ਨਾਜਾਇਜ਼ ਕਟਾਈ ਨਾਲ ਲੱਦੀ ਟਰੈਕਟਰ-ਟਰਾਲੀ ਸਣੇ 2 ਵਿਅਕਤੀ ਗ੍ਰਿਫ਼ਤਾਰ, 2 ਫਰਾਰ
Saturday, Nov 22, 2025 - 05:45 PM (IST)
ਹਰਿਆਣਾ (ਆਨੰਦ, ਰੱਤੀ)-ਸੰਜੀਵ ਕੁਮਾਰ ਤਿਵਾੜੀ, ਵਣ ਪਾਲ ਨਾਰਥ ਸਰਕਲ ਹੁਸ਼ਿਆਰਪੁਰ ਅਤੇ ਧਰਮਵੀਰ ਧੇਰੂ ਆਈ. ਐੱਫ਼. ਐੱਸ. ਵਣ ਮੰਡਲ ਅਫ਼ਸਰ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਜੰਗਲ ਵਿਚ ਨਾਕੇ ਲਗਾਏ ਜਾ ਰਹੇ ਹਨ। ਇਸ ਤਹਿਤ ਦਾਰਾਪੁਰ ਜੰਗਲ ਵਿਚ ਨਾਕਾ ਲਗਾਇਆ ਗਿਆ। ਕਿਰਨਦੀਪ ਸਿੰਘ ਵਣ ਰੇਂਜ ਅਫ਼ਸਰ ਹਰਿਆਣਾ ਅਤੇ ਸਤਵੰਤ ਸਿੰਘ ਬਲਾਕ ਅਫ਼ਸਰ ਗੜ੍ਹਦੀਵਾਲ ਵੱਲੋਂ ਦੱਸਿਆ ਗਿਆ ਕਿ ਅਜੈ ਸਿੰਘ ਵਣ ਗਾਰਡ, ਨਵਦੀਪ ਸਿੰਘ ਵਣ ਗਾਰਡ, ਦੀਪਕ ਸੈਣੀ ਵਣ ਗਾਰਡ, ਅਮਰੀਕ ਸਿੰਘ ਬੇਲਦਾਰ ਅਤੇ ਚੰਦਰਪਾਲ ਬੇਲਦਾਰ ਨੂੰ ਨਾਲ ਲੈ ਕੇ ਗੁਪਤ ਸੂਚਨਾ ’ਤੇ ਸਰਕਾਰੀ ਗੱਡੀ ਸਮੇਤ ਗਸ਼ਤ ਕਰਦੇ ਹੋਏ ਵੇਖਿਆ ਕਿ ਸਰਕਾਰੀ ਜੰਗਲ ਦਾਰਾਪੁਰ ਵਿਚ 22 ਨਵੰਬਰ ਦੀ ਸਵੇਰ ਨੂੰ ਕੁੱਝ ਅਣਜਾਣ ਵਿਅਕਤੀ ਡੇਂਕਾ ਦੇ ਰੁੱਖਾਂ ਦੀ ਨਾਜਾਇਜ਼ ਕਟਾਈ ਕਰ ਕੇ ਇਕ ਪ੍ਰਾਈਵੇਟ ਟ੍ਰੈਕਟਰ-ਟਰਾਲੀ ਵਿਚ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ।
ਇਹ ਵੀ ਪੜ੍ਹੋ: ਜਲੰਧਰ ਵਿਖੇ ਰਿੰਗ ਸੈਰੇਮਨੀ ਦੌਰਾਨ ਹੋਟਲ ’ਚ ਪੈ ਗਿਆ ਭੜਥੂ! ਹੋਇਆ ਕੁਝ ਅਜਿਹਾ ਜਿਸ ਨੂੰ ਵੇਖ ਉੱਡੇ ਸਭ ਦੇ ਹੋਸ਼
ਜਦੋਂ ਮੌਕੇ ’ਤੇ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਅਤੇ ਮੱਖਣ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਕੂੰਟਾਂ ਅਤੇ ਕੁਲਜੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਭੂੰਗਾ ਨੂੰ ਕਾਬੂ ਕਰ ਲਿਆ ਗਿਆ। ਜਦਕਿ ਜਸਪਾਲ ਸਿੰਘ ਪੁੱਤਰ ਅਜਮੇਰ ਸਿੰਘ ਪਿੰਡ ਭੂੰਗਾ ਅਤੇ ਸੁਖਜੀਤ ਸਿੰਘ ਪੁੱਤਰ ਅਜਮੇਰ ਸਿੰਘ ਪਿੰਡ ਭੂੰਗਾ ਜ਼ਿਲ੍ਹਾ ਹੁਸ਼ਿਆਰਪੁਰ ਮੌਕੇ ਤੋਂ ਭੱਜ ਗਏ, ਇਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਕ ਮੋਟਰਸਾਈਇਕਲ ਨੰ. ਪੀ.ਬੀ.-57, 4609 ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਗਿਆ। ਇਸ ਸਬੰਧੀ ਵਣ ਵਿਭਾਗ ਦੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਜਲੰਧਰ! ਜੀਜੇ ਨੇ ਸਾਲੇ 'ਤੇ ਕੀਤੀ ਫਾਇਰਿੰਗ, ਸਹਿਮੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
