ਖਟਕੜ ਕਲਾਂ 'ਚ ਸਮਾਗਮ ਲਈ 2 ਕਰੋੜ ਪਰ ਪਾਰਕ ਦੇ ਬਿਜਲੀ ਬਿੱਲਾਂ ਦਾ ਨਹੀਂ ਹੋਇਆ ਭੁਗਤਾਨ

03/14/2022 8:10:44 PM

ਜਲੰਧਰ/ਨਵਾਂਸ਼ਹਿਰ : ਖਟਕੜ ਕਲਾਂ ਵਿਖੇ ਭਗਵੰਤ ਮਾਨ ਸਰਕਾਰ ਦੇ ਸਹੁੰ ਚੁੱਕ ਸਮਾਗਮ 'ਤੇ 2 ਕਰੋੜ ਰੁਪਏ ਖਰਚ ਹੋਣ ਦੇ ਬਾਵਜੂਦ ਸਥਾਨਕ ਲੋਕਾਂ ਨੂੰ ਉਮੀਦ ਹੈ ਕਿ 'ਆਪ' ਸਰਕਾਰ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੇ ਨਾਲ ਲੱਗਦੇ ਯਾਦਗਾਰੀ ਪਾਰਕ ਦੇ ਬਕਾਇਆ ਬਿਜਲੀ ਬਿੱਲਾਂ ਦਾ ਭੁਗਤਾਨ ਕਰੇਗੀ। ਮੈਮੋਰੀਅਲ ਪਾਰਕ ਦੇ 1.7 ਲੱਖ ਰੁਪਏ ਦੇ ਬਿਜਲੀ ਬਿੱਲਾਂ ਦਾ ਪਿਛਲੇ 2 ਸਾਲਾਂ ਤੋਂ ਭੁਗਤਾਨ ਨਹੀਂ ਕੀਤਾ ਗਿਆ। ਇਹ ਬਿੱਲ ਨਵੰਬਰ 2019 ਤੋਂ ਬਕਾਇਆ ਪਏ ਹਨ, ਜਦੋਂ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰੀ ਅਜਾਇਬ ਘਰ ਅਤੇ ਜੱਦੀ ਘਰ ਦੇ ਬਿਜਲੀ ਬਿੱਲਾਂ ਨੂੰ ਕਲੀਅਰ ਕਰ ਦਿੱਤਾ ਗਿਆ ਹੈ। ਖਟਕੜ ਕਲਾਂ 16 ਮਾਰਚ ਨੂੰ ਮੁੱਖ ਮੰਤਰੀ ਦੀ ਮੇਜ਼ਬਾਨੀ ਲਈ ਤਿਆਰ ਹੋਣ ਦੇ ਬਾਵਜੂਦ ਪਾਰਕ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਲਾਹੌਰੀ ਸਰਗਣਾ ਵਿੱਕੀ ਅਲੀ ਲਈ ਕੰਮ ਕਰਦੇ ਹਨ ਪਾਕਿ ਸਮੱਗਲਰ ਬਿਸਾਰਤ ਤੇ ਬੱਬਰ

PunjabKesari

ਸੂਤਰਾਂ ਦਾ ਕਹਿਣਾ ਹੈ ਕਿ ਲੋੜੀਂਦਾ ਸਟਾਫ਼ ਨਾ ਮਿਲਣ ਕਾਰਨ ਪਿਛਲੇ ਸਮੇਂ ਦੌਰਾਨ ਮੁਲਾਜ਼ਮਾਂ ਦੀ ਛਾਂਟੀ ਹੁੰਦੀ ਰਹੀ ਹੈ ਅਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਅਕਸਰ ਦੇਰੀ ਹੁੰਦੀ ਰਹੀ ਹੈ। ਗੁਰਜੀਤ ਸਿੰਘ ਪ੍ਰਧਾਨ ਸ਼ਹੀਦ ਭਗਤ ਸਿੰਘ ਵੈੱਲਫੇਅਰ ਸੋਸਾਇਟੀ ਖਟਕੜ ਕਲਾਂ ਨੇ ਕਿਹਾ, ''ਸਾਨੂੰ ਖੁਸ਼ੀ ਹੈ ਕਿ ਇੱਥੇ ਸਹੁੰ ਚੁੱਕ ਸਮਾਗਮ ਹੋ ਰਿਹਾ ਹੈ ਅਤੇ ਉਮੀਦ ਹੈ ਕਿ ਯਾਦਗਾਰ ਵੱਲ ਧਿਆਨ ਦਿੱਤਾ ਜਾਵੇਗਾ। ਜੇਕਰ ਸਮਾਰੋਹ 'ਤੇ 2 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਤਾਂ ਯਾਦਗਾਰ ਦੀ ਸਾਂਭ-ਸੰਭਾਲ ਲਈ ਕੁਝ ਰਕਮ ਆਸਾਨੀ ਨਾਲ ਰੱਖੀ ਜਾ ਸਕਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਨਵੀਂ ਸਰਕਾਰ ਦਾ ਇਹ ਵਿਸ਼ੇਸ਼ ਫੋਕਸ ਸਿਰਫ਼ ਵਿਸ਼ੇਸ਼ ਮੌਕਿਆਂ ਤੱਕ ਹੀ ਸੀਮਤ ਨਹੀਂ ਰਹੇਗਾ।''

ਇਹ ਵੀ ਪੜ੍ਹੋ : ਟਾਂਡਾ ਗਊ ਹੱਤਿਆ ਕਾਂਡ ਨੂੰ ਲੈ ਕੇ ਫਗਵਾੜਾ 'ਚ ਹਿੰਦੂ ਸਮਾਜ ਨੇ ਕੱਢਿਆ ਰੋਸ ਮਾਰਚ

ਉਨ੍ਹਾਂ ਅੱਗੇ ਕਿਹਾ ਕਿ ਪਾਰਕ ਲਈ 30,000 ਰੁਪਏ ਦਾ ਲਾਅਨਮੂਵਰ ਪਿੰਡ ਵਾਸੀਆਂ ਵੱਲੋਂ ਪ੍ਰਦਾਨ ਕੀਤਾ ਗਿਆ ਸੀ। ਹਾਲ ਹੀ 'ਚ ਫੁਹਾਰੇ ਤੋਂ ਵਾਧੂ ਪਾਣੀ ਦੇ ਨਿਕਾਸ ਲਈ ਪੰਪ ਦੀ ਵਿਵਸਥਾ ਕਰਨ ਦੀ ਬੇਨਤੀ ਵੀ ਪਿੰਡ ਵਾਸੀਆਂ ਨੂੰ ਆਈ ਸੀ। ਸਰਕਾਰ ਨੂੰ ਇਹ ਪ੍ਰਬੰਧ ਕਰਨੇ ਚਾਹੀਦੇ ਹਨ। ਨਾਲ ਲੱਗਦੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਲਾਇਬ੍ਰੇਰੀ ਵੀ ਬੰਦ ਹੈ। ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਲਾਨਾ ਬਜਟ 'ਚ ਯਾਦਗਾਰ ਅਤੇ ਪਾਰਕ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇ।

PunjabKesari

ਇਹ ਵੀ ਪੜ੍ਹੋ : ਅਮਨ ਅਰੋੜਾ ਦਾ ਬਿਆਨ, ਕਿਹਾ- ਪਾਰਟੀ ਸੁਪਰੀਮੋ ਜਿਸ ਨੂੰ ਚਾਹੁਣ ਅਹੁਦਾ ਦੇਣਗੇ (ਵੀਡੀਓ)

ਕਾਂਗਰਸੀ ਆਗੂ ਨਵਜੋਤ ਸਿੱਧੂ ਨੇ 2 ਸਾਲ ਪਹਿਲਾਂ ਜੱਦੀ ਘਰ ਦੇ ਬਕਾਇਆ ਬਿੱਲਾਂ ਲਈ ਢਾਈ ਲੱਖ ਰੁਪਏ ਦਾਨ ਕੀਤੇ ਸਨ। ਕੁਝ ਲਾਈਟਾਂ ਅਤੇ ਮੋਟਰਾਂ ਨੇ ਵੀ ਸਮੇਂ ਦੇ ਨਾਲ ਕੰਮ ਕਰਨਾ ਬੰਦ ਕਰ ਦਿੱਤਾ ਹੈ। ਆਤਮਾ ਰਾਮ ਐੱਸ. ਡੀ. ਓ. ਬਿਜਲੀ ਵਿਭਾਗ ਬੰਗਾ ਨੇ ਕਿਹਾ ਕਿ ਨਵੰਬਰ 2019 ਤੋਂ 1.70 ਲੱਖ ਰੁਪਏ ਦੇ ਬਿਜਲੀ ਦੇ ਬਿੱਲ ਬਕਾਇਆ ਹਨ। ਅਸੀਂ ਸਰਕਾਰ ਨੂੰ ਮਹੀਨਾਵਾਰ ਰੀਮਾਈਂਡਰ ਭੇਜ ਰਹੇ ਹਾਂ। ਪਾਰਕ ਵਿੱਚ ਫੁਹਾਰਾ ਚਲਾਉਣ ਲਈ 4 ਮੋਟਰਾਂ ਲਈ 50-70 ਕਿਲੋਵਾਟ ਦਾ ਮੱਧਮ ਸਪਲਾਈ ਕੁਨੈਕਸ਼ਨ ਹੈ। ਐੱਸ. ਡੀ. ਐੱਮ. ਨਵਨੀਤ ਬੱਲ ਨੇ ਕਿਹਾ ਕਿ 1.5 ਲੱਖ ਰੁਪਏ ਤੋਂ ਵੱਧ ਦੇ ਬਿੱਲ ਬਕਾਇਆ ਪਏ ਹਨ। ਅਸੀਂ ਇਹ ਮੁੱਦਾ ਸੈਰ-ਸਪਾਟਾ ਵਿਭਾਗ ਕੋਲ ਉਠਾਇਆ ਹੈ ਅਤੇ ਬਕਾਇਆ ਰਾਸ਼ੀ ਦਾ ਭੁਗਤਾਨ ਜਲਦੀ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਹੁਣ 'ਆਪ' ਵਿਧਾਇਕ ਨੇ ਸਰਕਾਰੀ ਹਸਪਤਾਲ 'ਚ ਮਾਰੀ ਰੇਡ, ਸ਼ਰਾਬੀ ਹਾਲਤ 'ਚ ਮਿਲਿਆ ਡਾਕਟਰ! (ਵੀਡੀਓ)

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News