6ਵਾਂ JMD ਓਪਨ ਕੈਸ਼ ਪ੍ਰਾਈਜ਼ ਸ਼ਤਰੰਜ ਟੂਰਨਾਮੈਂਟ ਸੀਟੀ ਵਰਲਡ ਸਕੂਲ ਵਿਖੇ ਹੋਇਆ ਸਮਾਪਤ, ਇਹ ਰਹੇ ਜੇਤੂ

Thursday, Oct 16, 2025 - 02:28 PM (IST)

6ਵਾਂ JMD ਓਪਨ ਕੈਸ਼ ਪ੍ਰਾਈਜ਼ ਸ਼ਤਰੰਜ ਟੂਰਨਾਮੈਂਟ ਸੀਟੀ ਵਰਲਡ ਸਕੂਲ ਵਿਖੇ ਹੋਇਆ ਸਮਾਪਤ, ਇਹ ਰਹੇ ਜੇਤੂ

ਜਲੰਧਰ- 6ਵਾਂ JMD ਓਪਨ ਕੈਸ਼ ਪ੍ਰਾਈਜ਼ ਸ਼ਤਰੰਜ ਟੂਰਨਾਮੈਂਟ 12 ਅਕਤੂਬਰ ਨੂੰ ਸੀਟੀ ਵਰਲਡ ਸਕੂਲ, 66 ਫੁੱਟੀ ਰੋਡ ਜਲੰਧਰ ਵਿਖੇ ਸਮਾਪਤ ਹੋਇਆ। ਇਸ ਟੂਰਨਾਮੈਂਟ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲਗਭਗ 100 ਖਿਡਾਰੀਆਂ ਨੇ ਹਿੱਸਾ ਲਿਆ। ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਦੇ ਪਹਿਲੇ ਐੱਫ਼. ਆਈ. ਡੀ. ਈ.  ਮਾਸਟਰ ਅਤੇ ਆਲ ਇੰਡੀਆ ਸ਼ਤਰੰਜ ਫੈਡਰੇਸ਼ਨ ਦੀ ਚੋਣ ਕਮੇਟੀ ਦੇ ਸਾਬਕਾ ਮੈਂਬਰ ਸ਼੍ਰੀ ਅਸ਼ਵਨੀ ਤਿਵਾੜੀ ਨੇ ਪਹਿਲਾ ਰਵਾਇਤੀ ਕਦਮ ਚੁੱਕਿਆ ਅਤੇ ਟੂਰਨਾਮੈਂਟ ਦਾ ਉਦਘਾਟਨ ਕੀਤਾ।

ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ, ਪ੍ਰਿੰਸੀਪਲ ਆਰਤੀ ਜਸਵਾਲ ਨੇ ਟੂਰਨਾਮੈਂਟ ਡਾਇਰੈਕਟਰ ਅਮਿਤ ਕੁਮਾਰ, ਚੀਫ ਰੈਫਰੀ ਐੱਫ਼. ਏ. ਅਮਿਤ ਸ਼ਰਮਾ, ਰੈਫਰੀ ਐੱਫ਼. ਏ. ਚੰਦਰੇਸ਼ ਬਖ਼ਸ਼ੀ, ਐੱਸ. ਐੱਨ. ਏ. ਕਸ਼ਿਸ਼ ਸ਼ਰਮਾ, ਕੀਰਤੀ ਕੁਮਾਰ, ਸੀਟੀ ਵਰਲਡ ਸਕੂਲ ਦੇ ਐਕਟੀਵਿਟੀ ਕੋਆਰਡੀਨੇਟਰ ਧਨਿਆ ਨਾਇਰ ਅਤੇ ਸਪੋਰਟਸ ਹੈੱਡ ਰੋਮਿਲਜੀਤ ਸਿੰਘ ਦੀ ਮੌਜੂਦਗੀ ਵਿੱਚ ਜੇਤੂਆਂ ਨੂੰ ਇਨਾਮ ਵੰਡੇ।

PunjabKesari

ਇਹ ਵੀ ਪੜ੍ਹੋ: ਪੁਲਸ ਛਾਉਣੀ ’ਚ ਤਬਦੀਲ ਹੋਇਆ ਇਹ ਪਿੰਡ, ਮਾਹੌਲ ਬਣਿਆ ਤਣਾਅਪੂਰਨ, ਨਿਹੰਗ ਸਿੰਘਾਂ ਨੇ...
ਨਤੀਜੇ ਹੇਠਾਂ ਦਿੱਤੇ ਗਏ ਹਨ:
ਅੰਡਰ-8 ਵਰਗ
1. ਅਕ੍ਰਿਸ਼ ਗੁਪਤਾ
2. ਰਾਧਿਆ ਗੁਪਤਾ
3. ਮੁਕੁਲ ਸੋਂਧੀ
ਅੰਡਰ-11 ਵਰਗ
1. ਕੁਸ਼ਾਨ ਗੁਪਤਾ
2. ਤਨਵੀਰ ਕੌਰ
3. ਆਦਿਵ
ਅੰਡਰ-14 ਵਰਗ
1. ਸੁਖਲੀਨ ਕੌਰ
2. ਦਕਸ਼ਪਾਲ
3. ਅਯਾਂਸ਼ ਠਾਕੁਰ
ਅੰਡਰ-17 ਵਰਗ
1. ਲਕਸ਼ਯ ਵਧਵਾ
2. ਓਮ ਆਰੀਆ ਅਗਰਵਾਲ
3. ਅਰਨਵ ਪਸਰੀਚਾ

ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇਕ ਹੋਰ ਵਾਅਦਾ ਕੀਤਾ ਪੂਰਾ, ਇਨ੍ਹਾਂ ਲੋਕਾਂ ਨੂੰ ਦਿੱਤਾ ਵੱਡਾ ਤੋਹਫ਼ਾ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News