ਜਲੰਧਰ ਜ਼ਿਲ੍ਹੇ 'ਚ ਲੰਪੀ ਸਕਿਨ ਦੇ 241 ਨਵੇਂ ਕੇਸ ਮਿਲੇ, 25 ਪਸ਼ੂਆਂ ਦੀ ਮੌਤ
Friday, Aug 19, 2022 - 03:37 PM (IST)

ਜਲੰਧਰ/ਨਕੋਦਰ (ਜ.ਬ., ਪਾਲੀ)- ਜ਼ਿਲ੍ਹਾ ਜਲੰਧਰ ’ਚ ਪਸ਼ੂਆਂ ਦੀ ਲੰਪੀ ਸਕਿਨ ਦੇ ਵੀਰਵਾਰ 241 ਨਵੇਂ ਕੇਸ ਸਾਹਮਣੇ ਆਏ ਹਨ। ਜਾਣਕਾਰੀ ਦਿੰਦਿਆਂ ਜਲੰਧਰ ਦੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਜਦ ਤੋਂ ਇਹ ਬੀਮਾਰੀ ਸ਼ੁਰੂ ਹੋਈ ਹੈ ਅੱਜ ਤਕ ਟੋਟਲ 7360 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 4866 ਕੇਸ ਰਿਕਵਰ ਅਤੇ ਅੱਜ ਤੱਕ ਜ਼ਿਲ੍ਹੇ ’ਚ 162 ਪਸ਼ੂਆਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ: ਮੰਤਰੀ ਅਮਨ ਅਰੋੜਾ ਬੋਲੇ, ਪੰਜਾਬ ਸਰਕਾਰ ਸ਼ਹਿਰੀਕਰਨ ਲਈ ਲਿਆ ਰਹੀ ਹੈ ਨਵੀਂ ਪਾਲਿਸੀ
ਜਾਣਕਾਰੀ ਦਿੰਦਿਆਂ ਹਰਮਿੰਦਰ ਸਿੰਘ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ’ਚ 3300 ਵੈਕਸੀਨ ਦੀਆਂ ਡੋਜ਼ਾਂ ਆਈਆਂ ਹਨ, ਜੋ ਜਮਸ਼ੇਰ ਦੀ ਡੇਅਰੀ ਕੰਪਲੈਕਸ ’ਚ ਭੇਜ ਦਿੱਤੀਆਂ ਗਈਆਂ ਹਨ। 20,500 ਪਸ਼ੂਆਂ ਦੇ ਵੈਕਸੀਨ ਡੋਜ਼ ਲਾਈ ਜਾ ਚੁੱਕੀ ਹੈ। ਹਰ ਰੋਜ਼ ਮਹਿਕਮੇ ਵੱਲੋਂ 2 ਹਜ਼ਾਰ ਡੋਜ਼ ਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਸ਼ੂਆ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਪਸ਼ੂ ਪਾਲਣ ਮਹਿਕਮੇ ਵੱਲੋਂ ਹਰ ਇਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਵੀਰਵਾਰ ਨਕੋਦਰ ਦੇ ਪਿੰਡ ਚਾਨੀਆਂ ਵਿਖੇ ਡਾ. ਰਾਮ ਮੂਰਤੀ, ਡਾ. ਐੱਮ. ਪੀ. ਐੱਸ. ਬੇਦੀ ਐੱਸ. ਵੀ. ਓ. ਨਕੋਦਰ ਵਲੋਂ ਐੱਲ. ਐੱਸ. ਡੀ ਤੇ ਅਵੇਰਨੈੱਸ ਕੈਂਪ ਲਾਇਆ ਗਿਆ, ਜਿੱਥੇ ਗਊਆਂ ਦੀ ਚੈਕਿੰਗ ਕਰਕੇ ਵੈਕਸੀਨ ਲਾਈ ਗਈ।
ਮਕਸੂਦਾਂ ਏਰੀਆ ਦੇ ਸ਼੍ਰੀ ਗੁਰੂ ਰਵਿਦਾਸ ਨਗਰ ਅਤੇ ਆਨੰਦ ਨਗਰ ਵਿਖੇ ਲੰਪੀ ਸਕਿਨ ਦੇ 2 ਕੇਸ ਸਾਹਮਣੇ ਆਏ ਹਨ, ਜਿਸ ਬਾਰੇ ਪਸ਼ੂ ਪਾਲਣ ਵਿਭਾਗ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਵਿਭਾਗ ਦੀ ਟੀਮ ਵੱਲੋਂ ਉਨ੍ਹਾਂ ਦੋਨਾਂ ਗਊਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਲਿਵ-ਇਨ-ਰਿਲੇਸ਼ਨ ’ਚ ਰਹਿ ਰਹੇ ਪ੍ਰੇਮੀ ਜੋੜੇ ਦਾ ਕਾਰਨਾਮਾ ਕਰੇਗਾ ਹੈਰਾਨ, ਪੁਲਸ ਅੜਿੱਕੇ ਚੜ੍ਹਨ ਮਗਰੋਂ ਖੁੱਲ੍ਹੀ ਪੋਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ