ਅੱਧਾ ਕਿਲੋ ਹੈਰੋਇਨ ਤੇ 530 ਗ੍ਰਾਮ ਨਸ਼ੀਲੇ ਪਾਊਡਰ ਸਣੇ 3 ਨਸ਼ਾ ਤਸਕਰ ਕਾਬੂ

Tuesday, Jul 16, 2019 - 06:22 PM (IST)

ਅੱਧਾ ਕਿਲੋ ਹੈਰੋਇਨ ਤੇ 530 ਗ੍ਰਾਮ ਨਸ਼ੀਲੇ ਪਾਊਡਰ ਸਣੇ 3 ਨਸ਼ਾ ਤਸਕਰ ਕਾਬੂ

ਸੁਲਤਾਨਪੁਰ ਲੋਧੀ (ਸੋਢੀ, ਤਿਲਕ ਰਾਜ)— ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਦੇ 3 ਨਸ਼ਾ ਤਸਕਰਾਂ ਨੂੰ ਅੱਧਾ ਕਿਲੋ ਹੈਰੋਇਨ ਅਤੇ 530 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਅੱਜ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਸਰਵਨ ਸਿੰਘ ਬੱਲ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਏ. ਐੱਸ. ਆਈ. ਗੁਰਦੀਪ ਸਿੰਘ ਆਦਿ ਵੱਲੋਂ ਭੈੜੇ ਅਨਸਰਾਂ ਦੀ ਭਾਲ ਲਈ ਡਡਵਿੰਡੀ-ਮੋਠਾਂਵਾਲ ਰੋਡ 'ਤੇ ਗਸ਼ਤ ਕੀਤੀ ਜਾ ਰਹੀ ਸੀ ਕਿ ਸੇਚਾਂ ਟੀ-ਪੁਆਇੰਟ 'ਤੇ ਇੱਕ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਪੀ-ਬੀ 65 ਐੱਲ 2655 ਆਉਂਦੀ ਦਿਖਾਈ ਦਿੱਤੀ। ਇਸ ਗੱਡੀ 'ਚ ਤਿੰਨ ਵਿਅਕਤੀ ਸਵਾਰ ਸਨ। ਗੱਡੀ ਨੂੰ ਰੁਕਵਾ ਕੇ ਤਲਾਸ਼ੀ ਲੈਣ 'ਤੇ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਅਮਰਜੀਤ ਸਿੰਘ ਪਿੰਡ ਬੂਟੇ ਦੀਆਂ ਛੰਨਾਂ ਥਾਨਾ ਮਹਿਤਪੁਰ ਕੋਲੋਂ 500 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ।

ਇਸੇ ਤਰ੍ਹਾਂ ਪਰਮਜੀਤ ਸਿੰਘ ਪੁੱਤਰ ਲਹਿੰਬਰ ਸਿੰਘ ਨਿਵਾਸੀ ਕੁਟਾਣਾ ਥਾਣਾ ਗੋਰਾਇਆ ਕੋਲੋਂ 260 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਕੀਤਾ ਗਿਆ ਅਤੇ ਤੀਜੇ ਮੁਲਜ਼ਮ ਅਜੇ ਕੁਮਾਰ ਉਰਫ ਅਜੇ ਪੁੱਤਰ ਹਰਮੇਸ਼ ਲਾਲ ਨਿਵਾਸੀ ਰਾਇਆ ਥਾਨਾ ਮੁਕੰਦਪੁਰ ਕੋਲੋਂ 270 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਕੀਤਾ ਗਿਆ। ਡੀ. ਐੱਸ. ਪੀ. ਸਰਵਨ ਸਿੰਘ ਬੱਲ ਨੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਸਤਿੰਦਰ ਸਿੰਘ ਦੇ ਆਦੇਸ਼ਾਂ ਅਨੁਸਾਰ ਤਿੰਨਾਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਇਹ ਨਸ਼ੀਲੇ ਪਦਾਰਥ ਪ੍ਰੀਤਮ ਕੌਰ ਉਰਫ ਬਾਵੀ ਪਤਨੀ ਕਰਨੈਲ ਸਿੰਘ ਉਰਫ ਪੁੰਡੀ ਵਾਸੀ ਪਿੰਡ ਸੇਚਾਂ ਤੋਂ ਖਰੀਦ ਕੇ ਲਿਆਏ ਹਨ। ਜਿਸ 'ਤੇ ਪ੍ਰੀਤਮ ਕੌਰ ਨੂੰ ਵੀ ਕੇਸ 'ਚ ਮੁੱਖ ਦੋਸ਼ੀਆਂ 'ਚ ਰੱਖ ਕੇ ਚਾਰਾਂ ਖਿਲਾਫ ਧਾਰਾ 21,22,29,61,85 ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਸੁਲਤਾਨਪੁਰ ਲੋਧੀ ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਚੌਥੇ ਮੁਲਜ਼ਮ ਪ੍ਰੀਤਮ ਕੌਰ ਦੀ ਵੀ ਭਾਲ ਆਰੰਭ ਕਰ ਦਿੱਤੀ ਗਈ ਹੈ।


author

shivani attri

Content Editor

Related News