ਜੂਆ ਖੇਡਣ ਦੇ ਦੋਸ਼ ’ਚ 6 ਕਾਬੂ, ਹਜ਼ਾਰਾਂ ਦੀ ਨਕਦੀ ਬਰਾਮਦ

Saturday, Feb 27, 2021 - 12:53 PM (IST)

ਜੂਆ ਖੇਡਣ ਦੇ ਦੋਸ਼ ’ਚ 6 ਕਾਬੂ, ਹਜ਼ਾਰਾਂ ਦੀ ਨਕਦੀ ਬਰਾਮਦ

ਜਲੰਧਰ (ਸੁਧੀਰ)–ਥਾਣਾ ਨੰਬਰ 3 ਦੀ ਪੁਲਸ ਨੇ ਜੂਆ ਖੇਡਣ ਦੇ ਦੋਸ਼ ਵਿਚ 6 ਲੋਕਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਹਜ਼ਾਰਾਂ ਰੁਪਏ ਦੀ ਨਕਦੀ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਨੰਬਰ 3 ਦੇ ਇੰਚਾਰਜ ਮੁਕੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਢੰਨ ਮੁਹੱਲਾ ਵਿਚ ਕੁਝ ਲੋਕ ਜੂਆ ਖੇਡ ਰਹੇ ਹਨ। ਸੂਚਨਾ ਮਿਲਦੇ ਹੀ ਪੁਲਸ ਪਾਰਟੀ ਨੇ ਛਾਪੇਮਾਰੀ ਕਰਕੇ ਰਜਨੀਸ਼ ਭੰਡਾਰੀ, ਸੁਰਿੰਦਰ ਕੁਮਾਰ ਅਤੇ ਡਿੰਪਲ ਨਿਵਾਸੀ ਢੰਨ ਮੁਹੱਲਾ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 5630 ਰੁਪਏ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ।

PunjabKesari

ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਜੂਆ ਖੇਡਣ ਦੇ ਦੋਸ਼ ਵਿਚ ਹਰਭਾਲ ਸਿੰਘ ਨਿਵਾਸੀ ਢੰਨ ਮੁਹੱਲਾ, ਪਵਨ ਕੁਮਾਰ ਨਿਵਾਸੀ ਬਸ਼ੀਰਪੁਰਾ, ਰਾਜੇਸ਼ ਕੁਮਾਰ ਨਿਵਾਸੀ ਚੌਕ ਕਾਦੇ ਸ਼ਾਹ ਨੂੰ ਵੀ ਢੰਨ ਮੁਹੱਲਾ ਵਿਚ ਜੂਆ ਖੇਡਣ ਦੇ ਦੋਸ਼ ਵਿਚ ਕਾਬੂ ਕਰ ਕੇ ਉਨ੍ਹਾਂ ਕੋਲੋਂ ਪੁਲਸ ਨੇ 7630 ਰੁਪਏ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ।


author

shivani attri

Content Editor

Related News