ਟਾਂਡਾ ਦੇ 6 ਫੁੱਟ 9 ਇੰਚ ਕੱਦ ਵਾਲੇ ਜਗਮੀਤ ਸਿੰਘ ਨੇ ਜੂਨੀਅਰ ਐੱਨ. ਬੀ. ਏ. ''ਚ ਬਣਾਈ ਥਾਂ

05/19/2022 1:07:51 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਕਰਨ ਵਾਲੇ ਟਾਂਡਾ ਬਾਸਕਟਬਾਲ ਕਲੱਬ ਦੀ ਕਾਮਯਾਬੀ ਦੀ ਸੂਚੀ ਵਿੱਚ ਇਕ ਹੋਰ ਨਾਮ ਜੁੜ ਗਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਕੋਚ ਬ੍ਰਿਜ ਮੋਹਨ ਸ਼ਰਮਾ ਦੀ ਅਗਵਾਈ ਵਿੱਚ ਕਲੱਬ ਵੱਲੋਂ ਚਲਾਏ ਜਾ ਰਹੇ ਬਾਸਕਟਬਾਲ ਸੈਂਟਰ ਦੇ ਜੂਨੀਅਰ ਖਿਡਾਰੀ ਜਗਮੀਤ ਸਿੰਘ ਨੇ ਜੂਨੀਅਰ ਐੱਨ. ਬੀ. ਏ. ਕੋਚ ਬ੍ਰਿਜ ਮੋਹਨ ਨੇ ਜਗਮੀਤ ਦੀ ਕਾਮਯਾਬੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੇਂਟ ਮੈਰੀ ਸਕੂਲ ਟਾਂਡਾ ਵਿੱਚ ਪੜ੍ਹਦੇ ਜਗਮੀਤ ਅਤੇ ਉਸ ਦਾ ਭਰਾ ਜੁਝਾਰ ਸਿੰਘ ਟਾਂਡਾ ਬਾਸਕਟਬਾਲ ਸੈਂਟਰ ਵਿੱਚ ਖੇਡਦੇ ਹਨ। 

ਇਹ ਵੀ ਪੜ੍ਹੋ: ਰਾਮਾ ਮੰਡੀ ਦੀ ਪੁਲਸ ਵੱਲੋਂ ਦੇਹ ਵਪਾਰ ਦੇ ਅੱਡੇ ’ਤੇ ਰੇਡ, ਇਤਰਾਜ਼ਯੋਗ ਹਾਲਾਤ 'ਚ ਔਰਤ ਸਣੇ 8 ਵਿਅਕਤੀ ਗ੍ਰਿਫ਼ਤਾਰ

PunjabKesari
ਪਿਛਲੇ ਮਹੀਨੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਗੁਰੂ ਨਾਨਕ ਦੇਵ ਸਟੇਡੀਅਮ ਲੁਧਿਆਣਾ ਵਿਖੇ ਕਰਵਾਏ ਗਏ ਟਰਾਇਲਾਂ ਵਿੱਚ ਜੂਨੀਅਰ ਐੱਨ. ਬੀ. ਏ. ਉਸ ਦੀ ਖੇਡ ਅਤੇ ਉਸ ਦੇ 6 ਫੁੱਟ 9 ਇੰਚ ਕੱਦ ਨੂੰ ਵੇਖਦਿਆਂ ਪ੍ਰਬੰਧਕਾਂ ਅਤੇ ਕੋਚਾਂ ਨੇ ਉਸ ਨੂੰ ਅੰਡਰ 14 ਜੂਨੀਅਰ ਐੱਨ. ਬੀ. ਏ. ਪੰਜਾਬ ਟੀਮ ਦਾ ਹਿੱਸਾ ਬਣਾਇਆ, ਜਿਸ ਤੋਂ ਬਾਅਦ ਜਗਮੀਤ ਨੇ ਨੋਇਡਾ ਵਿੱਚ ਹੋਏ ਨੈਸ਼ਨਲ ਮੈਚ ਵਿੱਚ ਪੰਜਾਬ ਦੀ ਟੀਮ ਲਈ ਖੇਡ ਦਾ ਪ੍ਰਦਰਸ਼ਨ ਕੀਤਾ। ਹੁਣ ਉਹ ਲੁਧਿਆਣਾ ਬਾਸਕਟਬਾਲ ਅਕੈਡਮੀ ਵਿਚ ਦਾਖ਼ਲਾ ਲੈ ਕੇ ਦੱਸਵੀ ਦੀ ਪੜਾਈ ਕਰਨ ਦੇ ਨਾਲ-ਨਾਲ ਬਾਸਕਟਬਾਲ ਖੇਡ ਨੂੰ ਹੋਰ ਨਿਖਾਰੇਗਾ। 
ਇਸ ਦੌਰਾਨ ਜਗਮੀਤ ਦੇ ਪਿਤਾ ਜਸਵਿੰਦਰ ਸਿੰਘ, ਫ਼ੌਜੀ ਕਲੋਨੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਤੇ ਮਾਤਾ ਮਨਮੀਤ ਕੌਰ ਨੇ ਆਪਣੇ ਪੁੱਤਰ ਦੀ ਸਫਲਤਾ ਲਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਜਗਮੀਤ ਨੇ ਦੱਸਿਆ ਕਿ ਉਹ ਦੇਸ਼ ਲਈ ਖੇਡਣ ਦੇ ਨਾਲ-ਨਾਲ ਐੱਨ. ਬੀ. ਏ. ਖੇਡਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ ਇਸ ਦੌਰਾਨ ਟਾਂਡਾ ਬਾਸਕਟਬਾਲ ਕਲੱਬ ਦੇ ਪ੍ਰਧਾਨ ਭਗਤ ਸਿੰਘ ਅਮਰੀਕਾ, ਸਰਪੰਚ ਜੋਗਿੰਦਰ ਸਿੰਘ, ਸਾਬਕਾ ਕੌਂਸਲਰ ਜਗਜੀਵਨ ਜੱਗੀ, ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਲਤਾਨ ਸਿੰਘ, ਫਤਹਿ ਅਕੈਡਮੀ ਦੇ ਐੱਮ. ਡੀ. ਤਜਿੰਦਰ ਸਿੰਘ ਢਿੱਲੋਂ, ਵਰਿੰਦਰ ਪੁੰਜ, ਅਮਨਦੀਪ ਕੌਰ ਭਿੰਡਰ, ਸੁਖਵੀਰ ਸਿੰਘ, ਚਰਨਜੀਤ ਸਿੰਘ ਗੁਰਾਇਆ ਨੇ ਜਗਮੀਤ ਅਤੇ ਕੋਚ ਬ੍ਰਿਜਮੋਹਨ ਸ਼ਰਮਾ ਨੂੰ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਵਿਖੇ ਵਾਪਰਿਆ ਵੱਡਾ ਹਾਦਸਾ, ਖੂਹ ’ਚ ਡਿੱਗਣ ਨਾਲ 2 ਵਿਅਕਤੀਆਂ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News