7 ਕਿਲੋ ਚਰਸ ਸਣੇ 3 ਮੁਲਜ਼ਮ ਗ੍ਰਿਫਤਾਰ

06/26/2019 12:11:55 AM

ਰਾਹੋਂ, (ਪ੍ਰਭਾਕਰ)- ਥਾਣਾ ਰਾਹੋਂ ਦੇ ਐੱਸ.ਐੱਚ.ਓ. ਗੌਰਵ ਧੀਰ ਤੇ ਨਾਰਕੋਟਿਕਸ ਸੈੱਲ ਨਵਾਂਸ਼ਹਿਰ ਦੀ ਇੰਚਾਰਜ ਨਰੇਸ਼ ਕੁਮਾਰੀ ਏ.ਐੱਸ.ਆਈ. ਤੇ ਏ.ਐੱਸ.ਆਈ. ਸੁਰਿੰਦਰ ਸਿੰਘ ਦੀ ਪੁਲਸ ਪਾਰਟੀ ਨੇ ਨਵਾਂਸ਼ਹਿਰ ਰੋਡ ਰਾਹੋਂ ਦਾਣਾ ਮੰਡੀ ਕੋਲ ਇਕ ਔਰਤ ਤੇ 2 ਵਿਅਕਤੀਆਂ ਨੂੰ 7 ਕਿਲੋ ਚਰਸ ਸਣੇ ਕਾਬੂ ਕੀਤਾ। ਐੱਸ.ਐੱਚ.ਓ. ਗੌਰਵ ਧੀਰ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਮੁਲਜ਼ਮਾਂ ਦੀ ਪਛਾਣ ਮੁਹੰਮਦ ਨੋਸ਼ਾਰ ਪੁੱਤਰ ਮੁਹੰਮਦ ਇਸਹਾਕ ਵਾਸੀ ਫਲਕਾ ਜ਼ਿਲਾ ਕਠਿਹਾਰ ਬਿਹਾਰ ਹਾਲ ਵਾਸੀ ਝੂੰਗੀਆਂ ਨਜ਼ਦੀਕ ਦਾਣਾ ਮੰਡੀ ਰਾਹੋਂ, ਦੂਜਾ ਮੁਹੰਮਦ ਰਹੀਸ਼ ਉਰਫ ਰਾਜੂ ਪੁੱਤਰ ਮੁਹੰਮਦ ਅਲੀਮ ਵਾਸੀ ਕੋਟੀਹਾਰ ਥਾਣਾ ਫਲਕਾ ਜ਼ਿਲਾ ਕਠਿਹਾਰ ਬਿਹਾਰ ਹਾਲ ਵਾਸੀ ਝੂੰਗੀਆਂ, ਤੀਜਾ ਮੁਸਨੀ ਪਤਨੀ ਰਹੀਮ ਵਾਸੀ ਕੋਟੀਹਾਰ ਥਾਣਾ ਫਲਕਾ ਜ਼ਿਲਾ ਕਠਿਹਾਰ ਬਿਹਾਰ ਹਾਲ ਵਾਸੀ ਦਾਣਾ ਮੰਡੀ ਰਾਹੋਂ ਦੇ ਰੂਪ ਵਿਚ ਹੋਈ। ਇਸ ਦੀ ਸੂਚਨਾ ਡੀ.ਐੱਸ.ਪੀ. ਨਵਾਂਸ਼ਹਿਰ ਨੂੰ ਦਿੱਤੀ ਤੇ ਉਹ ਕੁਝ ਹੀ ਮਿੰਟਾਂ ’ਚ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਇਹ ਤਿੰਨੋਂ ਚਰਸ ਵੇਚਣ ਦਾ ਧੰਦਾ ਕਰਦੇ ਸਨ। ਇਨ੍ਹਾਂ ਤਿੰਨਾਂ ਖਿਲਾਫ਼ ਥਾਣਾ ਰਾਹੋਂ ਵਿਖੇ ਏ.ਐੱਸ.ਆਈ. ਸੁਰਿੰਦਰ ਸਿੰਘ ਨੇ ਮਾਮਲਾ ਦਰਜ ਕਰ ਕੇ ਨਵਾਂਸ਼ਹਿਰ ਦੀ ਅਦਾਲਤ ਵਿਚ ਪੇਸ਼ ਕੀਤਾ ਅਤੇ ਜੱਜ ਸਾਹਿਬ ਦੇ ਹੁਕਮਾਂ ’ਤੇ ਲੁਧਿਆਣਾ ਜੇਲ ਭੇਜਿਆ ਗਿਆ।


Bharat Thapa

Content Editor

Related News