ਰਾਜਾ ਗਾਰਡਨ ’ਚੋਂ ਸ਼ੱਕੀ ਹਾਲਾਤ ’ਚ 24 ਸਾਲਾ ਨੌਜਵਾਨ ਗਾਇਬ, ਬੰਦੀ ਬਣਾਉਣ ਦਾ ਕੇਸ

Tuesday, Jun 25, 2024 - 11:23 AM (IST)

ਰਾਜਾ ਗਾਰਡਨ ’ਚੋਂ ਸ਼ੱਕੀ ਹਾਲਾਤ ’ਚ 24 ਸਾਲਾ ਨੌਜਵਾਨ ਗਾਇਬ, ਬੰਦੀ ਬਣਾਉਣ ਦਾ ਕੇਸ

ਜਲੰਧਰ (ਜ. ਬ.)–ਗਦਾਈਪੁਰ ਦੇ ਰਾਜਾ ਗਾਰਡਨ ਵਿਚੋਂ 24 ਸਾਲਾ ਇਕ ਨੌਜਵਾਨ ਸ਼ੱਕੀ ਹਾਲਾਤ ਵਿਚ ਗਾਇਬ ਹੋ ਗਿਆ। ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਤੋਂ ਵੀ ਪਤਾ ਕੀਤਾ ਪਰ ਨੌਜਵਾਨ ਉਥੇ ਵੀ ਨਹੀਂ ਪਹੁੰਚਿਆ ਅਤੇ ਨਾ ਹੀ ਆਪਣੇ ਪਿੰਡ ਬਿਹਾਰ ਪਹੁੰਚਿਆ।

ਥਾਣਾ ਨੰਬਰ 8 ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜ ਚੌਧਰੀ ਪੁੱਤਰ ਨਗੀਨਾ ਚੌਧਰੀ ਨਿਵਾਸੀ ਬਿਹਾਰ, ਹਾਲ ਨਿਵਾਸੀ ਰਾਜਾ ਗਾਰਡਨ ਨੇ ਦੱਸਿਆ ਕਿ ਉਨ੍ਹਾਂ ਦੇ 4 ਬੱਚੇ ਹਨ। 19 ਜੂਨ ਨੂੰ ਉਹ ਕੰਮ ’ਤੇ ਚਲੇ ਗਏ ਸਨ ਅਤੇ ਸ਼ਾਮ ਨੂੰ ਜਦੋਂ ਘਰ ਮੁੜੇ ਤਾਂ ਉਨ੍ਹਾਂ ਦਾ 24 ਸਾਲ ਦਾ ਬੇਟਾ ਸੰਨੀ ਘਰ ਵਿਚ ਨਹੀਂ ਸੀ। ਉਨ੍ਹਾਂ ਰਾਤ ਭਰ ਉਸਦੀ ਉਡੀਕ ਕੀਤੀ ਪਰ ਉਹ ਨਹੀਂ ਮੁੜਿਆ। ਅਗਲੇ ਦਿਨ ਉਨ੍ਹਾਂ ਆਪਣੇ ਜਾਣਕਾਰਾਂ ਅਤੇ ਰਿਸ਼ਤੇਦਾਰਾਂ ਤੋਂ ਪਤਾ ਕੀਤਾ ਅਤੇ ਬਿਹਾਰ ਤੋਂ ਵੀ ਪਤਾ ਕਰਵਾਇਆ ਪਰ ਸੰਨੀ ਕਿਤਿਓਂ ਵੀ ਨਹੀਂ ਮਿਲਿਆ, ਜਿਸ ਤੋਂ ਬਾਅਦ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਰਾਮ ਚੌਧਰੀ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਕਿਸੇ ਨੇ ਅਣਪਛਾਤੀ ਜਗ੍ਹਾ ’ਤੇ ਗੈਰ-ਕਾਨੂੰਨੀ ਢੰਗ ਨਾਲ ਰੱਖਿਆ ਹੋਇਆ ਹੈ। ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 346 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਨੰਗਲ 'ਚ ਵੱਡੀ ਵਾਰਦਾਤ: ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲ਼ੀਆਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News