ਭਿਆਨਕ ਸੜਕ ਹਾਦਸੇ ਦੌਰਾਨ 3 ਪ੍ਰਵਾਸੀ ਮਜ਼ਦੂਰਾਂ ਦੀ ਮੌਤ

Sunday, May 31, 2020 - 11:49 PM (IST)

ਭਿਆਨਕ ਸੜਕ ਹਾਦਸੇ ਦੌਰਾਨ 3 ਪ੍ਰਵਾਸੀ ਮਜ਼ਦੂਰਾਂ ਦੀ ਮੌਤ

ਕਰਤਾਰਪੁਰ, (ਸਾਹਨੀ)— ਐਤਵਾਰ ਸ਼ਾਮ ਕਰਤਾਰਪੁਰ ਜੰਗ-ਏ-ਆਜ਼ਾਦੀ ਦੇ ਸਾਹਮਣੇ ਹੋਏ ਭਿਆਨਕ ਸੜਕ ਹਾਦਸੇ 'ਚ ਇਕ ਮੋਟਰਸਾਈਕਲ 'ਤੇ ਸਵਾਰ 4 ਪ੍ਰਵਾਸੀ ਮਜ਼ਦੂਰਾਂ ਦੀ ਦੂਜੇ ਪਾਸਿਓਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ, ਜਿਸ ਨਾਲ ਮੋਟਰਸਾਈਕਲ ਸਵਾਰਾਂ ਸਮੇਤ ਟਰੱਕ ਦੇ ਹੇਠਾਂ ਚਲਾ ਗਿਆ। ਜਿਸ ਕਾਰਣ 2 ਦੀ ਮੌਕੇ 'ਤੇ ਹੀ ਜਦਕਿ 1 ਦੀ ਹਸਪਤਾਲ 'ਚ ਮੌਤ ਹੋ ਗਈ। ਇਕ ਨੂੰ ਗੰਭੀਰ ਹਾਲਤ 'ਚ ਜਲੰਧਰ ਰੈਫਰ ਕਰ ਦਿੱਤਾ ਗਿਆ। ਜਿਨ੍ਹਾਂ ਦੀ ਪਛਾਣ ਬੱਛਣ ਪੁੱਤਰ ਘਸੀਟਾ ਵਾਸੀ ਪਿੰਡ ਪਾਠਕ ਥਾਣਾ ਗਾਉਂਡੀ ਜ਼ਿਲ੍ਹਾ ਬਹਰਾਈ ਯੂ. ਪੀ., ਰਾਮੂ ਮਿਲਣ ਪੁੱਤਰ ਅਤਮਜ ਰਾਮ ਮਿਲਣ ਪਿੰਡ ਸਿਪਾਹੀਆ ਪੁਰੀ ਵਾਸੀ ਯੂ. ਪੀ., ਦੂਰਗੇਸ਼ ਪੁੱਤਰ ਗੌਰੀ ਲਾਲ ਵਾਸੀ ਨਾਮਪਾਰਾ ਯੂ. ਪੀ. ਅਤੇ ਜ਼ਖਮੀ ਸੁਨੀਲ ਕੁਮਾਰ ਪੁੱਤਰ ਰਾਮ ਲਛਮਣ ਵਾਸੀ ਮਲੂਕਪੁਰ ਵਾਸੀ ਯੂ. ਪੀ. ਵਜੋਂ ਹੋਈ ਹੈ। ਸੁਨੀਲ ਨੂੰ ਜ਼ਖਮੀ ਹਾਲਤ 'ਚ ਜਲੰਧਰ ਰੈਫਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ 'ਚੋਂ ਤਿੰਨ ਪ੍ਰਵਾਸੀ ਮਜ਼ਦੂਰ ਇਕ ਰਾਇਸ ਮਿੱਲ 'ਚ ਕੰਮ ਕਰਦੇ ਸਨ ਅਤੇ ਆਪਣੇ ਇਸ ਸਾਥੀ ਦੂਰਗੇਸ਼ ਨੂੰ ਜਲੰਧਰ ਗਦਈਪੁਰ ਮਿਲਣ ਐਤਵਾਰ ਸਵੇਰੇ ਗਏ ਸਨ, ਵਾਪਸੀ ਸਮੇਂ ਇਹ ਹਾਦਸਾ ਹੋ ਗਿਆ। ਪੁਲਸ ਨੇ ਮੌਕੇ 'ਤੇ ਪੁੱਜ ਕੇ ਹਾਦਸਾਗ੍ਰਸਤ ਗੱਡੀਆਂ ਨੂੰ ਕਬਜ਼ੇ 'ਚ ਲੈ ਕੇ ਟ੍ਰੈਫਿਕ ਸ਼ੁਰੂ ਕਰਵਾਇਆ। ਏ. ਐੱਸ. ਆਈ. ਕਾਬਲ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਟਰੱਕ ਡਰਾਈਵਰ ਅਜੇ ਫਰਾਰ ਹੈ।


author

KamalJeet Singh

Content Editor

Related News