ਸਡ਼ਕ ਹਾਦਸਿਆਂ ਵਿਚ ਦੋ ਬੱਚਿਆਂ ਸਮੇਤ 8 ਵਿਅਕਤੀ ਜ਼ਖਮੀ

07/01/2019 5:06:29 AM

ਟਾਂਡਾ ਉਡ਼ਮੁਡ਼, (ਪੰਡਿਤ)- ਇਲਾਕੇ ਵਿਚ ਹੋਏ ਵੱਖ-ਵੱਖ ਸਡ਼ਕ ਹਾਦਸਿਆਂ ਵਿਚ ਦੋ ਬੱਚਿਆਂ ਸਮੇਤ 8 ਵਿਅਕਤੀ ਜ਼ਖਮੀ ਹੋ ਗਏ। ਅੱਜ ਸਵੇਰੇ 11 ਵਜੇ ਦੇ ਕਰੀਬ ਖੱਖ ਰੇਲਵੇ ਫਾਟਕ ਨਜ਼ਦੀਕ ਕਾਰ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਦਵਿੰਦਰ ਪਾਲ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਪਸਵਾਲ ਅਤੇ ਉਸਦੀ ਮਾਂ ਮਲਕੀਤ ਕੌਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ। ਦੂਜੇ ਹਾਦਸੇ ਵਿਚ ਅੱਜ ਸਵੇਰੇ 6. 15 ਦੇ ਕਰੀਬ ਅਰਟੀਗਾ ਗੱਡੀ ਅਤੇ ਬਲੈਰੋ ਗੱਡੀ ਵਿਚ ਹੋਈ ਟੱਕਰ ਕਾਰਨ ਬਲੈਰੋ ਸਵਾਰ ਗੁਰਦਾਸ ਪੁੱਤਰ ਸੁੱਚਾ ਸਿੰਘ ਅਤੇ ਜੋਗਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਨਿਵਾਸੀ ਧਾਕਡ਼ਾ (ਮਕਸੂਦਪੁਰ) ਕਪੂਰਥਲਾ ਅਤੇ ਦੂਜੀ ਗੱਡੀ ਵਿਚ ਸਵਾਰ ਮਨਜੀਤ ਸਿੰਘ, ਦੋ ਬੱਚੇ ਗੁਰਕੀਰਤ ਕੌਰ, ਖੁਸ਼ਕੀਰਤ ਸਿੰਘ ਨਿਵਾਸੀ ਕੁਰਾਲਾ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਟਾਂਡਾ ਵਿਚ ਭਰਤੀ ਕਰਵਾਇਆ ਗਿਆ ਹੈ। ਦੋਹਾਂ ਵਾਹਨਾਂ ਦੀ ਟੱਕਰ ਕਿਨ੍ਹਾਂ ਹਾਲਾਤਾਂ ਵਿਚ ਹੋਈ, ਪਤਾ ਨਹੀਂ ਲੱਗ ਸਕਿਆ ਹੈ। ਟਾਂਡਾ ਪੁਲਸ ਦੇ ਥਾਣੇਦਾਰ ਮਹੇਸ਼ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕੀਤੀ ਹੈ। ਡਾਕਟਰ ਅੰਮ੍ਰਿਤਜੋਤ ਸਿੰਘ ਨੇ ਜ਼ਖਮੀਆਂ ਨੂੰ ਮੁੱਢਲੀ ਡਾਕਟਰੀ ਮਦਦ ਦਿੱਤੀ। ਇਸੇ ਤਰ੍ਹਾਂ ਪਿੰਡ ਮਿਆਣੀ ਨਜ਼ਦੀਕ ਬੇਕਾਬੂ ਹੋ ਕੇ ਸਡ਼ਕ ਕਿਨਾਰੇ ਦਰੱਖਤ ਵਿਚ ਵੱਜਣ ਕਾਰਨ ਮੋਟਰਸਾਈਕਲ ਸਵਾਰ ਬਿੰਬਰਾ ਨਿਵਾਸੀ ਅਬਦੁੱਲਾਪੁਰ ਜ਼ਖਮੀ ਹੋ ਗਿਆ।


Bharat Thapa

Content Editor

Related News