ਕਹਿਰ ਓ ਰੱਬਾ! ਸੁੱਤਾ ਹੀ ਰਹਿ ਗਿਆ ਮਾਪਿਆਂ ਦਾ ਲਾਡਲਾ ਪੁੱਤ, ਪਰਿਵਾਰ ਮਾਰਦਾ ਰਿਹਾ ਆਵਾਜ਼ਾਂ
Saturday, Oct 11, 2025 - 05:36 PM (IST)

ਮੁਕੰਦਪੁਰ (ਸੁਖਜਿੰਦਰ ਸਿੰਘ)- ਬੰਗਾ ਦੇ ਇਤਿਹਾਸਕ ਪਿੰਡ ਬੱਲੋਵਾਲ ਦੇ ਵਰਮਾ ਪਰਿਵਾਰ 'ਤੇ ਉਦੋਂ ਦੁੱਖਾਂ ਦਾ ਪਹਾੜ ਆ ਡਿਗਿਆ ਜਦੋਂ ਉਨ੍ਹਾਂ ਦੇ 28 ਸਾਲਾ ਨੌਜਵਾਨ ਪੁੱਤਰ ਤਰੁਣਵੀਰ ਸਿੰਘ ਵਰਮਾ ਦੀ ਰਾਤ ਵੇਲੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪੰਜਾਬ ਪਾਵਰਕਾਮ ਵਿਭਾਗ ਤੋਂ ਸੇਵਾ ਮੁਕਤ ਹੋਏ ਧਨਪਤ ਲਾਲ ਵਰਮਾ ਨੇ ਦੁਖ਼ਦਾਈ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਅਤੇ ਉਸ ਦਾ ਬੇਟਾ ਤਰੁਣਵੀਰ ਸਿੰਘ ਬੀਤੀ ਰਾਤ ਖਾਣਾ ਖਾ ਕੇ ਇਕੋ ਕਮਰੇ ਵਿਚ ਸੁੱਤੇ ਪਏ ਸਨ ਜਦੋਂ ਉਹ ਤੜਕਸਾਰ ਉੱਠੇ ਤਾਂ ਉਨ੍ਹਾਂ ਆਪਣੇ ਪੁੱਤਰ 'ਤੇ ਕੱਪੜਾ ਦੇਣਾ ਚਾਹਿਆ ਤਾਂ ਉਸ ਦੇ ਸਰੀਰ ਵਿੱਚ ਕੋਈ ਹਿਲਜੁਲ ਨਾ ਹੁੰਦੀ ਵੇਖ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ।
ਇਹ ਵੀ ਪੜ੍ਹੋ: ਜਲੰਧਰ 'ਚ ਰਾਜਪਾਲ ਕਟਾਰੀਆ ਨੇ ਵਿਦਿਆ ਧਾਮ ਦਾ ਕੀਤਾ ਦੌਰਾ, ਬੱਚਿਆਂ ਦੀ ਪੜ੍ਹਾਈ ਲਈ ਕੀਤਾ ਅਹਿਮ ਐਲਾਨ
ਮੌਕੇ 'ਤੇ ਡਾਕਟਰ ਨੂੰ ਸੱਦਿਆ ਗਿਆ,ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਾਵਰਕਾਮ ਉਪ ਮੰਡਲ ਮਕੰਦਪੁਰ ਵਿਖੇ ਕੰਮ ਕਰਦਾ ਸੀ ਅਤੇ ਉਨ੍ਹਾਂ ਦਾ ਪੁੱਤਰ ਪਿਛਲੇ ਤਿੰਨ ਮਹੀਨੇ ਤੋਂ ਅਚਾਨਕ ਹੋਈ ਅਣਹੋਈ ਕਾਰਨ ਸਟਰੈਸ ਵਿੱਚ ਚੱਲ ਰਿਹਾ ਸੀ ਉਹ ਬਹੁਤ ਚਿੰਤਾਮਈ ਜੀਵਨ ਬਿਤਾ ਰਿਹਾ ਸੀ, ਜਿਸ ਦਾ ਨਤੀਜਾ ਹਾਰਟ ਅਟੈਕ ਨਾਲ ਉਸ ਦੀ ਮੌਤ ਹੋ ਜਾਣ ਵਾਲਾ ਨਿਕਲਿਆ। ਜ਼ਿਕਰਯੋਗ ਹੈ ਕਿ ਧਨਪਤ ਲਾਲ ਦੇ ਦੋਵੇਂ ਵੱਡੇ ਭਰਾ ਅਰਜਨ ਵਰਮਾ ਐਜੂਕੇਸ਼ਨ ਡਿਪਾਰਟਮੈਂਟ ਅਤੇ ਏਅਰ ਫੋਰਸ ਵਿੱਚੋਂ ਸੇਵਾ ਮੁਕਤ ਹਨ ਅਤੇ ਉਨ੍ਹਾਂ ਦੇ ਵੱਡੇ ਵੀਰ ਦਿਲਾਵਰ ਚੰਦ ਜੋ ਲੈਬੋਰਟਰੀ ਟੈਕਨੀਸ਼ੀਅਨ ਵਜੋਂ ਸੇਵਾ ਮੁਕਤ ਸਨ ਉਹ ਅਤੇ ਉਨ੍ਹਾਂ ਦੀ ਪਤਨੀ ਵੀ ਕੁਝ ਸਮਾਂ ਪਹਿਲਾਂ ਆਪਣੇ ਧੀ ਅਤੇ ਪੁੱਤਰ ਨੂੰ ਛੱਡ ਕੇ ਮੌਤ ਦੇ ਮੂੰਹ ਜਾ ਪਏ ਸਨ। ਵਰਮਾ ਪਰਿਵਾਰ ਨਾਲ ਇਸ ਦੁੱਖ਼ ਦੀ ਘੜੀ ਵਿੱਚ ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਦੁੱਖ਼ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ! ਦੁੱਧ ਵੰਡਣ ਜਾ ਰਿਹਾ ਡੇਅਰੀ ਵਰਕਰ ਗੋਲ਼ੀਆਂ ਨਾਲ ਭੁੰਨਿਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8