਰ ਦੇ ਨਾਲ ਖਾਲੀ ਪਏ ਮੈਦਾਨ ਵਿਚ ਅੱਗ ਲੱਗ ਗਈ। ਜਿਸ ਦੀ ਸੂਚਨਾ ਆਸਪਾਸ ਦੇ ਰਿਹਾਇਸ਼ੀ ਇਲਾਕੇ ਵਿਚ ਰਹਿੰਦੇ ਲੋਕਾਂ ਵੱਲੋਂ ਸਭ ਤੋਂ ਪਹਿਲਾਂ ਬਿਜਲੀ ਵਿਭਾਗ ਨੂੰ ਦਿੱਤੀ ਤਾਂ ਜ਼ੋ ਸਮਾਂ ਰਹਿੰਦਿਆਂ ਬਿਜਲੀ ਘਰ ਦੀ ਮਸ਼ੀਨੀਰੀ ਅਤੇ ਅੰਦਰ ਕੰਮ ਕਰਦੇ ਮੁਲਾਜ਼ਮਾਂ ਦਾ ਨੁਕਸਾਨ ਹੋਣੋਂ ਬਚਾਅ ਹੋ ਸਕੇ। ਜਿਵੇਂ ਹੀ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਮਿਲੀ ਤਾਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਗਿਆ।
ਦੱਸ ਦਈਏ ਕਿ ਅੱਗ ਲਗਣ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਅਤੇ ਪ੍ਰਸ਼ਾਸਨ ਵੱਲੋਂ ਗਰਮੀ ਵਿਚ ਖਾਲੀ ਪਏ ਪਲਾਟਾਂ ਅਤੇ ਕੁੜ੍ਹੇ ਕੂੜੇ ਨੂੰ ਅੱਗ ਲਗਾਉਣ ਤੋਂ ਗ਼ੁਰੇਜ਼ ਕਰਨ ਲਈ ਵੀ ਕਿਹਾ ਜਾਂਦਾ ਹੈ ਪਰ ਫਿਰ ਵੀ ਅਕਸਰ ਲੋਕ ਸਫ਼ਾਈ ਦੇ ਨਾਮ 'ਤੇ ਅੱਗ ਲਗਾ ਦਿੰਦੇ ਹਨ, ਜੋ ਅਤਿ ਦੀ ਗਰਮੀ ਹੋਣ ਕਾਰਨ ਕਈ ਵਾਰੀ ਜਾਨੀ ਮਾਲੀ ਨੁਕਸਾਨ ਦਾ ਕਾਰਨ ਬਣਦੀ ਹੈ।
ਇਹ ਵੀ ਪੜ੍ਹੋ -ਇਕ ਹੋਰ ਵੱਡੇ ਐਕਸ਼ਨ ਦੀ ਤਿਆਰੀ 'ਚ ਪੰਜਾਬ ਸਰਕਾਰ, ਇਸ ਖੇਤਰ 'ਚ ਸਥਾਪਤ ਹੋਵੇਗਾ ਡਿਟੈਕਟਿਵ ਵਿੰਗ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।