ਟਾਵਰ ''ਚੋਂ ਬੈਟਰੀਆਂ ਚੋਰੀ ਕਰਨ ਦੇ ਦੋਸ਼ ''ਚ 2 ਵਿਅਕਤੀਆਂ ''ਤੇ ਕੇਸ ਦਰਜ

Thursday, Sep 26, 2024 - 06:19 PM (IST)

ਟਾਵਰ ''ਚੋਂ ਬੈਟਰੀਆਂ ਚੋਰੀ ਕਰਨ ਦੇ ਦੋਸ਼ ''ਚ 2 ਵਿਅਕਤੀਆਂ ''ਤੇ ਕੇਸ ਦਰਜ

ਢਿੱਲਵਾਂ- ਥਾਣਾ ਢਿੱਲਵਾਂ ਦੀ ਪੁਲਸ ਨੇ ਟਾਵਰ ਵਿੱਚੋਂ ਬੈਟਰੀਆਂ ਚੋਰੀ ਕਰਨ ਦੇ ਦੋਸ਼ ਵਿਚ ਦੋ ਵਿਅਕਤੀਆਂ 'ਤੇ ਕੇਸ ਦਰਜ ਕੀਤਾ ਹੈ। ਥਾਣਾ ਢਿੱਲਵਾਂ ਦੇ ਮੁਖੀ ਰਮਨਦੀਪ ਕੁਮਾਰ ਨੇ ਦੱਸਿਆ ਕਿ ਸ਼ੁਭਮ ਪੁੱਤਰ ਅਸ਼ਵਨੀ ਚਾਵਲਾ ਵਾਸੀ ਆਜ਼ਾਦ ਨਗਰ ਫਿਰੋਜ਼ਪੁਰ ਨੇ ਥਾਣੇ ਵਿਚ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਰਿਲਾਇੰਸ ਜੀਓ ਇਨਫੋ ਕੋਮ ਲਿਮਟਿਡ ਮੋਹਾਲੀ ਵਿੱਚ ਬਤੌਰ ਲੀਗਲ ਐਗਜ਼ੀਕਿਊਟਿਵ ਨੌਕਰੀ ਕਰਦਾ ਹੈ। 

ਕੰਪਨੀ ਵੱਲੋਂ ਪੰਜਾਬ ਵਿੱਚ ਰਿਲਾਇੰਸ ਦੇ ਟਾਵਰਾ ਦੀ ਦੇਖਭਾਲ ਕਰਦਾ ਹੈ। ਬੀਤੇ 4 ਜੂਨ 2024 ਦੀ ਰਾਤ ਉਹ ਕੰਪਨੀ ਵੱਲੋਂ ਰੱਖੇ ਗਏ ਟੈਕਨੀਸ਼ੀਅਨ ਰਘਬੀਰ ਦਾ ਫੋਨ ਆਇਆ ਕਿ ਭੰਡਾਲ ਬੇਟ ਢਿੱਲਵਾਂ ਦੇ ਟਾਵਰ ਦੀਆਂ ਤਿੰਨ ਬੈਟਰੀਆਂ ਚੋਰੀ ਹੋ ਗਈਆਂ ਹਨ। ਟਾਵਰ ਦੇ ਚਾਰੋਂ ਤਰਫ਼ ਜਾਲੀ ਲਗਾ ਕੇ ਲਗਾਏ ਗਏ ਤਾਲਿਆਂ ਨੂੰ ਤੋੜ ਟਾਵਰ ਤੋਂ ਬੈਟਰੀਆਂ ਚੋਰੀ ਕਰਕੇ ਚੋਰ ਲੈ ਗਏ ਹਨ। ਉਨ੍ਹਾਂ ਕਾਫ਼ੀ ਭਾਲ ਕੀਤੀ ਪਰ ਪਤਾ ਨਹੀਂ ਲਗਾ। ਹੁਣ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਕੋਲ ਪਹਿਲਾਂ ਕੰਮ ਕਰਨ ਵਾਲੇ ਟੈਕਨੀਸ਼ੀਅਨ ਸੁਖਵਿੰਦਰ ਸਿੰਘ ਅਤੇ ਉਸ ਦੇ ਸਾਥੀ ਮਨਪ੍ਰੀਤ ਸਿੰਘ ਵਾਸੀ ਸੰਸਾਰਪੁਰ ਵੱਲੋਂ ਚੋਰੀ ਕੀਤੀਆਂ ਗਈਆਂ ਹਨ। ਪੁਲਸ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ ਦੋਹਾਂ ਵਿਅਕਤੀਆਂ 'ਤੇ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਰਮਨਦੀਪ ਕੁਮਾਰ ਨੇ ਦੱਸਿਆ ਕਿ ਉਕਤ ਵਿਅਕਤੀ ਜਲਦੀ ਹੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਗੇ।

ਇਹ ਵੀ ਪੜ੍ਹੋ-  ਜਲੰਧਰ ਵਿਖੇ ਜਿਊਲਰੀ ਦੇ ਸ਼ੋਅ ਰੂਮ 'ਚ ਕੰਮ ਕਰਦੀ ਮਹਿਲਾ ਨੇ ਕੀਤੀ ਖ਼ੁਦਕੁਸ਼ੀ, ਜਵਾਈ 'ਤੇ ਲੱਗੇ ਗੰਭੀਰ ਦੋਸ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News