ਕਾਂਗਰਸੀ ਨੇਤਾ ਦੀ ਪੁਸ਼ਤੈਨੀ ਕੋਠੀ ''ਚ ਜੂਆ ਖੇਡਦੇ 6 ਗ੍ਰਿਫਤਾਰ

Monday, Jun 01, 2020 - 11:06 AM (IST)

ਕਾਂਗਰਸੀ ਨੇਤਾ ਦੀ ਪੁਸ਼ਤੈਨੀ ਕੋਠੀ ''ਚ ਜੂਆ ਖੇਡਦੇ 6 ਗ੍ਰਿਫਤਾਰ

ਜਲੰਧਰ (ਜ. ਬ.)— ਥਾਣਾ ਨੰਬਰ 5 ਦੀ ਪੁਲਸ ਨੇ ਨਿਜ਼ਾਤਮ ਨਗਰ 'ਚ ਖਾਲੀ ਕੋਠੀ 'ਚ ਜੂਆ ਖੇਡਦੇ ਹੋਏ 6 ਲੋਕਾਂ ਨੂੰ ਕਾਬੂ ਕੀਤਾ ਹੈ। ਪੁਸ਼ਤੈਨੀ ਕੋਠੀ ਕਾਂਗਰਸੀ ਨੇਤਾ ਸ਼ਿਵ ਨਾਥ ਸ਼ਿੱਬੂ ਦੀ ਹੈ। ਥਾਣਾ ਨੰਬਰ 5 ਦੇ ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਨਿਰਮਲ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਨਿਜ਼ਾਤਮ ਨਗਰ ਦੇ ਕੁਝ ਲੋਕ ਜੂਆ ਖੇਡ ਰਹੇ ਹਨ। ਪੁਲਸ ਨੇ ਸੂਚਨਾ ਦੇ ਆਧਾਰ 'ਤੇ ਉਕਤ ਥਾਂ 'ਤੇ ਛਾਪੇਮਾਰੀ ਕਰ ਕੇ ਸੁਖਵਿੰਦਰ ਸਿੰਘ ਉਰਫ ਸੁਮਿਤ ਪੁੱਤਰ ਬਲਜੀਤ ਸਿੰਘ ਨਿਵਾਸੀ ਬਸਤੀ ਨੌ, ਸੰਜੀਵ ਪੁੱਤਰ ਤਿਲਕ ਰਾਜ ਨਿਵਾਸੀ ਜਲੰਧਰ ਕੈਂਟ, ਵਿਸ਼ਾਲ ਮਹਾਜਨ ਪੁੱਤਰ ਦਿਨੇਸ਼ ਮਹਾਜਨ ਨਿਵਾਸੀ ਨਿਜ਼ਾਤਮ ਨਗਰ, ਹਰਵਿੰਦਰ ਸਿੰਘ ਪੁੱਤਰ ਨਾਨਕ ਚੰਦ ਨਿਵਾਸੀ ਗੋਪਾਲ ਨਗਰ, ਅਸ਼ਵਨੀ ਕੁਮਾਰ ਪੁੱਤਰ ਕੁਲਦੀਪ ਨਿਵਾਸੀ ਨਿਊ ਸੁਰਾਜਗੰਜ, ਕਰਨ ਪੁੱਤਰ ਆਨੰਦ ਨਗਰ ਨਿਵਾਸੀ ਸ਼ਾਸਤਰੀ ਨਗਰ ਨੂੰ ਰੰਗੇ ਹੱਥੀਂ ਜੂਆ ਖੇਡਦੇ ਕਾਬੂ ਕੀਤਾ ਹੈ।

ਪੁਲਸ ਨੇ ਮੌਕੇ 'ਤੇ ਲਗਭਗ 2 ਲੱਖ 75 ਹਜ਼ਾਰ ਦੀ ਨਕਦੀ ਅਤੇ ਤਾਸ਼ ਦੇ ਪੱਤੇ ਬਰਾਮਦ ਕੀਤੇ ਹਨ। ਪੁਲਸ ਨੇ ਸਾਰਿਆਂ ਖਿਲਾਫ ਕੇਸ ਦਰਜ ਕਰਕੇ ਜ਼ਮਾਨਤ 'ਤੇ ਛੱਡ ਦਿੱਤਾ ਹੈ। ਕੀ ਕੋਠੀ ਮਾਲਕ ਨੂੰ ਇਸ ਗੱਲ ਦਾ ਪਤਾ ਸੀ ਕਿ ਅੰਦਰ ਜੂਆ ਖੇਡਿਆ ਜਾ ਰਿਹਾ ਹੈ, ਇਸ ਗੱਲ ਦੀ ਜਾਂਚ ਪੁਲਸ ਕਰ ਰਹੀ ਹੈ, ਦੂਜੇ ਪਾਸੇ ਕਾਂਗਰਸੀ ਨੇਤਾ ਸ਼ਿਵਨਾਥ ਸਿੰਘ ਸ਼ਿੱਬੂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਪੁਸ਼ਤੈਨੀ ਕੋਠੀ ਹੈ ਅਤੇ ਉਨ੍ਹਾਂ ਨੇ ਉਸ ਨੂੰ ਕਿਰਾਏ 'ਤੇ ਦਿੱਤਾ ਹੋਇਆ ਹੈ। ਉਹ ਹਰਬੰਸ ਨਗਰ ਆਪਣੀ ਦੂਸਰੀ ਕੋਠੀ ਵਿਚ ਰਹਿੰਦੇ ਹਨ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਕੋਠੀ 'ਚ ਜੂਆ ਖੇਡਿਆ ਜਾ ਰਿਹਾ ਹੈ।


author

shivani attri

Content Editor

Related News