ਬਸਤੀ ਬਾਵਾ ਖੇਲ ਦੇ ਗੰਦੇ ਨਾਲੇ ਕੋਲੋਂ ਲਾਵਾਰਿਸ ਹਾਲਤ 'ਚ ਮਿਲੇ 3 ਬੱਚੇ

Sunday, Sep 08, 2024 - 03:37 PM (IST)

ਬਸਤੀ ਬਾਵਾ ਖੇਲ ਦੇ ਗੰਦੇ ਨਾਲੇ ਕੋਲੋਂ ਲਾਵਾਰਿਸ ਹਾਲਤ 'ਚ ਮਿਲੇ 3 ਬੱਚੇ

ਜਲੰਧਰ (ਮਹੇਸ਼)- ਲੈਦਰ ਕੰਪਲੈਕਸ ਚੌਂਕੀ ਦੀ ਪੁਲਸ ਨੂੰ ਗਸ਼ਤ ਦੌਰਾਨ ਬਸਤੀ ਬਾਵਾ ਖੇਲ ਦੇ ਗੰਦੇ ਨਾਲੇ ਕੋਲੋਂ 3 ਤੋਂ 6 ਸਾਲ ਦੀ ਉਮਰ ਦੇ ਤਿੰਨ ਬੱਚੇ ਲਾਵਾਰਸ ਹਾਲਤ 'ਚ ਮਿਲੇ ,ਜਿਨ੍ਹਾਂ ਨੂੰ ਸ਼ਾਨਦਾਰ ਪੁਲਸ ਸੇਵਾਵਾਂ ਲਈ ਤਿੰਨ ਵਾਰ ਪੰਜਾਬ ਦੇ ਡੀ. ਜੀ. ਪੀ. ਤੋਂ ਕਮਾਂਡੇਸ਼ਨ ਡਿਸਕ ਪ੍ਰਾਪਤ ਕਰ ਚੁੱਕੇ ਚੌਂਕੀ ਇੰਚਾਰਜ ਐੱਸ. ਆਈ. ਵਿਕਟਰ ਮਸੀਹ ਪੁਲਸ ਚੌਂਕੀ ਲੈ ਆਏ। 

ਇਹ ਵੀ ਪੜ੍ਹੋ- ਪੰਜਾਬ 'ਚ ਕੁੜੀ ਨਾਲ ਹੈਵਾਨੀਅਤ ਦੀਆਂ ਹੱਦਾਂ ਪਾਰ, 400 ਮੀਟਰ ਤੱਕ ਘੜੀਸਦੇ ਰਹੇ ਬਾਈਕ ਸਵਾਰ ਨੌਜਵਾਨ

ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾ ਕੇ ਪੁਲਸ ਚੌਂਕੀ ਬੁਲਾਇਆ ਗਿਆ। ਬੱਚਿਆਂ ਦੇ ਪਿਤਾ ਸੰਨੀ ਨੇ ਦੱਸਿਆ ਕਿ ਉਸ ਦੇ ਤਿੰਨ ਬੱਚੇ ਅਚਾਨਕ ਘਰੋਂ ਚਲੇ ਗਏ ਸਨ ਅਤੇ ਉਹ ਵੱਖ-ਵੱਖ ਥਾਵਾਂ 'ਤੇ ਉਨ੍ਹਾਂ ਦੀ ਭਾਲ ਕਰ ਰਹੇ ਸਨ। ਸਬ ਇੰਸਪੈਕਟਰ ਵਿਕਟਰ ਮਸੀਹ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਕਮਿਸ਼ਨਰ ਜਲੰਧਰ ਸਵਪਨ ਸ਼ਰਮਾ ਅਤੇ ਏ. ਡੀ. ਸੀ. ਪੀ. ਸਿਟੀ-2 ਆਦਿਤਿਆ ਆਈ. ਪੀ. ਐੱਸ ਅਤੇ ਏ. ਸੀ. ਪੀ. ਵੈਸਟ ਹਰਸ਼ਪ੍ਰੀਤ ਸਿੰਘ ਅਤੇ ਐੱਸ. ਐੱਚ. ਓ. ਪੁਲਸ ਥਾਣਾ ਬਸਤੀ ਬਾਵਾ ਖੇਲ ਬਲਜਿੰਦਰ ਸਿੰਘ ਭਿੰਡਰ ਦੀਆਂ ਹਦਾਇਤਾਂ 'ਤੇ ਤਿੰਨਾਂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਪਿਤਾ ਸੰਨੀ ਨੇ ਬੱਚਿਆਂ ਨੂੰ ਲੱਭਣ ਲਈ ਲੈਦਰ ਕੰਪਲੈਕਸ ਚੌਂਕੀ ਦੀ ਪੁਲਸ ਦਾ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਘਟਨਾ: ਕਟਰ ਦੀ ਮਸ਼ੀਨ 'ਚ ਆਇਆ ਡੇਢ ਸਾਲਾ ਬੱਚਾ, ਢਿੱਡ ਦੀਆਂ ਨਾੜਾਂ ਆਈਆਂ ਬਾਹਰ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News