ਕਪੂਰਥਲਾ ਜ਼ਿਲ੍ਹੇ 'ਚ 6 ਹੋਰ ਕੋਰੋਨਾ ਪਾਜ਼ੇਟਿਵ ਕੇਸ ਆਏ ਸਾਹਮਣੇ

Monday, Jul 27, 2020 - 12:34 AM (IST)

ਕਪੂਰਥਲਾ, (ਮਹਾਜਨ)- ਐਤਵਾਰ ਨੂੰ ਜ਼ਿਲਾ ਕਪੂਰਥਲਾ ’ਚ 6 ਨਵੇਂ ‘ਕੋਰੋਨਾ ਪਾਜ਼ੇਟਿਵ’ ਮਰੀਜ਼ ਆਉਣ ਨਾਲ ਇਕ ਵਾਰ ਫਿਰ ਜ਼ਿਲਾ ਵਾਸੀਆਂ ’ਚ ਦਹਿਸ਼ਤ ਪੈਦਾ ਹੋ ਗਈ। ਉੱਥੇ ਹੀ ਸ਼ਹਿਰ ਦੇ ਇਕ ਵੱਡੇ ਵਪਾਰੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਨਾਲ ਸ਼ਹਿਰ ਦੇ ਹੋਰ ਵਪਾਰੀਆਂ, ਕਾਰੋਬਾਰੀਆਂ ਤੇ ਦੁਕਾਨਦਾਰਾਂ ’ਚ ਵੀ ਦਹਿਸ਼ਤ ਪਾਈ ਜਾ ਰਹੀ ਹੈ। ਨਾਲ ਹੀ ਬੀਤੇ ਕੁਝ ਦਿਨਾਂ ’ਚ ਉਕਤ ਵਪਾਰੀ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ।

ਜਾਣਕਾਰੀ ਅਨੁਸਾਰ ਐਤਵਾਰ ਨੂੰ ਜ਼ਿਲਾ ਕਪੂਰਥਲਾ ’ਚ ਆਏ 6 ਨਵੇਂ ਕੋਰੋਨਾ ਕੇਸਾਂ ’ਚ 2 ਕੇਸ ਸ਼ਹਿਰ ਦੀ ਪਾਸ਼ ਕਾਲੋਨੀ ਅਰਬਨ ਅਸਟੇਟ ਕਪੂਰਥਲਾ ਨਾਲ ਸਬੰਧਤ ਹਨ, 1 ਕੇਸ ਮੁਹੱਲਾ ਸੀਨਪੁਰਾ, 1 ਕੇਸ ਰੋਜ ਐਵੀਨਿਊ, 1 ਕੇਸ ਮੁਹੱਲਾ ਕਸਾਬਾਂ ਦਾ ਹੈ। ਜਿਨ੍ਹਾਂ ’ਚ 5 ਪੁਰਸ਼ ਤੇ 1 ਮਹਿਲਾ ਹੈ। ਇਨ੍ਹਾਂ 6 ਕੇਸਾਂ ਤੋਂ ਬਾਅਦ ਕੁੱਲ ਕੇਸਾਂ ਦੀ ਗਿਣਤੀ 198 ਹੋ ਗਈ ਹੈ। ਜਿਨ੍ਹਾਂ ਚੋਂ 60 ਐਕਟਿਵ ਕੇਸ ਹਨ, 138 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ ਤੇ 9 ਦੀ ਮੌਤ ਚੁੱਕੀ ਹੈ।

ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸ਼ਹਿਰ ਦੇ ਅਰਬਨ ਅਸਟੇਟ, ਮੁਹੱਲਾ ਸੀਨਪੁਰਾ, ਰੋਜ ਐਵੀਨਿਊ, ਮੁਹੱਲਾ ਕਸਾਬਾਂ ਆਦਿ ਖੇਤਰਾਂ ਸਮੇ ਵੱਖ-ਵੱਖ ਪਿੰਡਾਂ ’ਚ ਵੀ ਸਿਹਤ ਵਿਭਾਗ ਦੀਆਂ ਟੀਮਾਂ ਨੇ ਸਰਵੇ ਕੀਤਾ ਤੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਸਬੰਧੀ ਜਾਗਰੂਕ ਕੀਤਾ।

ਉਨ੍ਹਾਂ ਸਪੱਸ਼ਟ ਕੀਤਾ ਕਿ ਬੀਤੇ ਦਿਨ ਜੋ ਇਕ 42 ਸਾਲਾ ਵਿਅਕਤੀ ਪਾਜ਼ੇਟਿਵ ਆਇਆ ਸੀ ਉਹ ਪਿੰਡ ਬਿਹਾਰੀਪੁਰ ਦਾ ਨਹੀਂ ਬਲਕਿ ਪਿੰਡ ਭਲਾਈਪੁਰ ਨਾਲ ਸਬੰਧਤ ਹੈ। ਡਾਟਾ ਐਂਟਰ ਕਰਨ ਸਮੇਂ ਪਿੰਡ ਦਾ ਨਾਮ ਗਲਤ ਲਿਖਿਆ ਗਿਆ ਸੀ।

ਭੁਲੱਥ, (ਰਜਿੰਦਰ)- ਨੇੜਲੇ ਪਿੰਡ ਪੰਡੋਰੀ ਅਰਾਈਆਂ ਤੋਂ ਕੋਰੋਨਾ ਵਾਇਰਸ ਦਾ ਇੱਕ ਹੋਰ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ ।

ਦੱਸ ਦਈਏ ਕਿ ਭੁਲੱਥ ਤੋਂ ਨੇੜਲੇ ਪਿੰਡ ਪੰਡੋਰੀ ਅਰਾਈਆਂ ਦੀ 50 ਸਾਲਾ ਮਹਿਲਾ ਜੋ ਕਿ ਕਿਡਨੀ ਦੀ ਸਮੱਸਿਆ ਤੋਂ ਪੀੜਤ ਹੋਣ ਕਾਰਨ 17 ਜੁਲਾਈ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਹੋਈ ਸੀ ਪਰ 22 ਜੁਲਾਈ ਨੂੰ ਉਕਤ ਮਹਿਲਾ ਕੋਰੋਨਾ ਪਾਜ਼ੇਟਿਵ ਪਾਈ ਗਈ। ਜਿਸ ਤੋਂ ਬਾਅਦ ਹਰਕਤ ਵਿਚ ਆਉਂਦੇ ਹੋਏ ਸਿਹਤ ਵਿਭਾਗ ਨੇ 24 ਜੁਲਾਈ ਨੂੰ ਇਸ ਕੋਰੋਨਾ ਪਾਜ਼ੇਟਿਵ ਮਹਿਲਾ ਦੇ ਪਿੰਡ ਪੰਡੋਰੀ ਅਰਾਈਆਂ ਵਿਚ ਰਹਿੰਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਸੰਪਰਕ ਵਿਚ ਆਏ ਲੋਕਾਂ ਦੇ ਕੋਰੋਨਾ ਵਾਇਰਸ ਸਬੰਧੀ ਟੈਸਟ ਕੀਤੇ ਗਏ ਸਨ । ਜਿਸ ਦਰਮਿਆਨ ਉਕਤ ਕੋਰੋਨਾ ਪਾਜ਼ੇਟਿਵ ਮਹਿਲਾ ਦੇ 58 ਸਾਲਾ ਪਤੀ ਦੀ ਰਿਪੋਰਟ ਅੱਜ ਪਾਜ਼ਟਿਵ ਆਈ ਹੈ। ਇਸ ਦੀ ਪੁਸ਼ਟੀ ਗੱਲਬਾਤ ਦੌਰਾਨ ਐੱਸ. ਐੱਮ. ਓ. ਢਿਲਵਾਂ ਡਾ. ਜਸਵਿੰਦਰ ਕੁਮਾਰੀ ਨੇ ਕੀਤੀ।


Bharat Thapa

Content Editor

Related News