ਨਸ਼ੇ ਵਾਲੇ ਪਾਊਡਰ ਅਤੇ ਟੀਕਿਆਂ ਸਣੇ 2 ਕਾਬੂ, ਇਕ ਫਰਾਰ

Thursday, Jul 25, 2019 - 01:39 PM (IST)

ਨਸ਼ੇ ਵਾਲੇ ਪਾਊਡਰ ਅਤੇ ਟੀਕਿਆਂ ਸਣੇ 2 ਕਾਬੂ, ਇਕ ਫਰਾਰ

ਫਗਵਾੜਾ (ਹਰਜੋਤ)— ਚਹੇੜੂ ਪੁਲਸ ਨੇ ਇਕ ਵਿਅਕਤੀ ਨੂੰ ਪਿੰਡ ਹਰਦਾਸਪੁਰ ਨੇੜਿਓ ਕਾਬੂ ਕਰਕੇ ਉਸ ਕੋਲੋਂ ਨਸ਼ੇ ਵਾਲਾ ਪਦਾਰਥ ਅਤੇ ਟੀਕੇ ਬਰਾਮਦ ਕਰਕੇ ਧਾਰਾ 22-61-85 ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਚਹੇੜੂ ਚੌਕੀ ਇੰਚਾਰਜ ਹਰਿੰਦਰ ਸਿੰਘ ਦੀ ਅਗਵਾਈ 'ਚ ਪੁਲਸ ਨੇ ਉਕਤ ਵਿਅਕਤੀ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਪਾਸੋਂ 53 ਗ੍ਰਾਮ ਨਸ਼ੇ ਵਾਲਾ ਪਦਾਰਥ, 10 ਨਸ਼ੇ ਵਾਲੇ ਟੀਕੇ ਬਰਾਮਦ ਕੀਤੇ ਗਏ। ਕਾਬੂ ਕੀਤੇ ਵਿਅਕਤੀ ਦੀ ਪਛਾਣ ਅਮਨਪ੍ਰੀਤ ਸਿੰਘ ਉਰਫ਼ ਬੀਨੂੰ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਖਲਵਾੜਾ ਵਜੋਂ ਹੋਈ ਹੈ। ਕਾਬੂ ਕੀਤੇ ਵਿਅਕਤੀ ਨੂੰ ਬੀਤੇ ਦਿਨ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ ਜੇਲ ਭੇਜ ਦਿੱਤਾ ਹੈ।

ਇਸੇ ਤਰ੍ਹਾਂ ਸਤਨਾਮਪੁਰਾ ਪੁਲਸ ਦੇ ਏ. ਐੱਸ. ਆਈ. ਉਦੈ ਭਾਨ ਅਤੇ ਜਸਵਿੰਦਰ ਸਿੰਘ ਦੀ ਅਗਵਾਈ 'ਚ ਪੁਲਸ ਨੇ ਬਸੰਤ ਬਾਗ ਨੇੜਿਓ ਇਕ ਵਿਅਕਤੀ ਨੂੰ ਕਾਬੂ ਕੀਤਾ, ਜਦਕਿ ਉਸਦਾ ਦੂਸਰਾ ਸਾਥੀ ਫਰਾਰ ਹੋ ਗਿਆ। ਕਾਬੂ ਕੀਤੇ ਵਿਅਕਤੀ ਤੋਂ 55 ਗ੍ਰਾਮ ਨਸ਼ੇ ਵਾਲਾ ਪਦਾਰਥ ਤੇ 8 ਨਸ਼ੀਲੇ ਟੀਕੇ ਬਰਾਮਦ ਹੋਏ। ਉਕਤ ਵਿਅਕਤੀ ਦੀ ਪਛਾਣ ਸ਼ਗੁਨ ਸੋਂਧੀ ਪੁੱਤਰ ਪਵਨ ਕੁਮਾਰ ਸੋਂਧੀ ਵਾਸੀ ਵਾਲਮੀਕਿ ਮੁਹੱਲਾ ਪਲਾਹੀ ਗੇਟ ਵਜੋਂ ਹੋਈ ਹੈ, ਜਦਕਿ ਫਰਾਰ ਵਿਅਕਤੀ ਦੀ ਪਛਾਣ ਗੌਰਵ ਬੰਗੜ ਉਰਫ਼ ਗੋਰੂ ਪੁੱਤਰ ਸੋਹਨ ਸਿੰਘ ਵਾਸੀ ਬਸੰਤ ਨਗਰ ਵਜੋਂ ਹੋਈ।


author

shivani attri

Content Editor

Related News