ਮਹਿਲਾ ਕੌਂਸਲਰ ਤੇ ਉਸ ਦੇ ਪੁੱਤ ਖ਼ਿਲਾਫ਼ ਕੇਸ ਦਰਜ, ਪਰਿਵਾਰ ਤੇ ਬਸਪਾ ਆਗੂਆਂ ਨੇ ਥਾਣੇ ਦੇ ਬਾਹਰ ਲਾਇਆ ਧਰਨਾ

Tuesday, Aug 06, 2024 - 02:14 PM (IST)

ਮਹਿਲਾ ਕੌਂਸਲਰ ਤੇ ਉਸ ਦੇ ਪੁੱਤ ਖ਼ਿਲਾਫ਼ ਕੇਸ ਦਰਜ, ਪਰਿਵਾਰ ਤੇ ਬਸਪਾ ਆਗੂਆਂ ਨੇ ਥਾਣੇ ਦੇ ਬਾਹਰ ਲਾਇਆ ਧਰਨਾ

ਨਕੋਦਰ (ਪਾਲੀ)-ਨਗਰ ਕੌਂਸਲ ਨਕੋਦਰ ਦੀ ਮਹਿਲਾ ਕੌਂਸਲਰ ਅਤੇ ਉਸ ਦੇ ਪੁੱਤਰ ਖ਼ਿਲਾਫ਼ ਬੀਤੀ ਰਾਤ ਦਰਜ ਹੋਏ ਲੜਾਈ-ਝਗੜੇ ਦੇ ਮਾਮਲੇ ਤੋਂ ਭੜਕੇ ਮਹਿਲਾ ਕੌਂਸਲਰ ਦੇ ਪਰਿਵਾਰਕ ਮੈਂਬਰਾਂ ਤੇ ਬਸਪਾ ਆਗੂਆਂ ਨੇ ਪੁਲਸ ਖ਼ਿਲਾਫ਼ ਮੋਰਚਾ ਖੋਲ੍ਹ ਕੇ ਸਿਟੀ ਥਾਣੇ ਦੇ ਗੇਟ ਦੇ ਬਾਹਰ ਧਰਨਾ ਲਾ ਕੇ ਰੋਸ-ਪ੍ਰਦਰਸ਼ਨ ਕਰਦਿਆਂ ਸਿਟੀ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੀ. ਐੱਸ. ਪੀ. ਆਗੂ ਵਿਜੇ ਮੰਡਾਸ, ਰਾਮਾ ਸਰਪੰਚ ਪਿੰਡ ਮਾਊਂਵਾਲ, ਮਹਿਲਾ ਕੌਂਸਲਰ ਦੇ ਪਤੀ ਸੁਦੇਸ਼ ਚਾਹਲ ਨੇ ਕਿਹਾ ਕਿ ਸਿਟੀ ਪੁਲਸ ਨੇ ਮਹਿਲਾ ਕੌਂਸਲਰ ਦੇ ਖ਼ਿਲਾਫ਼ ਬਿਨਾਂ ਕਿਸੇ ਜਾਂਚ ਦੇ ਗਲਤ ਪਰਚਾ ਦਰਜ ਕੀਤਾ ਹੈ।

ਉਨ੍ਹਾਂ ਕਿਹਾ ਕਿ ਬੀਤੀ 3 ਅਗਸਤ ਨੂੰ ਸ਼ਿਕਾਇਤਕਰਤਾ ਤੇ ਮਹਿਲਾ ਕੌਂਸਲਰ ਦੇ ਪੁੱਤਰ ਦੀ ਗਲੀ ਵਿਚ ਇਕ ਪੁਰਾਣੇ ਮਾਮਲੇ ਨੂੰ ਲੈ ਕੇ ਜੋ ਮਾਮੂਲੀ ਤਕਰਾਰ ਹੋਈ ਸੀ, ਉਸ ਸਬੰਧੀ ਦੋਹਾਂ ਧਿਰਾਂ ਵੱਲੋਂ ਸਿਟੀ ਥਾਣੇ ਵਿਚ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ ਪ੍ਰੰਤੂ ਸਿਟੀ ਪੁਲਸ ਨੇ ਬਿਨਾਂ ਜਾਂਚ-ਪੜਤਾਲ ਦੇ ਮਹਿਲਾ ਕੌਂਸਲਰ ਤੇ ਉਸ ਦੇ ਪੁੱਤਰ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ ਜਦਕਿ ਸਿਟੀ ਥਾਣਾ ਪੁਲਸ ਵੱਲੋਂ ਸਾਡੀ ਸ਼ਿਕਾਇਤ ’ਤੇ ਸਿਟੀ ਪੁਲਸ ਨੇ ਕੋਈ ਕਾਰਵਾਈ ਨਹੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਉਕਤ ਮਾਮਲਾ ਕੈਂਸਲ ਕੀਤਾ ਜਾਵੇ। ਇਸ ਮੌਕੇ ਮਨਜੀਤ ਕੁਮਾਰ ਬਲਾਕ ਸੰਮਤੀ ਮੈਂਬਰ, ਰਮੇਸ਼ ਬੰਗੜ, ਬੱਬੂ ਬਾਠ, ਨਿਰਮਲ ਨਿੰਮਾ, ਜੌਨੀ ਸਿੱਧਵਾਂ, ਸੰਦੀਪ ਤੇ ਜਸਵੀਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- CM ਭਗਵੰਤ ਮਾਨ ਦੀ ਅਪੀਲ, ਮੁਫ਼ਤ ਬਿਜਲੀ ਲੈਣ ਵਾਲੇ ਕਿਸਾਨ ਖੇਤਾਂ 'ਚ ਜ਼ਰੂਰ ਲਗਾਉਣ 4-4 ਰੁੱਖ਼

PunjabKesari

‘ਡੀ. ਐੱਸ. ਪੀ . ਵਿਰਕ ਦੇ ਵਿਸ਼ਵਾਸ ਉਪਰੰਤ ਧਰਨਾ ਹੋਇਆ ਸਮਾਪਤ
ਉੱਧਰ ਸਿਟੀ ਥਾਣੇ ਦੇ ਗੇਟ ’ਤੇ ਲੱਗੇ ਧਰਨੇ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਕੁਲਵਿੰਦਰ ਸਿੰਘ ਵਿਰਕ, ਸਦਰ ਥਾਣਾ ਮੁਖੀ ਜੈਪਾਲ ਤੇ ਸਿਟੀ ਥਾਣਾ ਮੁਖੀ ਸੰਜੀਵ ਕਪੂਰ ਮੌਕੇ ’ਤੇ ਪਹੁੰਚੇ, ਜਿਨ੍ਹਾਂ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਵਿਸ਼ਵਾਸ ਦਿਵਾਇਆ ਕਿ ਉਕਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ, ਜਿਸ ’ਤੇ ਧਰਨਾਕਾਰੀਆਂ ਨੇ ਸਹਿਮਤ ਹੁੰਦੀਆ ਧਰਨਾ ਸਮਾਪਤ ਕਰ ਦਿੱਤਾ।

ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ ਉੱਡੇ ਕਾਰ ਦੇ ਪਰਖੱਚੇ, ਜਨਮ ਦਿਨ ਤੋਂ ਦੋ ਦਿਨ ਪਹਿਲਾਂ ਜਹਾਨੋਂ ਤੁਰ ਗਿਆ ਮਾਪਿਆਂ ਦਾ ਇਕਲੌਤਾ ਪੁੱਤ

ਕੀ ਸੀ ਮਾਮਲਾ
ਸਿਟੀ ਪੁਲਸ ਨੂੰ ਡਾ. ਯਸ਼ਪਾਲ ਚੰਦੜ ਪੁੱਤਰ ਗੁਰਨਾਮ ਦਾਸ ਵਾਸੀ ਮੁਹੱਲਾ ਰਵਿਦਾਸਪੁਰਾ ਨੇ ਸਿਟੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੀ 3 ਅਗਸਤ ਸ਼ਾਮ ਨੂੰ ਉਹ ਆਪਣੇ ਪੁੱਤਰ ਤੇ ਭਾਣਜੇ ਨਾਲ ਮੋਟਰ ਸਾਈਕਲ ’ਤੇ ਮਹਿਤਪੁਰ ਤੋਂ ਵਾਪਸ ਆ ਰਿਹਾ ਸੀ ਤਾਂ ਜਦੋਂ ਉਹ ਆਪਣੇ ਘਰ ਪਹੁੰਚਣ ਲੱਗੇ ਤਾਂ ਤਰੁਣ ਚਾਹਲ ਪੁੱਤਰ ਸੁਦੇਸ਼ ਚਾਹਲ ਵਾਸੀ ਮੁਹੱਲਾ ਗੁਰੂ ਨਾਨਕਪੁਰਾ ਨਕੋਦਰ ਨੇ ਉਸ ਨੂੰ ਘੇਰ ਲਿਆ ਅਤੇ ਰੋਕ ਕੇ ਉਸ ’ਤੇ ਹਮਲਾ ਕਰ ਦਿੱਤਾ ਤੇ ਗਾਲੀ-ਗਲੋਚ ਕਰਦੇ ਹੋਏ ਬੈਟ ਨਾਲ ਮੋਟਰ ਸਾਈਕਲ ਦੀ ਭੰਨ-ਤੋੜ ਕਰ ਦਿੱਤੀ। ਮੈਂ ਮੁਸ਼ਕਿਲ ਨਾਲ ਆਪਣੇ ਘਰ ਪਹੁੰਚਿਆ, ਉਪਰੰਤ ਤਰੁਣ ਚਾਹਲ ਆਪਣੀ ਮਾਤਾ ਸਰਬਜੀਤ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਅਇਆ ਤੇ ਇਨ੍ਹਾਂ ਸਾਡੇ ਘਰ ਦੇ ਗੇਟ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਸਾਨੂੰ ਧਮਕੀਆਂ ਦਿੱਤੀਆਂ। ਇਸ ਦੀ ਵਜ੍ਹਾ ਉਸ ਦੀ ਭੈਣ ਦਾ ਸੁਹਰੇ ਪਰਿਵਾਰ ਨਾਲ ਮਾਣਯੋਗ ਅਦਾਲਤ ’ਚ ਕੇਸ ਚੱਲਦਾ ਹੈ, ਜਿਸ ਨੂੰ ਇਹ ਵਾਪਸ ਲੈਣ ਲਈ ਦਬਾਅ ਪਾ ਰਹੇ ਹਨ।

ਇਹ ਵੀ ਪੜ੍ਹੋ- ਤਾੜ-ਤਾੜ ਚੱਲੇ ਲਫ਼ੇੜੇ! ਸਿਵਲ ਹਸਪਤਾਲ ਦੇ ਸਕਿਓਰਿਟੀ ਗਾਰਡ ਨਾਲ SMO ਦੇ ਡਰਾਈਵਰ ਦੀ ਹੱਥੋਪਾਈ, ਵੀਡੀਓ ਵਾਇਰਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News