ਪਤਾਰਾ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਨਹੀਂ ਫੜੇ ਗਏ 3 ਮਾਸੂਮਾਂ ਦਾ ਕਤਲ ਕਰਨ ਵਾਲੇ ਮੁਲਜ਼ਮ

01/13/2021 1:19:36 PM

ਜਲੰਧਰ (ਮਹੇਸ਼)-ਥਾਣਾ ਪਤਾਰਾ ਦੀ ਪੁਲਸ ਦੀ ਬਹੁਤ ਹੀ ਢਿੱਲੀ ਕਾਰਗੁਜ਼ਾਰੀ ਕਾਰਨ ਇਸ ਥਾਣੇ ਅਧੀਨ ਪੈਂਦੇ ਪਿੰਡਾਂ ਵਿਚ ਪਿਛਲੇ ਦਿਨੀਂ ਤਿੰਨ ਮਾਸੂਮ ਬੱਚਿਆਂ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਅਜੇ ਤੱਕ ਫੜੇ ਨਹੀਂ ਗਏ, ਜਿਸ ਨਾਲ ਅਪਰਾਧ ਕਰਨ ਵਾਲੇ ਲੋਕਾਂ ਦੇ ਹੌਂਸਲੇ ਬੁਲੰਦ ਹੋ ਸਕਦੇ ਹਨ ਅਤੇ ਉਹ ਬੇਖੌਫ ਹੋ ਕੇ ਅਜਿਹੀਆਂ ਹੀ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਹਨ।
ਐੱਸ. ਐੱਚ. ਓ. ਪਤਾਰਾ ਰਛਪਾਲ ਸਿੰਘ ਸਿੱਧੂ ਨੇ ਇਸ ਸਬੰਧ ਵਿਚ ਸੰਪਰਕ ਕਰਨ ’ਤੇ ਕਿਹਾ ਕਿ ਪੁਲਸ ਮੁਲਜ਼ਮਾਂ ਦੀ ਭਾਲ ਵਿਚ ਲਗਾਤਾਰ ਰੇਡ ਕਰ ਰਹੀ ਹੈ।

ਇਹ ਵੀ ਪੜ੍ਹੋ :  ਪੰਜਾਬੀਆਂ ਦੀ ਅਣਖ ਤੇ ਗੈਰਤ ਦੀ ਪ੍ਰਤੀਕ ਦੁੱਲਾ ਭੱਟੀ ਦੀ ਮਜ਼ਾਰ ਪਾਕਿ ’ਚ ਅਣਦੇਖੀ ਦੀ ਸ਼ਿਕਾਰ

ਯੂ. ਪੀ. ਅਤੇ ਬਿਹਾਰ ਵਿਚ ਵੀ ਪੁਲਸ ਟੀਮਾਂ ਭੇਜੀਅਆਂ ਗਈਆਂ ਹਨ ਪਰ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਮਿਲੀ ਜਾਣਕਾਰੀ ਮੁਤਾਬਕ ਰਾਮਾ ਮੰਡੀ ਦੇ ਅਰਮਾਨ ਨਗਰ ਵਾਸੀ ਰਣਜੀਤ ਨੇ ਆਪਣੇ ਦੋ ਮਾਸੂਮ ਬੱਚਿਆਂ ਰਾਕੇਸ਼ ਅਤੇ ਅਨਮੋਲ ਦੀ ਹੱਤਿਆ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਤੱਲ੍ਹਣ-ਸਲੇਮਪੁਰ ਰੋਡ ’ਤੇ ਸਥਿਤ ਛੱਪੜ ਵਿਚ ਸੁੱਟ ਦਿੱਤੀਅਆਂ ਸਨ ਅਤੇ 10 ਦਸੰਬਰ ਨੂੰ ਥਾਣਾ ਪਤਾਰਾ ਦੀ ਪੁਲਸ ਨੇ ਬੱਚਿਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਨ ਤੋਂ ਬਾਅਦ ਉਨ੍ਹਾਂ ਦੀ ਮਾਂ ਰੰਗੀਲੀ ਦੇ ਬਿਆਨਾਂ ’ਤੇ ਬੱਚਿਆਂ ਦੇ ਪਿਤਾ ਰਣਜੀਤ ਖ਼ਿਲਾਫ਼ ਧਾਰਾ 302 ਅਤੇ 201 ਦੇ ਤਹਿਤ ਥਾਣਾ ਪਤਾਰਾ ਵਿਚ ਕੇਸ ਦਰਜ ਕਰ ਲਿਆ ਸੀ। ਇਸੇ ਤਰ੍ਹਾਂ ਥਾਣਾ ਪਤਾਰਾ ਅਧੀਨ ਆਉਂਦੇ ਇਕ ਹੋਰ ਪਿੰਡ ਵਿਚ ਰਹਿੰਦੇ 25 ਸਾਲ ਦੇ ਸੰਤੋਸ਼ ਮਹਾਤੋ ਨਾਂ ਦੇ ਪ੍ਰਵਾਸੀ ਮਜ਼ਦੂਰ ਨੇ ਮਾਸੂਮ ਬੱਚੀ ਦਾ ਕਤਲ ਕਰ ਦਿੱਤਾ ਸੀ ਅਤੇ ਗੰਨੇ ਦੇ ਖੇਤਾਂ ਵਿਚ ਉਸ ਦੀ ਲਾਸ਼ ਸੁੱਟ ਕੇ ਫਰਾਰ ਹੋ ਗਿਆ ਸੀ।

ਇਹ ਵੀ ਪੜ੍ਹੋ :  ਅਫ਼ਸੋਸਜਨਕ ਖ਼ਬਰ: ਕਿਸਾਨੀ ਸੰਘਰਸ਼ ਦੌਰਾਨ ਮੁਕਤਸਰ ਦੇ ਕਿਸਾਨ ਦੀ ਹੋਈ ਮੌਤ


shivani attri

Content Editor

Related News