ਨਸ਼ੇ ਵਾਲੇ ਪਦਾਰਥ ਸਮੇਤ 2 ਵਿਅਕਤੀ ਕਾਬੂ
09/21/2023 6:18:08 PM

ਹੁਸ਼ਿਆਰਪੁਰ (ਰਾਕੇਸ਼)-ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ ’ਤੇ ਸਰਬਜੀਤ ਸਿੰਘ ਬਾਹੀਆ ਐੱਸ. ਪੀ. ਇਨਵੈਸਟੀਗੇਸ਼ਨ ਅਤੇ ਪਲਵਿੰਦਰ ਸਿੰਘ ਡੀ.ਐੱਸ.ਪੀ. ਸਿਟੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮੁੱਖ ਥਾਣਾ ਅਫ਼ਸਰ ਮਾਡਲ ਟਾਊਨ ਦੇ ਇੰਸਪੈਕਟਰ ਕਰਨੈਲ ਸਿੰਘ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦੋਂ ਏ. ਐੱਸ. ਆਈ. ਤੇਜਿੰਦਰ ਸਿੰਘ ਨੇ ਸਾਥੀ ਪੁਲਸ ਮੁਲਾਜ਼ਮਾਂ ਨਾਲ ਗਸ਼ਤ ਅਤੇ ਚੈਕਿੰਗ ਦੌਰਾਨ ਇਕ ਸਕੂਟਰ ਨੂੰ ਰੋਕਿਆ।
ਇਹ ਵੀ ਪੜ੍ਹੋ- ਜਲੰਧਰ ਦੇ ਇਸ ਸਕੂਲ 'ਚ ਭਲਕੇ ਛੁੱਟੀ ਦਾ ਐਲਾਨ, ਪ੍ਰੀਖਿਆ ਮੁਲਤਵੀ
ਸਕੂਟੀ ਸਵਾਰ ਯਸ਼ਪਾਲ ਉਰਫ਼ ਸੰਨੀ ਪੁੱਤਰ ਸੰਤਰਾਮ ਵਾਸੀ ਸ਼ਿਵ ਸ਼ੰਕਰ ਗਲੀ ਰਵਿਦਾਸ ਨਗਰ ਥਾਣਾ ਸਦਰ ਅਤੇ ਸੰਨੀ ਖੋਸਲਾ ਉਰਫ਼ ਸੰਨੀ ਪੁੱਤਰ ਗੋਪਾਲ ਚੰਦ ਵਾਸੀ ਭਗਤ ਨਗਰ ਮਾਡਲ ਟਾਊਨ ਥਾਣਾ ਸਦਰ ਦੀ ਪੁਲਸ ਨੇ ਤਲਾਸ਼ੀ ਲਈ। ਤਲਾਸ਼ੀ ਲੈਣ ’ਤੇ ਯਸ਼ਪਾਲ ਕੋਲੋਂ 80 ਗ੍ਰਾਮ ਨਸ਼ੇ ਵਾਲਾ ਪਦਾਰਥ ਅਤੇ ਸੰਨੀ ਖੋਸਲਾ ਕੋਲੋਂ 140 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ। ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁੱਖ ਥਾਣਾ ਅਫ਼ਸਰ ਇੰਸਪੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਇਹ ਨਸ਼ੇ ਵਾਲੇ ਪਦਾਰਥ ਕਿੱਥੋਂ ਲੈ ਕੇ ਆਏ ਅਤੇ ਕਿਸ ਨੂੰ ਵੇਚਦੇ ਸਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ 'ਚ ਡਰੈੱਸ ਕੋਡ ਲਾਗੂ, ਹੁਣ ਫੋਟੋ ਖਿੱਚਣ 'ਤੇ ਵੀ ਹੋਈ ਮਨਾਹੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ