ਗਊ ਹੱਤਿਆ ਦੇ ਮਾਮਲੇ ''ਚ 3 ਪ੍ਰਵਾਸੀ ਮਜ਼ਦੂਰ ਗ੍ਰਿਫ਼ਤਾਰ, ਪੁਲਸ ਜਾਂਚ ਜਾਰੀ

Thursday, Jan 26, 2023 - 03:39 AM (IST)

ਗਊ ਹੱਤਿਆ ਦੇ ਮਾਮਲੇ ''ਚ 3 ਪ੍ਰਵਾਸੀ ਮਜ਼ਦੂਰ ਗ੍ਰਿਫ਼ਤਾਰ, ਪੁਲਸ ਜਾਂਚ ਜਾਰੀ

ਹੁਸ਼ਿਆਰਪੁਰ (ਅਮਰੀਕ) : ਪਿੰਡ ਡਾਡਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਖੇਤਾਂ 'ਚ ਬਣੀ ਮੋਟਰ 'ਤੇ ਰਹਿ ਰਹੇ 3 ਪ੍ਰਵਾਸੀ ਮਜ਼ਦੂਰਾਂ ਨੂੰ ਗਊ ਹੱਤਿਆ ਕਰਕੇ ਉਨ੍ਹਾਂ ਦਾ ਮਾਸ ਪਕਾਉਣ ਦੇ ਦੋਸ਼ 'ਚ ਪੁਲਸ ਨੇ ਹਿਰਾਸਤ ਵਿੱਚ ਲਿਆ ਹੈ। ਮੌਕੇ 'ਤੇ ਮ੍ਰਿਤਕ ਹਾਲਤ 'ਚ 2 ਗਊਆਂ ਤੇ ਇਕ ਸਾਂਬਰ ਵੀ ਮਿਲਿਆ ਹੈ, ਜਿਨ੍ਹਾਂ ਦੀ ਖੱਲ ਲਾਹੁਣ ਤੋਂ ਬਾਅਦ ਉਨ੍ਹਾਂ ਦੇ ਪਿੰਜਰ ਖੇਤਾਂ 'ਚੋਂ ਮਿਲੇ। ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੀ ਪੁਲਸ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : BBC ਡਾਕੂਮੈਂਟਰੀ ਵਿਵਾਦ: JNU ਤੋਂ ਬਾਅਦ ਹੁਣ ਜਾਮੀਆ 'ਚ ਹੰਗਾਮਾ, ਵਧਾਈ ਗਈ ਸੁਰੱਖਿਆ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਲੋਮੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਇਸ ਲੈਸ ਆਫ਼ ਸੈਕੰਡ ਇਨਿੰਗ ਹੋਮ ਸੰਸਥਾ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਪਿੰਡ ਡਾਡਾ 'ਚ ਕੁਝ ਵਿਅਕਤੀ ਗਊ ਹੱਤਿਆ ਕਰਕੇ ਉਨ੍ਹਾਂ ਦਾ ਮਾਸ ਪਕਾਉਂਦੇ ਹਨ। ਸੂਚਨਾ ਤੋਂ ਬਾਅਦ ਉਹ ਜੰਗਲਾਤ ਵਿਭਾਗ ਦੀ ਟੀਮ ਨਾਲ ਮੌਕੇ 'ਤੇ ਪਹੁੰਚੇ ਤੇ 3 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਮੌਕੇ 'ਤੇ 2 ਗਊਆਂ ਤੇ ਇਕ ਸਾਂਬਰ ਮ੍ਰਿਤਕ ਹਾਲਤ 'ਚ ਮਿਲੇ। ਸੰਸਥਾ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਪੁਲਸ ਅਜਿਹੇ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਅਜਿਹਾ ਕਰਨ ਬਾਰੇ ਨਾ ਸੋਚੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News