ਹੁਣ ਇਸ ਬੰਨ੍ਹ ਨੂੰ ਲੱਗਾ ਢਾਅ, ਕਿਸਾਨਾਂ ਦਾ 300 ਏਕੜ ਝੋਨਾ ਰੁੜ੍ਹਿਆ

Monday, Sep 08, 2025 - 04:43 PM (IST)

ਹੁਣ ਇਸ ਬੰਨ੍ਹ ਨੂੰ ਲੱਗਾ ਢਾਅ, ਕਿਸਾਨਾਂ ਦਾ 300 ਏਕੜ ਝੋਨਾ ਰੁੜ੍ਹਿਆ

ਰਾਹੋਂ (ਪ੍ਰਭਾਕਰ)- ਪਿੰਡ ਬੁਰਜ ਟਹਿਲ ਦਾਸ ਵਿਖੇ ਸਤਲੁਜ ਦਰਿਆ ਦੇ ਬੰਨ੍ਹ ਨੂੰ ਢਾਅ ਲੱਗਣ ਕਾਰਨ 300 ਏਕੜ ਝੋਨਾ ਪਾਣੀ ’ਚ ਰੁੜ੍ਹ ਗਿਆ। ਕਿਸਾਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਤੋਂ ਸੈਂਕੜੇ ਨੌਜਵਾਨ ਬੰਨ੍ਹ ਨੂੰ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਹਨ ਪਰ ਡਿਪਟੀ ਕਮਿਸ਼ਨਰ ਵੱਲੋਂ ਭੇਜੀ ਗਈ ਆਰਮੀ ਸਕੂਲ ’ਚ ਘੋੜੇ ਵੇਚ ਕੇ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਦੋ ਦਿਨ ਪਹਿਲਾਂ ਇਥੇ ਜਾਲ ਨਾਲ ਪੱਥਰ ਬੰਨ੍ਹ ਕੇ ਰੋਕ ਲਾਉਣ ਲਈ ਕਿਹਾ ਸੀ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ ਅਤੇ ਕਿਸਾਨਾਂ ਨੂੰ ਇਸ ਦਾ ਹਰਜਾਨਾ ਭੁਗਤਣਾ ਪਿਆ।

ਇਹ ਵੀ ਪੜ੍ਹੋ: ’47 ਦੇ ਉਜਾੜੇ ਵਾਂਗ ਦ੍ਰਿਸ਼ ਪੇਸ਼ ਕਰ ਰਿਹਾ ਪੰਜਾਬ 'ਚ 2025 ਦਾ ਹੜ੍ਹ, ਸਭ ਕੁਝ ਹੋਇਆ ਤਬਾਹ

PunjabKesari

ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਮਿੱਟੀ ਦੇ ਬੋਰੇ ਭਰ ਕੇ ਨੌਜਵਾਨ ਬੁਰਜ ਟਹਿਲ ਦਾਸ ਪਹੁੰਚਣ ਤਾਂ ਜੋ ਬੰਨ੍ਹ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ। ਇਸ ਸਬੰਧੀ ਨਵਾਂਸ਼ਹਿਰ ਦੇ ਏ. ਡੀ. ਸੀ. ਰਾਜੀਵ ਵਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ 250 ਬੰਦਾ ਲੇਬਰ ਦਾ ਲੱਗਾ ਹੋਇਆ ਹੈ ਅਤੇ ਪ੍ਰਸ਼ਾਸਨ ਵੱਲੋਂ ਥੈਲੇ ਵੀ ਭੇਜੇ ਜਾ ਰਹੇ ਹਨ ਪਰ ਮੈਨੂੰ ਹੁਣੇ ਪਤਾ ਲੱਗਾ ਕਿ ਆਰਮੀ ਦੇ ਜਵਾਨ ਸਕੂਲ ’ਚ ਸੁੱਤੇ ਪਏ ਹਨ, ਮੈਂ ਉਨ੍ਹਾਂ ਨੂੰ ਜਾ ਕੇ ਵੇਖਦਾ ਹਾਂ।

ਇਹ ਵੀ ਪੜ੍ਹੋ: ਜਲੰਧਰ 'ਚ ਹਾਈਵੇਅ 'ਤੇ ਭਿਆਨਕ ਹਾਦਸਾ, ਕੁੜੀ ਦੀ ਦਰਦਨਾਕ ਮੌਤ, ਕੁਝ ਸਮੇਂ ਬਾਅਦ ਹੋਣਾ ਸੀ ਵਿਆਹ

ਉਨ੍ਹਾਂ ਕਿਹਾ ਕਿ ਪਾਣੀ ਉਤਰਣ ਤੋਂ ਬਾਅਦ ਇਸ ਦੀ ਜਾਂਚ ਵੀ ਕਰਾਵਾਂਗੇ। ਖਬਰ ਲਿਖੇ ਜਾਣ ਤੱਕ ਬੁਰਜ ਟਹਿਲ ਦਾਸ ਦੇ ਬੰਨ੍ਹ ’ਤੇ ਖਤਰਾ ਬਣਿਆ ਹੋਇਆ ਸੀ ਅਤੇ ਨੌਜਵਾਨਾਂ ਵੱਲੋਂ ਮਿੱਟੀ ਦੇ ਬੋਰੇ ਲਾ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਇਸ ਮੌਕੇ ਤਹਿਸੀਲਦਾਰ ਨਵਾਂਸ਼ਹਿਰ, ਡੀ. ਐੱਸ. ਪੀ. ਰਾਜ ਕੁਮਾਰ, ਤੇ ਆਲੇ-ਦੁਆਲੇ ਪਿੰਡਾਂ ਦੇ ਪੰਚ-ਸਰਪੰਚ ਮੌਜੂਦ ਸਨ।

ਇਹ ਵੀ ਪੜ੍ਹੋ: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਬਾਰੇ ਸਿੱਖਿਆ ਮੰਤਰੀ ਦਾ ਵੱਡਾ ਐਲਾਨ, ਜਾਣੋ ਕਦੋਂ ਖੁੱਲ੍ਹਣਗੇ ਸਕੂਲ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News