ਵੈਂਚਰ ਲਾਂਚ ਹੁੱਕਾ ਬਾਰ ’ਚ ਪੁਲਸ ਦੀ ਰੇਡ, 3 ਕਾਬੂ

04/08/2021 1:09:04 PM

ਜਲੰਧਰ (ਜ. ਬ.)–ਥਾਣਾ ਨੰਬਰ 7 ਦੀ ਪੁਲਸ ਨੇ ਅਰਬਨ ਅਸਟੇਟ ਫੇਜ਼-2 ਨੇੜੇ ਟਰੈਫਿਕ ਸਿਗਨਲ ਦੀ ਕੁਝ ਦੂਰੀ ’ਤੇ ਸਥਿਤ ਵੈਂਚਰ ਲਾਂਚ ਨਾਂ ਦੇ ਹੁੱਕਾ ਬਾਰ ’ਤੇ ਰੇਡ ਕੀਤੀ। ਪੁਲਸ ਨੇ ਹੁੱਕਾ ਪੀ ਰਹੇ 2 ਨੌਜਵਾਨਾਂ ਸਮੇਤ ਇਕ ਸਟਾਫ਼ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨਾਂ ਖ਼ਿਲਾਫ਼ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਮੌਕੇ ਤੋਂ ਪੁਲਸ ਨੇ ਹੁੱਕੇ ਵੀ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ :  ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ

ਥਾਣਾ ਨੰਬਰ 7 ਦੇ ਮੁਖੀ ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵੈਂਚਰ ਲਾਂਚ ਵਿਚ ਨੌਜਵਾਨਾਂ ਨੂੰ ਹੁੱਕਾ ਪਰੋਸਿਆ ਜਾ ਰਿਹਾ ਹੈ। ਅਜਿਹੇ ਵਿਚ ਪੁਲਸ ਨੇ ਉਥੇ ਛਾਪਾਮਾਰੀ ਕੀਤੀ ਤਾਂ ਹੁੱਕਾ ਪੀ ਰਹੇ 2 ਨੌਜਵਾਨਾਂ ਨੂੰ ਕਾਬੂ ਕਰ ਲਿਆ, ਜਦਕਿ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਟਾਫ਼ ਮੈਂਬਰ ਨੂੰ ਵੀ ਫੜ ਲਿਆ।

ਇਹ ਵੀ ਪੜ੍ਹੋ : ਕੋਰੋਨਾ ਸਬੰਧੀ ਸਖ਼ਤੀ, ਪੰਜਾਬ ਤੋਂ ਬੱਸਾਂ ਰਾਹੀਂ ਦੂਜੇ ਸੂਬਿਆਂ 'ਚ ਜਾਣ ਵਾਲੇ ਮੁਸਾਫ਼ਿਰਾਂ ਲਈ ਲਾਗੂ ਹੋਵੇਗਾ ਇਹ ਨਿਯਮ


shivani attri

Content Editor

Related News