ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦੀ ਕੰਧ ’ਚ ਲੁਕਾ ਕੇ ਰੱਖੇ 3 ਟੱਚ, 2 ਕੀਪੈਡ, ਇਕ ਚਾਰਜਰ ਤੇ ਹੈੱਡਫੋਨ ਬਰਾਮਦ

Sunday, Nov 27, 2022 - 11:40 AM (IST)

ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦੀ ਕੰਧ ’ਚ ਲੁਕਾ ਕੇ ਰੱਖੇ 3 ਟੱਚ, 2 ਕੀਪੈਡ, ਇਕ ਚਾਰਜਰ ਤੇ ਹੈੱਡਫੋਨ ਬਰਾਮਦ

ਹੁਸ਼ਿਆਰਪੁਰ (ਰਾਕੇਸ਼)-ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਧੀਕ ਡਾਇਰੈਕਟਰ ਜਨਰਲ ਪੁਲਸ ਵੀ. ਚੰਦਰ ਸ਼ੇਖਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿੱਢੀ ਮੁਹਿੰਮ ਨੂੰ ਜਾਰੀ ਰੱਖਦਿਆਂ ਅੱਜ ਕੇਂਦਰੀ ਜੇਲ੍ਹ ਵਿਚ ਅਨੁਰਾਗ ਕੁਮਾਰ ਆਜ਼ਾਦ ਸੁਪਰਡੈਂਟ ਜੇਲ੍ਹ ਦੀ ਅਗਵਾਈ ’ਚ ਜੇਲ੍ਹ ਵਿਚ ਪਾਬੰਦੀਸ਼ੁਦਾ ਵਸਤੂਆਂ ਦੀ ਰੋਕਥਾਮ ਲਈ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ। ਤਲਾਸ਼ੀ ਦੌਰਾਨ ਐੱਨ. ਐੱਲ. ਜੇ. ਡੀ. ਦੀ ਮਦਦ ਨਾਲ ਬੈਰਕ ਦੀ ਕੰਧ ਵਿਚ ਛੁਪਾ ਕੇ ਰੱਖੇ 3 ਟੱਚ, 2 ਕੀਪੈਡ, ਇਕ ਚਾਰਜਰ ਅਤੇ ਹੈੱਡਫੋਨ ਬਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਸਿਟੀ ਦੇ ਸਬੰਧਤ ਥਾਣੇਦਾਰ ਨੂੰ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ।


author

shivani attri

Content Editor

Related News