ਨਸ਼ੀਲੇ ਟੀਕਿਆਂ ਸਣੇ ਔਰਤ ਸਮੇਤ ਤਿੰਨ ਕਾਬੂ

Wednesday, Sep 11, 2019 - 06:10 PM (IST)

ਨਸ਼ੀਲੇ ਟੀਕਿਆਂ ਸਣੇ ਔਰਤ ਸਮੇਤ ਤਿੰਨ ਕਾਬੂ

ਗੜ੍ਹਸ਼ੰਕਰ (ਸ਼ੋਰੀ)— ਗੜ੍ਹਸ਼ੰਕਰ ਦੀ ਪੁਲਸ ਵੱਲੋਂ 37 ਨਸ਼ੀਲੇ ਟੀਕਿਆਂ ਸਣੇ ਇਕ ਔਰਤ ਸਮੇਤ ਤਿੰਨਾਂ ਲੋਕਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਲਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਰਾਮਪੁਰ ਥਾਣਾ ਗੜਸ਼ੰਕਰ, ਵਰਿੰਦਰ ਮੋਹਣ ਪੁੱਤਰ ਬੂਟਾ ਰਾਮ ਵਾਸੀ ਬਡੇਸਰੋਂ ਥਾਣਾ ਗੜ੍ਹਸ਼ੰਕਰ ਅਤੇ ਰਾਜਵਿੰਦਰ ਵਾਸੀ ਭੰਮੀਆ (ਗੜ੍ਹਸ਼ੰਕਰ) ਦੇ ਰੂਪ 'ਚ ਹੋਈ ਹੈ। ਬਲਵਿੰਦਰ ਕੋਲੋਂ ਪੁਲਸ ਵੱਲੋਂ ਕਰੀਬ 18 ਨਸ਼ੀਲੇ ਟੀਕੇ ਜਦਕਿ ਵਰਿੰਦਰ ਮੋਹਣ ਕੋਲੋਂ 19 ਨਸ਼ੀਲੇ ਟੀਕੇ ਬਰਾਮਦ ਕੀਤੇ ਹਨ। ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ 'ਚ ਬਲਵਿੰਦਰ ਅਤੇ ਵਰਿੰਦਰ ਨੇ ਦੱਸਿਆ ਕਿ ਉਕਤ ਦੋਵੇਂ ਵਿਅਕਤੀਆਂ ਨੇ ਰਾਜਿੰਦਰ ਕੌਰ ਪਤਨੀ ਸਰਬਜੀਤ ਵਾਸੀ ਗੜ੍ਹਸ਼ੰਕਰ ਦੇ ਕੋਲੋਂ ਨਸ਼ੀਲੇ ਟੀਕੇ ਖਰੀਦੇ ਸਨ। ਬਾਅਦ 'ਚ ਪੁਲਸ ਵੱਲੋਂ ਉਕਤ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਹੀ ਰਾਜਿੰਦਰ ਕੌਰ ਨੂੰ ਕਾਬੂ ਕੀਤਾ ਗਿਆ। ਪੁਲਸ ਨੇ ਉਕਤ ਤਿੰਨਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਦਾਲਤ 'ਚ ਪੇਸ਼ ਕਰਕੇ ਤਿੰਨਾਂ ਦਾ ਰਿਮਾਂਡ ਹਾਸਲ ਲਿਆ ਜਾਵੇਗਾ।


Related News