ਰੂਪਨਗਰ ਵਿਖੇ ਪਿੱਟਬੁਲ ਕੁੱਤੀ ਨੇ ਬੱਚੇ ਨੂੰ ਕੀਤਾ ਜ਼ਖ਼ਮੀ, ਮਾਲਕਣ ’ਤੇ ਪਰਚਾ ਦਰਜ
Monday, Aug 21, 2023 - 01:52 PM (IST)

ਰੂਪਨਗਰ (ਵਿਜੇ ਸ਼ਰਮਾ)- ਥਾਣਾ ਸਦਰ ਰੂਪਨਗਰ ਦੀ ਪੁਲਸ ਵੱਲੋਂ ਪਿੱਟਬੁਲ ਕੁੱਤੀ ਵੱਲੋਂ ਇਕ ਬੱਚੇ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਉਸ ਦੀ ਮਾਲਕਣ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਖਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਪਿੰਡ ਹਰੀਪੁਰ ਥਾਣਾ ਸਦਰ ਰੂਪਨਗਰ ਨੇ ਦੱਸਿਆ ਕਿ ਉਸ ਦੀ ਗੁਆਂਢਣ ਕਮਲਜੀਤ ਕੌਰ ਪਤਨੀ ਲੇਟ ਬਹਾਦਰ ਸਿੰਘ ਨੇ ਆਪਣੇ ਘਰ ਇਕ ਖੂੰਖਾਰ ਕਿਸਮ ਦੀ ਪਿੱਟਬੁਲ ਕੁੱਤੀ ਰੱਖੀ ਹੋਈ ਹੈ, ਜੋ ਆਉਂਦੇ ਜਾਂਦੇ ਵਿਅਕਤੀਆਂ ਨੂੰ ਕੱਟਣ ਲਈ ਪਿੱਛੇ ਭੱਜਦੀ ਹੈ।
ਉਹ ਬੀਤੇ 17 ਅਗਸਤ ਨੂੰ ਰੱਸਾ ਖੁੱਲ੍ਹਵਾ ਕੇ ਉਸ ਦੇ ਘਰ ਅੰਦਰ ਆ ਗਈ ਅਤੇ ਉਸ ਦੇ ਮੁੰਡੇ ਹਰਸ਼ਦੀਪ ਸਿੰਘ ਉਮਰ ਕਰੀਬ 9 ਸਾਲ ਜੋ ਦੂਜੀ ਜਮਾਤ ਵਿਚ ਪੜ੍ਹਦਾ ਹੈ, ਦੇ ਮਗਰ ਭੱਜੀ ਤਾਂ ਬੱਚਾ ਘਬਰਾ ਕੇ ਡਿੱਗ ਪਿਆ ਅਤੇ ਕੁੱਤੀ ਨੇ ਬੱਚੇ ਦੇ ਸਿਰ ਦੇ ਵਾਲ ਫੜ ਲਏ, ਜਿਸ ਨੂੰ ਵੇਖ ਕੇ ਉਸ ਨੇ ਰੌਲਾ ਪਾਇਆ ਤਾਂ ਨਜ਼ਦੀਕੀ ਗੁਆਂਢੀ ਸਰੂਪ ਸਿੰਘ ਲੜਕੇ ਨੂੰ ਛੁਡਾਉਣ ਲਈ ਆਇਆ ਤਾਂ ਕੁੱਤੀ ਨੇ ਵਾਲ ਨਹੀਂ ਛੱਡੇ ਤਾਂ ਸਰੂਪ ਸਿੰਘ ਨੇ ਚਾਕੂ ਅਤੇ ਡਾਟ ਦੀ ਮਦਦ ਨਾਲ ਬੱਚੇ ਦੇ ਵਾਲ ਕੱਟਣ ਦੀ ਕੋਸ਼ਿਸ਼ ਕੀਤੀ ਪਰ ਕੁੱਤੀ ਨੇ ਬੱਚੇ ਦੇ ਸਿਰ ਨੂੰ ਮੂੰਹ ਵਿਚ ਪਾ ਲਿਆ ਤੇ ਜਦੋਂ ਉਸ ਦਾ ਮੂੰਹ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਕੁੱਤੀ ਨੇ ਮੂੰਹ ਹੋਰ ਵੀ ਜ਼ਿਆਦਾ ਜਕੜ ਲਿਆ ਅਤੇ ਬੱਚਾ ਤੜਫਣ ਲੱਗ ਪਿਆ।
ਇਹ ਵੀ ਪੜ੍ਹੋ- ਪੱਤਰਕਾਰ ਰਵੀ ਗਿੱਲ ਖ਼ੁਦਕੁਸ਼ੀ ਮਾਮਲੇ 'ਚ SHO ਤੇ ASI 'ਤੇ ਡਿੱਗੀ ਗਾਜ
ਬੱਚੇ ਦੀ ਜਾਨ ਨੂੰ ਖਤਰਾ ਦੇਖਦੇ ਹੋਏ ਸਰੂਪ ਸਿੰਘ ਨੇ ਪਹਿਲਾਂ ਕੁਹਾੜੀ ਨਾਲ ਕੁੱਤੀ ਦੇ ਸੱਟ ਮਾਰੀ ਅਤੇ ਕੁੱਤੀ ਨੇ ਫਿਰ ਵੀ ਨਹੀਂ ਛੱਡਿਆ ਜਿਸ ਤੋਂ ਬਾਅਦ ਉਸ ਨੇ ਕੁਹਾੜੀ ਨਾਲ ਕੁੱਤੀ ’ਤੇ ਵਾਰ ਕੀਤੇ ਅਤੇ ਬੜੀ ਮੁਸ਼ਕਿਲ ਨਾਲ ਬੱਚੇ ਨੂੰ ਕੁੱਤੀ ਤੋਂ ਛੁਡਵਾਇਆ। ਪੁਲਸ ਨੇ ਮੁੱਦਈ ਦੀ ਸ਼ਿਕਾਇਤ ’ਤੇ ਪਿੱਟਬੁਲ ਕੁੱਤੀ ਦੀ ਮਾਲਕਣ ’ਤੇ ਪਰਚਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਜਲੰਧਰ ਦੀ ਹੈਰਾਨੀਜਨਕ ਘਟਨਾ, ਲਾਸ਼ ਦਾ ਸਸਕਾਰ ਕਰਨ ਤੋਂ ਪਹਿਲਾਂ ਪਰਿਵਾਰ ਨੇ ਜ਼ਰੂਰੀ ਸਮਝੀ ਸ਼ਰਾਬ ਪੀਣੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ