2 ਨੌਸਰਬਾਜ਼ਾਂ ਨੇ ATM ’ਚ ਦਾਖ਼ਲ ਹੋ ਕੇ ਕਾਰਡ ਬਦਲਿਆ, 21300 ਕਢਵਾਏ
Saturday, Jul 13, 2024 - 03:51 PM (IST)
ਜਲੰਧਰ (ਸੁਨੀਲ)- ਜਲੰਧਰ ਬੱਸ ਸਟੈਂਡ ਨੇੜੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ’ਚ ਇਕ ਪ੍ਰਵਾਸੀ ਨੌਜਵਾਨ ਤੋਂ 2 ਨੌਸਰਬਾਜ਼ਾਂ ਨੇ ਏ. ਟੀ. ਐੱਮ ਬਦਲ ਲਿਆ ਅਤੇ ਕਿਸੇ ਹੋਰ ਥਾਂ ਤੋਂ 2 ਵਾਰ ਏ. ਟੀ. ਐੱਮ. ਤੋਂ ਪੈਸੇ ਕਢਵਾਏ ਅਤੇ ਇਸ ਦੇ ਨਾਲ ਹੀ ਨੌਸਰਬਾਜ਼ਾਂ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਖ਼ਰੀਦੀ ਅਤੇ ਏ. ਟੀ. ਐਮ. ਰਾਹੀਂ ਪੈਸੇ ਅਦਾ ਕੀਤੇ ਅਤੇ ਪੀੜਤ ਵਿਅਕਤੀ ਪੁਲਸ ਨੂੰ ਸ਼ਿਕਾਇਤ ਕੀਤੇ ਬਿਨਾਂ ਮੌਕੇ ਤੋਂ ਫਰਾਰ ਹੋ ਗਿਆ।
ਜਾਣਕਾਰੀ ਦਿੰਦਿਆਂ ਪੀੜਤ ਨੇ ਦੱਸਿਆ ਕਿ ਉਹ ਏ. ਟੀ. ਐੱਮ. ਤੋਂ ਪੈਸੇ ਕਢਵਾ ਰਿਹਾ ਸੀ ਅਤੇ ਕਿਸੇ ਕਾਰਨ ਉਸ ਤੋਂ ਪੈਸੇ ਨਹੀਂ ਕੱਢੇ ਜਾ ਰਹੇ ਸਨ। ਪੀੜਤ ਨੇ ਦੱਸਿਆ ਕਿ ਇਸੇ ਦੌਰਾਨ 2 ਨੌਜਵਾਨ ਏ. ਟੀ. ਐੱਮ. ਅੰਦਰ ਦਾਖ਼ਲ ਹੋਏ, ਜਿਨ੍ਹਾਂ ਮੂੰਹ ’ਤੇ ਰੁਮਾਲ ਬੰਨ੍ਹੇ ਸਨ। ਦੋਵਾਂ ਨੌਜਵਾਨਾਂ ਨੇ ਉਸ ਨੂੰ ਕਿਹਾ ਕਿ ਉਹ ਉਸ ਦਾ ਏ. ਟੀ. ਐੱਮ. ਚਲਾ ਦਿੰਦੇ ਹਨ ਤੇ ਇਸੇ ਦੌਰਾਨ ਉਸ ਨੇ ਪ੍ਰਵਾਸੀ ਨੌਜਵਾਨ ਦੇ ਏ. ਟੀ. ਐੱਮ. ਨੂੰ ਬਦਲ ਦਿੱਤਾ ਤੇ ਹੋਰ ਏ.ਟੀ.ਐਮ. ਨੂੰ ਫੜਾ ਕੇ ਉਥੋਂ ਚਲੇ ਗਏ। ਪੀੜਤ ਨੇ ਦੱਸਿਆ ਕਿ ਇਸੇ ਦੌਰਾਨ ਉਸ ਨੂੰ ਯੂਨੀਅਨ ਬੈਂਕ ਦੇ ਏ. ਟੀ. ਐੱਮ. ’ਚੋਂ ਦੋ ਵਾਰ ਪੈਸੇ ਕਢਵਾਉਣ ਦਾ ਮੈਸੇਜ ਆਇਆ।
ਇਹ ਵੀ ਪੜ੍ਹੋ- ਚੰਗੇ ਭਵਿੱਖ ਖ਼ਾਤਿਰ ਸਾਊਦੀ ਅਰਬ ਗਏ ਪੰਜਾਬੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਦਾ ਏ. ਟੀ. ਐੱਮ. ਕਿਸੇ ਹੋਰ ਵੱਲੋਂ ਵਰਤਿਆ ਜਾ ਰਿਹਾ ਹੈ। ਪੀੜਤ ਨੇ ਦੱਸਿਆ ਕਿ ਇਸੇ ਦੌਰਾਨ ਇਕ ਠੇਕੇ ’ਚ ਵੀ ਏ. ਟੀ. ਐੱਮ. ਦੀ ਵਰਤੋਂ ਕਰ ਕੇ ਸ਼ਰਾਬ ਖਰੀਦੀ ਗਈ। ਪੀੜਤ ਪ੍ਰਵਾਸੀ ਨੇ ਦੱਸਿਆ ਕਿ ਨੌਸਰਬਾਜ਼ਾਂ ਨੇ ਉਸ ਦੇ ਖ਼ਾਤੇ ’ਚੋਂ 21,300 ਰੁਪਏ ਕਢਵਾ ਲਏ ਸਨ। ਇਸ ਦੌਰਾਨ ਪੀੜਤ ਤੁਰੰਤ ਬੈਂਕ ਦੇ ਮੁੱਖ ਪ੍ਰਬੰਧਕ ਗੁਰਵਿੰਦਰ ਸਿੰਗਲਾ ਕੋਲ ਗਿਆ ਅਤੇ ਉਨ੍ਹਾਂ ਪੀੜਤ ਨੂੰ ਪੁਲਸ ਨੂੰ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ। ਪੀੜਤ ਬਾਰੇ ਸੂਚਨਾ ਮਿਲਦੇ ਹੀ ਸਮਾਜ-ਸੇਵੀ ਸੰਜੀਵ ਦੇਵ ਸ਼ਰਮਾ ਮੌਕੇ ’ਤੇ ਪਹੁੰਚੇ ਅਤੇ ਪੀੜਤ ਨੂੰ ਦਿਲਾਸਾ ਦਿੱਤਾ। ਸ਼ਰਮਾ ਨੇ ਦੱਸਿਆ ਕਿ ਪੀੜਤ ਘਬਰਾ ਗਿਆ ਸੀ ਅਤੇ ਉਸ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਗਿਆ ਸੀ ਪਰ ਉਹ ਬਿਨਾਂ ਕੋਈ ਸ਼ਿਕਾਇਤ ਦਰਜ ਕਰਵਾਏ ਹੀ ਚਲਾ ਗਿਆ। ਪੀੜਤ ਪ੍ਰਵਾਸੀ ਨੇ ਬੈਂਕ ਦੇ ਮੁੱਖ ਪ੍ਰਬੰਧਕ ਗੁਰਵਿੰਦਰ ਸਿੰਗਲਾ ਨੂੰ ਸ਼ਿਕਾਇਤ ਕੀਤੀ ਪਰ ਇਸ ਸਬੰਧੀ ਪੁਲਸ ਵਿਭਾਗ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਜਿੱਤਣ ਮਗਰੋਂ ਮੋਹਿੰਦਰ ਭਗਤ ਦਾ ਵੱਡਾ ਬਿਆਨ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।