ਸੜਕ ਹਾਦਸੇ ’ਚ ਬੋਲੈਰੋ ਸਵਾਰ 3 ਵਿਅਕਤੀ ਜ਼ਖ਼ਮੀ
Thursday, Feb 06, 2025 - 04:18 PM (IST)
![ਸੜਕ ਹਾਦਸੇ ’ਚ ਬੋਲੈਰੋ ਸਵਾਰ 3 ਵਿਅਕਤੀ ਜ਼ਖ਼ਮੀ](https://static.jagbani.com/multimedia/2025_1image_16_14_415773662accident.jpg)
ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਟਾਂਡਾ ਵਿਖੇ ਹਾਈਵੇਅ ’ਤੇ ਬਿਜਲੀ ਘਰ ਚੌਂਕ ਨੇੜੇ ਬੀਤੀ ਰਾਤ ਇਕ ਟਰੱਕ ਵਿਚ ਟਕਰਾਉਣ ਕਾਰਨ ਬੋਲੈਰੋ ਗੱਡੀ ਸਵਾਰ 3 ਲੋਕ ਜ਼ਖ਼ਮੀ ਹੀ ਗਏ। ਹਾਦਸਾ 10 .30 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਇਕ ਬੋਲੈਰੋ ਗੱਡੀ ਟਰੱਕ ਵਿਚ ਜਾ ਟਕਰਾਈ, ਜਿਸ ਕਾਰਨ ਉਸ ਵਿਚ ਸਵਾਰ ਰਮੇਸ਼ ਚੰਦਰ ਪੁੱਤਰ ਮੁਲਖ ਰਾਜ, ਸੁਰਿੰਦਰਪਾਲ ਸਿੰਘ ਪੁੱਤਰ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਪੁੱਤਰ ਅਜਰ ਸਿੰਘ ਵਾਸੀ ਕਾਹਨੂੰਵਾਨ ਰੋਡ, ਗੁਰਦਾਸਪੁਰ ਜ਼ਖ਼ਮੀ ਹੋ ਗਏ। ਜਖ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਥਾਣੇਦਾਰ ਜਸਵਿੰਦਰ ਸਿੰਘ, ਅਰਵਿੰਦਰ ਸਿੰਘ ਅਤੇ ਪੰਕਜ ਨੇ ਮਦਦ ਕਰਕੇ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।