ਪਟਾਕੇ ਪਾਉਣ ਵਾਲੇ 6 ਬੁਲੇਟ ਜ਼ਬਤ, ਆਟੋਜ਼ ''ਤੇ ਵੀ ਸ਼ਿਕੰਜਾ

Wednesday, Jan 15, 2020 - 06:40 PM (IST)

ਪਟਾਕੇ ਪਾਉਣ ਵਾਲੇ 6 ਬੁਲੇਟ ਜ਼ਬਤ, ਆਟੋਜ਼ ''ਤੇ ਵੀ ਸ਼ਿਕੰਜਾ

ਜਲੰਧਰ (ਵਰੁਣ)— ਪਟਾਕੇ ਪਾਉਣ ਵਾਲੇ ਬੁਲੇਟ ਮੋਟਰਸਾਈਲਾਂ 'ਤੇ ਕਾਰਵਾਈ ਕਰਦੇ ਹੋਏ ਟਰੈਫਿਕ ਪੁਲਸ ਨੇ ਮੰਗਲਵਾਰ ਨੂੰ 6 ਬੁਲੇਟ ਜ਼ਬਤ ਕੀਤੇ। ਇਨ੍ਹਾਂ ਬੁਲੇਟ ਚਾਲਕਾਂ ਕੋਲ ਦਸਤਾਵੇਜ਼ ਵੀ ਨਹੀਂ ਸੀ। ਟਰੈਫਿਕ ਪੁਲਸ ਦੇ ਇੰਸਪੈਕਟਰ ਰਮੇਸ਼ ਲਾਲ ਨੇ ਦੱਸਿਆ ਕਿ ਵੱਖ-ਵੱਖ ਚੌਰਾਹਿਆਂ 'ਤੇ ਨਾਕਾਬੰਦੀ ਕਰ ਕੇ 6 ਬੁਲੇਟ ਜ਼ਬਤ ਕੀਤੇ ਹਨ। ਉਨ੍ਹਾਂ ਕਿਹਾ ਕਿ ਪਟਾਕੇ ਪਾਉਣ ਵਾਲੇ ਬੁਲੇਟ ਦਾ ਉਂਝ ਤਾਂ ਚਲਾਨ ਹੀ ਹੁੰਦਾ ਹੈ ਪਰ ਇਨ੍ਹਾਂ ਸਾਰਿਆਂ ਚਾਲਕਾਂ ਕੋਲ ਦਸਤਾਵੇਜ਼ ਵੀ ਨਹੀਂ ਸਨ। ਇਸ ਤੋਂ ਇਲਾਵਾ ਟਰੈਫਿਕ ਪੁਲਸ ਦੀ ਆਊਟ ਆਫ ਰੂਟ ਸਿਟੀ 'ਚ ਚੱਲ ਰਹੇ ਆਟੋਜ਼ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਵੀ ਅਜਿਹੇ ਆਟੋਜ਼ ਜ਼ਬਤ ਕੀਤੇ ਗਏ। ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਨੇ ਕਿਹਾ ਕਿ ਭਵਿੱਖ 'ਚ ਸਿਟੀ 'ਚ ਆਊਟ ਆਫ ਰੂਟ ਵਾਲੇ ਆਟੋਜ਼ ਜ਼ਬਤ ਹੋਣਗੇ। ਟਰੈਫਿਕ ਪੁਲਸ ਨੇ ਬਿਨਾਂ ਦਸਤਾਵੇਜ਼ਾਂ ਵਾਲੇ ਆਟੋਜ਼ ਦੇ ਵੀ ਚਲਾਨ ਕੱਟੇ।


author

shivani attri

Content Editor

Related News