17 ਲੱਖ ਦੀ ਧੋਖਾਦੇਹੀ ਕਰਨ ਦੇ ਦੋਸ਼ 'ਚ 1 ਵਿਅਕਤੀ ਖ਼ਿਲਾਫ਼ ਕੇਸ ਦਰਜ

Monday, Mar 25, 2024 - 04:36 PM (IST)

17 ਲੱਖ ਦੀ ਧੋਖਾਦੇਹੀ ਕਰਨ ਦੇ ਦੋਸ਼ 'ਚ 1 ਵਿਅਕਤੀ ਖ਼ਿਲਾਫ਼ ਕੇਸ ਦਰਜ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਸਿੰਘ ਮੋਮੀ)- ਟਾਂਡਾ ਪੁਲਸ ਨੇਗੁਰੂ ਨਾਨਕ ਕਾਲੋਨੀ ਵਿਚ ਇਕ ਪਲਾਟ ਦੇ ਸੌਦੇ ਨੂੰ ਲੈ ਕੇ ਇਕ ਵਿਅਕਤੀ ਨਾਲ ਧੋਖਾਦੇਹੀ ਕਰਨ ਵਾਲੇ ਕਲੋਨਾਈਜਰ ਦੇ ਖ਼ਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਧੋਖਾਦੇਹੀ ਦਾ ਸ਼ਿਕਾਰ ਹੋਏਦਲਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬਿਜਲੀ ਘਰ ਕਾਲੋਨੀ ਡਾਲਾ ਜਾਂਘ ਦੇ ਬਿਆਨ ਦੇ ਆਧਾਰ ਤੇ ਮਨਦੀਪ ਸਰਿਸ਼ਤਾ (ਭੋਗਪੁਰ) ਦੇ ਖ਼ਿਲਾਫ਼ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਦਲਜੀਤ ਸਿੰਘ ਦੱਸਿਆ ਕਿ ਉਸਨੇ ਉਕਤ ਮੁਲਜ਼ਮ ਨਾਲ ਪਲਾਟ ਦਾ ਸੌਦਾ ਤੈਅ ਕਰਕੇ ਕੁੱਲ ਬਿਆਨਾ ਅਤੇ ਬਾਅਦ ਵਿਚ ਕੁੱਲ 17 ਲੱਖ ਰੁਪਏ ਰਕਮ ਦਿੱਤੀ ਸੀ ਪਰ ਉਹ ਰਜਿਸਟਰੀ ਕਰਵਾਉਣ ਤੋਂ ਮੁਕਰ ਹੋ ਗਿਆ। ਪੁਲਸ ਨੇ ਜਾਂਚ ਤੋਂ ਬਾਅਦ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਏ. ਐੱਸ. ਆਈ. ਮਨਿੰਦਰ ਕੌਰ ਹੁਣ ਮਾਮਲੇ 'ਤੇ ਅਗਲੇਰੀ ਕਾਰਵਾਈ ਕਰਨ ਵਿਚ ਜੁਟੀ ਹੈ।

ਗਲਤ ਟਰੈਕ 'ਤੇ ਚੱਲੀ ਮਾਲਗੱਡੀ ਦੇ ਮਾਮਲੇ 'ਚ ਰੇਲਵੇ ਦੀ ਵੱਡੀ ਕਾਰਵਾਈ, ਲੋਕੋ ਪਾਇਲਟ ਤੇ ਗਾਰਡ ਤਲਬ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News