ਇਨੋਵਾ ''ਚੋਂ 50 ਪੇਟੀਆਂ ਸ਼ਰਾਬ ਬਰਾਮਦ, ਮੁਲਜ਼ਮ ਫਰਾਰ

Wednesday, Oct 09, 2019 - 02:14 PM (IST)

ਇਨੋਵਾ ''ਚੋਂ 50 ਪੇਟੀਆਂ ਸ਼ਰਾਬ ਬਰਾਮਦ, ਮੁਲਜ਼ਮ ਫਰਾਰ

ਸੁਭਾਨਪੁਰ (ਸਤਨਾਮ)— ਸਦਰ ਥਾਣਾ ਸੁਭਾਨਪੁਰ ਦੀ ਪੁਲਸ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਇਨੋਵਾ ਕਾਰ 'ਚੋਂ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਐੱਚ. ਐੱਸ. ਓ. ਜਸਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਦੁਸਹਿਰੇ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਏ. ਐੱਸ. ਆਈ. ਸੂਰਤ ਸਿੰਘ ਵੱਲੋਂ ਸਮੇਤ ਪੁਲਸ ਪਾਰਟੀ ਪਿੰਡ ਮੁੱਦੋਵਾਲ ਦੇ ਜੀ. ਟੀ. ਰੋਡ 'ਤੇ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਕਿਸੇ ਖਾਸ ਮੁਖਬਰ ਵੱਲੋਂ ਇਤਲਾਹ ਮਿਲਣ 'ਤੇ ਜਦੋਂ ਨਡਾਲਾ ਸਾਈਡ ਵੱਲੋਂ ਆ ਰਹੀ ਇਨੋਵਾ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ। ਇਸ ਦੌਰਾਨ ਡਰਾਈਵਰ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। 

ਇਸ ਦੌਰਾਨ ਪਿੰਡ ਮੁਸਤਫਾਬਾਦ ਨਜ਼ਦੀਕ ਸੜਕ 'ਤੇ ਮੋੜ ਹੋਣ ਕਾਰਣ ਕਾਰ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਕਾਰ ਸੜਕ ਤੋਂ ਹੇਠਾਂ ਉੱਤਰ ਕੇ ਖੱਡਿਆਂ 'ਚ ਜਾ ਵੜੀ ਅਤੇ ਦਰੱਖਤ ਨਾਲ ਜਾ ਟਕਰਾਈ। ਮੌਕੇ ਤੋਂ ਡਰਾਈਵਰ ਫਰਾਰ ਹੋ ਗਿਆ ਜਿਸ ਦੌਰਾਨ ਪੁਲਸ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਗੱਡੀ 'ਚੋਂ 50 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ। 
ਇਸ ਦੌਰਾਨ ਮੌਕੇ 'ਤੇ ਪੁੱਜੇ ਐੱਸ. ਪੀ. ਨਾਰਕੋਟਿਕਸ ਮਨਦੀਪ ਸਿੰਘ ਗਿੱਲ ਅਤੇ ਡੀ.ਐੱਸ. ਪੀ. ਸਤਨਾਮ ਸਿੰਘ ਮੌਕੇ 'ਤੇ ਪੁੱਜੇ ਜਿਨ ੍ਹਾਂ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਨ ਹੁਕਮ ਦਿੱਤਾ। ਐੱਸ. ਪੀ. ਮਨਦੀਪ ਸਿੰਘ ਨੇ ਕਿਹਾ ਕਿ ਗੱਡੀ ਦੇ ਕਾਗਜ਼ਾਤ ਚੈੱਕ ਕਰ ਕੇ ਮੁਲਜ਼ਮ ਦਾ ਪਤਾ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਕਿਸੇ ਵੀ ਹਾਲਤ 'ਚ ਬਖਸ਼ਿਆ ਨਹੀਂ ਜਾਵੇਗਾ।


author

shivani attri

Content Editor

Related News