ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗੈਂਗ ਦਾ ਪਰਦਾਫ਼ਾਸ਼, 3 ਮੁਲਜ਼ਮ ਗ੍ਰਿਫ਼ਤਾਰ
Wednesday, Aug 21, 2024 - 01:33 PM (IST)
ਕਪੂਰਥਲਾ (ਭੂਸ਼ਣ/ਮਹਾਜਨ/ਮਲਹੋਤਰਾ)-ਥਾਣਾ ਸੁਭਾਨਪੁਰ ਪੁਲਸ ਹੱਥ ਸਫ਼ਲਤਾ ਲੱਗੀ ਜਦੋਂ ਚੋਰੀ ਦੇ ਸਾਮਾਨ ਸਮੇਤ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਥਾਣਾ ਮੁਖੀ ਸੁਭਾਨਪੁਰ ਕੰਵਰਜੀਤ ਸਿੰਘ ਬਲ ਦੀ ਨਿਗਰਾਨੀ ਹੇਠ ਲੁੱਟਾਂ-ਖੋਹਾਂ, ਚੋਰੀ ਦੀਆਂ ਵਾਰਦਾਤਾਂ ਦੀ ਰੋਕਥਾਮ ਸਬੰਧੀ ਚਲਾਈ ਸਪੈਸ਼ਲ ਮੁਹਿੰਮ ਦੌਰਾਨ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਇੰਚਾਰਜ ਚੌਂਕੀ ਬਾਦਸ਼ਾਹਪੁਰ ਨੇ ਰੋਸ਼ਨ ਸਿੰਘ ਉਰਫ਼ ਮੇਸ਼ੀ ਪੁੱਤਰ ਗੁਰਜੀਤ ਸਿੰਘ, ਗੁਰਨਾਮ ਸਿੰਘ ਉਰਫ਼ ਗਾਮਾ ਪੁੱਤਰ ਗੁਰਦੇਵ ਸਿੰਘ ਅਤੇ ਗੁਰਮੀਤ ਸਿੰਘ ਉਰਫ਼ ਬਾਹਮਣ ਪੁੱਤਰ ਹਾਕਮ ਸਿੰਘ ਵਾਸੀ ਬੂਟਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 143 ਬੋਤਲਾਂ ਕੋਲਡਰਿੰਕ, 3 ਪੱਖੇ ਛੱਤ ਵਾਲੇ, 18 ਕਿਲੋ ਚੌਲ, ਇਕ ਐੱਲ. ਈ. ਡੀ. 32 ਇੰਚ ਬਰਾਮਦ ਕਰਕੇ ਇਲਾਕੇ ਵਿਚ ਚੋਰੀਆਂ, ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦਾ ਪਰਦਾਫ਼ਾਸ਼ ਕੀਤਾ ਹੈ।
ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਸਵੀਮਿੰਗ ਪੂਲ ’ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਰਨੈਲ ਸਿੰਘ ਡੀ. ਐੱਸ. ਪੀ. ਸਬ ਡਿਵੀਜ਼ਨ ਭੁਲੱਥ ਨੇ ਦੱਸਿਆ ਕਿ ਮਿਤੀ 19 ਅਗਸਤ ਨੂੰ ਮੁਖ਼ਬਰ ਖ਼ਾਸ ਨੇ ਪੁਲਸ ਥਾਣਾ ਸੁਭਾਨਪੁਰ ਨੂੰ ਇਤਲਾਹ ਦਿੱਤੀ ਕਿ ਕੁਝ ਵਿਅਕਤੀ ਚੋਰੀਆਂ ਕਰਨ ਦੇ ਆਦੀ ਹਨ, ਜੋ ਜੇਲ੍ਹ ਵਿਚੋਂ ਜ਼ਮਾਨਤ 'ਤੇ ਬਾਹਰ ਆਏ ਹਨ ਅਤੇ ਜ਼ਮਾਨਤ 'ਤੇ ਆਉਣ ਤੋਂ ਬਾਅਦ ਫਿਰ ਚੋਰੀਆਂ ਕਰ ਰਹੇ ਹਨ। ਜਿਸ ਨਾਲ ਆਮ ਲੋਕਾਂ ਵਿਚ ਬੜਾ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਵਿਅਕਤੀਆਂ ਨੂੰ ਜੇਕਰ ਕਾਬੂ ਨਾ ਕੀਤਾ ਗਿਆ ਤਾਂ ਇਹ ਹੋਰ ਬੇਖ਼ੌਫ਼ ਹੋ ਕੇ ਹੋਰ ਵੀ ਚੋਰੀਆਂ ਕਰਨ ਤੋਂ ਨਹੀਂ ਟਲਣਗੇ, ਜਿਸ 'ਤੇ ਲਖਵੀਰ ਸਿੰਘ ਇੰਚਾਰਜ ਚੌਂਕੀ ਬਾਦਸ਼ਾਹਪੁਰ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਮੁਕੱਦਮਾ ਨੰਬਰ 110 ਮਿਤੀ 19 ਅਗਸਤ ਅਧ 331,305 ਬੀ.ਐੱਨ.ਐੱਸ. ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਦਰਜ ਕੀਤਾ ਅਤੇ ਦੋਸ਼ੀ ਰੌਸ਼ਨ ਸਿੰਘ ਉਰਫ਼ ਮੇਸ਼ੀ ਪੁੱਤਰ ਗੁਰਜੀਤ ਸਿੰਘ, ਗੁਰਨਾਮ ਸਿੰਘ ਉਰਫ਼ ਗਾਮਾ ਪੁੱਤਰ ਗੁਰਦੇਵ ਸਿੰਘ ਅਤੇ ਗੁਰਮੀਤ ਸਿੰਘ ਉਰਫ਼ ਬਾਹਮਣ ਪੁੱਤਰ ਹਾਕਮ ਸਿੰਘ ਵਾਸੀਆਨ ਬੂਟਾ ਨੂੰ ਕਾਬੂ ਕੀਤਾ। ਦੋਸ਼ੀਆ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਆਪਣੇ ਹੋਰ ਚਾਰ ਸਾਥੀਆਂ ਨਾਲ ਮਿਲ ਕੇ ਪਿਛਲੇ ਦਿਨੀਂ ਸਰਕਾਰੀ ਸਕੂਲ ਬਾਦਸ਼ਾਹਪੁਰ, ਪਿੰਡ ਬੂਟਾ ਤੋਂ ਲੰਗਰ ਹਾਲ ਵਿਚੋਂ ਪੱਖੇ ਅਤੇ ਅੱਡਾ ਸੁਭਾਨਪੁਰ ਵਿਖੇ ਦੁਕਾਨ ਤੋਂ ਪਾੜ ਲਾ ਕੇ ਕੋਲਡਰਿੰਕ ਦੀਆਂ ਪੇਟੀਆਂ ਚੋਰੀ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਪੁੱਛਗਿੱਛ ਜਾਰੀ ਹੈ, ਜਿਨ੍ਹਾਂ ਪਾਸੋਂ ਹੋਰ ਵੀ ਚੋਰੀ ਦੀਆਂ ਵਾਰਦਾਤਾਂ ਟਰੇਸ ਹੋ ਸਕਦੀਆ ਹਨ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦਾ ਇਹ ਮਸ਼ਹੂਰ ਪੁਲ ਵੱਡੇ ਵਾਹਨਾਂ ਦੀ ਆਵਾਜਾਈ ਲਈ BBMB ਨੇ ਕੀਤਾ ਬੰਦ, ਜਾਣੋ ਕੀ ਰਿਹਾ ਕਾਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ