NDPS ਐਕਟ ਤਹਿਤ ਵੱਖ-ਵੱਖ ਮਾਮਲਿਆਂ ’ਚ 3 ਗ੍ਰਿਫ਼ਤਾਰ
Monday, Sep 16, 2024 - 06:28 PM (IST)
ਹੁਸ਼ਿਆਰਪੁਰ (ਰਾਕੇਸ਼)-ਪੁਲਸ ਥਾਣਾ ਬੁੱਲੋਵਾਲ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਵੱਖ-ਵੱਖ ਮਾਮਲਿਆਂ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਅਮਰਜੀਤ ਸਿੰਘ ਆਪਣੇ ਸਾਥੀ ਮੁਲਾਜ਼ਮਾਂ ਨਾਲ ਨੰਦਾਚੌਰ ਤੋਂ ਫੰਬੀਆ ਵੱਲ ਜਾ ਰਹੇ ਸੀ। ਜਦੋਂ ਪੁਲਸ ਪਾਰਟੀ ਪਿੰਡ ਫੰਬੀਆ ਨੇੜੇ ਪੁੱਜੀ ਤਾਂ ਇਕ ਨੌਜਵਾਨ ਸੱਜੇ ਹੱਥ ਵਿਚ ਲਿਫ਼ਾਫ਼ਾ ਫੜ ਕੇ ਆ ਰਿਹਾ ਸੀ। ਪੁਲਸ ਪਾਰਟੀ ਨੂੰ ਵੇਖ ਕੇ ਉਸ ਨੇ ਤੁਰੰਤ ਆਪਣੇ ਹੱਥ ’ਚੋਂ ਲਿਫ਼ਾਫ਼ਾ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਭੱਜਣ ਲੱਗਾ। ਉਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਜਦੋਂ ਉਸ ਦਾ ਨਾਂ-ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਮਲਕੀਅਤ ਸਿੰਘ ਉਰਫ਼ ਬਿੱਲਾ ਪੁੱਤਰ ਬਖਸ਼ੀ ਰਾਮ ਵਾਸੀ ਪਿੰਡ ਫੰਬੀਆ ਦੱਸਿਆ।
ਲਿਫ਼ਾਫ਼ੇ ਦੀ ਚੈਕਿੰਗ ਕਰਨ ’ਤੇ ਉਸ ’ਚੋਂ 72 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਕ ਹੋਰ ਮਾਮਲੇ ਵਿਚ ਏ. ਐੱਸ. ਆਈ. ਕੁਲਵਿੰਦਰ ਸਿੰਘ ਆਪਣੇ ਸਾਥੀ ਮੁਲਾਜ਼ਮਾਂ ਨਾਲ ਕੱਚੀ ਸੜਕ ਰਾਹੀਂ ਸ਼ਾਮਚੁਰਾਸੀ ਪੁਲੀ ਤੋਂ ਪਿੰਡ ਨੂਰਪੁਰ ਨੂੰ ਜਾ ਰਹੇ ਸੀ ਕਿ ਸਾਹਮਣੇ ਤੋਂ ਇਕ ਨੌਜਵਾਨ ਮੋਟਰਸਾਈਕਲ ’ਤੇ ਆਉਂਦਾ ਦਿਖਾਈ ਦਿੱਤਾ। ਪੁਲਸ ਦੀ ਗੱਡੀ ਨੂੰ ਦੇਖ ਕੇ ਉਹ ਮੋਟਰਸਾਈਕਲ ’ਤੇ ਤੇਜ਼ੀ ਨਾਲ ਜਾਣ ਲੱਗਾ।
ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਪਹਿਲੀ ਵਾਰ ਵਿਖਾਇਆ ਪੁੱਤਰ ਦਾ ਚਿਹਰਾ
ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਕਾਬੂ ਕਰਕੇ ਨਾਂ-ਪਤਾ ਪੁੱਛਣ ’ਤੇ ਉਸ ਨੇ ਆਪਣਾ ਨਾਂ ਗੁਰਵਿੰਦਰ ਸਿੰਘ ਉਰਫ ਗਿੱਦਾ ਪੁੱਤਰ ਕੁਲਦੀਪ ਸਿੰਘ ਵਾਸੀ ਪੰਡੋਰੀ ਫੰਗੂੜੇ, ਨੇੜੇ ਬਹਿਬਲ ਜਠਰੇ ਸ਼ਾਮਚੁਰਾਸੀ ਦੱਸਿਆ। ਤਲਾਸ਼ੀ ਲੈਣ ’ਤੇ ਉਸ ਕੋਲੋਂ 42 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ। ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਕ ਹੋਰ ਮਾਮਲੇ ਵਿਚ ਸਬ ਇੰਸਪੈਕਟਰ ਮਨਿੰਦਰ ਸਿੰਘ ਚੌਕੀ ਨਸਰਾਲਾ ਤੋਂ ਤਾਰਾਗੜ੍ਹ-ਮੰਡਿਆਲਾਂ ਆਦਿ ਵੱਲ ਜਾ ਰਹੇ ਸੀ। ਜਦੋਂ ਪੁਲਸ ਪਾਰਟੀ ਮੰਡਿਆਲਾਂ ਤੋਂ ਲਿੰਕ ਰੋਡ ਪਿੰਡ ਤਲਵੰਡੀ ਨੂੰ ਜਾ ਰਹੀ ਸੀ ਤਾਂ ਕੱਚੇ ਰਸਤੇ ’ਤੇ ਕਮਾਦ ਦੇ ਖੇਤ ਵਿਚ ਇਕ ਵਿਅਕਤੀ ਖੜ੍ਹਾ ਦਿਖਾਈ ਦਿੱਤਾ। ਪੁਲਸ ਪਾਰਟੀ ਨੂੰ ਦੇਖ ਕੇ ਉਹ ਘਬਰਾ ਗਿਆ ਅਤੇ ਆਪਣੀ ਪੈਂਟ ਦੀ ਜੇਬ ’ਚੋਂ ਇਕ ਭਾਰੀ ਲਿਫ਼ਾਫ਼ਾ ਕੱਢ ਕੇ ਖੇਤਾਂ ਵੱਲ ਸੁੱਟ ਕੇ ਪਿੱਛੇ ਨੂੰ ਜਾਣ ਲੱਗਾ। ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਕਾਬੂ ਕਰਕੇ ਜਦੋਂ ਉਸ ਦਾ ਨਾਂ-ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਸੰਦੀਪ ਕੁਮਾਰ ਉਰਫ਼ ਬੱਚੀ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਵਾਰਡ ਨੰਬਰ 6 ਸ਼ਾਮਚੁਰਾਸੀ ਦੱਸਿਆ। ਲਿਫ਼ਾਫ਼ੇ ਦੀ ਚੈਕਿੰਗ ਕਰਨ ’ਤੇ ਉਸ ਵਿਚੋਂ 22 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ: ਸਕੂਲ ਬੱਸ ਦੀ ਸਵਿੱਫਟ ਕਾਰ ਨਾਲ ਜ਼ਬਰਦਸਤ ਟੱਕਰ, ਪਿਆ ਚੀਕ-ਚਿਹਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ