ਗੜ੍ਹੀ ਕਾਨੂੰਗੋਆਂ ਵਿਖੇ ਹੋਏ ਕਤਲ ਦੇ ਮਾਮਲੇ ''ਚ ਪੁਲਸ ਨੇ 2 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ, ਸ਼ੂਟਰ ਦੀ ਤਲਾਸ਼ ਜਾਰੀ

Thursday, Sep 07, 2023 - 06:32 PM (IST)

ਗੜ੍ਹੀ ਕਾਨੂੰਗੋਆਂ ਵਿਖੇ ਹੋਏ ਕਤਲ ਦੇ ਮਾਮਲੇ ''ਚ ਪੁਲਸ ਨੇ 2 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ, ਸ਼ੂਟਰ ਦੀ ਤਲਾਸ਼ ਜਾਰੀ

ਨਵਾਂਸ਼ਹਿਰ (ਤ੍ਰਿਪਾਠੀ) : ਜ਼ਿਲ੍ਹਾ ਪੁਲਸ ਨੇ ਥਾਣਾ ਬਲਾਚੌਰ ਅਧੀਨ ਪੈਂਦੇ ਪਿੰਡ ਗੜ੍ਹੀ ਕਾਨੂੰਗੋਆਂ 'ਚ ਹੋਏ ਕਤਲ ਦੇ ਮਾਮਲੇ ਦੀ ਗੁੱਥੀ ਨੂੰ ਹੱਲ ਕਰਦਿਆਂ ਕਤਲ 'ਚ ਸ਼ਾਮਲ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਕਤਲ ਦੀ ਵਾਰਦਾਤ ਵਿਚ ਸ਼ਾਮਲ 2 ਅਣਪਛਾਤੇ ਸ਼ੂਟਰਾਂ ਨੂੰ ਕਾਬੂ ਕਰਨ ਲਈ ਪੁਲਸ ਲਗਾਤਾਰ ਯਤਨਸ਼ੀਲ ਹੈ। ਅਮਰੀਕਾ 'ਚ ਬੈਠੇ ਮੁੱਖ ਦੋਸ਼ੀ ਮਨਪ੍ਰੀਤ ਸਿੰਘ ਉਰਫ ਮਨੀ ਨੇ ਪੁਰਾਣੀ ਰੰਜਿਸ਼ ਦੇ ਚਲਦੇ ਗੜ੍ਹੀ ਕਾਨੂੰਗੋਆਂ ਦੇ ਨਰਵਿੰਦਰ ਸਿੰਘ ਨੂੰ ਖਤਮ ਕਰਨ ਲਈ ਜਿੱਥੇ 2 ਸ਼ੂਟਰ ਹਾਇਰ ਕੀਤੇ ਸਨ ਤਾਂ ਉੱਥੇ ਹੀ ਟਾਰਗੈੱਟ ਸਬੰਧੀ ਜਾਣਕਾਰੀ ਹਾਸਲ ਕਰਨ ਅਤੇ ਰੇਕੀ ਕਰਵਾਉਣ ਲਈ 2 ਹੋਰ ਦੋਸ਼ੀਆਂ ਦੀਆਂ ਸੇਵਾਵਾਂ ਲਈਆਂ ਸਨ, ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਲੋਹਾ ਸਕ੍ਰੈਪ ਵਪਾਰੀਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ, ਸੈਂਕੜੇ ਕਰੋੜਾਂ ਦੇ ਰੈਵੀਨਿਊ ਦਾ ਨੁਕਸਾਨ

ਐੱਸ.ਐੱਸ.ਪੀ. ਡਾ.ਅਖਿਲ ਚੌਧਰੀ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਬੀਤੀ 29 ਅਗਸਤ ਦੀ ਰਾਤ ਥਾਣਾ ਬਲਾਚੌਰ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਗੜ੍ਹੀ ਕਾਨੂੰਗੋਆਂ ਵਿਚ ਬਾਈਕ ਸਵਾਰ 2 ਅਣਪਛਾਤੇ ਨਕਾਬਪੋਸ਼ ਹਮਲਾਵਰਾਂ ਨੇ ਨਰਿੰਦਰ ਸਿੰਘ ਉਰਫ ਧੁੰਨਾ ਦੇ ਸਿਰ ’ਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਹੈ, ਜਦਕਿ ਨਰਵਿੰਦਰ ਸਿੰਘ ਜਿਸ ਦੇ ਗੋਲ਼ੀ ਛੂਹ ਦੇ ਨਿਕਲ ਗਈ, ਜ਼ਖ਼ਮੀ ਹੈ। ਡਾ. ਚੌਧਰੀ ਨੇ ਦੱਸਿਆ ਕਿ ਪੁਲਸ ਨੇ ਨਰਵਿੰਦਰ ਦੇ ਬਿਆਨਾਂ ਦੇ ਆਧਾਰ ’ਤੇ ਮਨਪ੍ਰੀਤ ਸਿੰਘ ਉਰਫ ਮਨੀ ਸਜਾਵਲਪੁਰ ਹਾਲ ਵਾਸੀ ਅਮਰੀਕਾ ਅਤੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ : ਲੜਕੀ ਨੇ ਸਪਾ ਸੈਂਟਰ 'ਚੋਂ ਫੜਿਆ ਮੰਗੇਤਰ, ਕੁੜੀਆਂ ਨਾਲ ਇਸ ਹਾਲਤ 'ਚ ਦੇਖ ਉੱਡੇ ਹੋਸ਼

ਉਨ੍ਹਾਂ ਦੱਸਿਆ ਕਿ ਐੱਸ.ਪੀ. (ਜਾਂਚ) ਡਾ. ਮੁਕੇਸ਼ ਸ਼ਰਮਾ, ਡੀ.ਐੱਸ.ਪੀ. ਸਬ-ਡਵੀਜ਼ਨ ਬਲਾਚੌਰ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਅਤੇ ਐੱਸ.ਐੱਚ.ਓ. ਥਾਣਾ ਸਿਟੀ ਨਵਾਂਸ਼ਹਿਰ ’ਤੇ ਆਧਾਰਿਤ ਟੀਮ ਨੂੰ ਸੌਂਪੀ ਗਈ ਸੀ। ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਕੀਤੀ ਜਾਂਚ ਦੌਰਾਨ ਪੁਲਸ ਨੇ ਕਤਲ 'ਚ ਸ਼ਾਮਲ 2 ਦੋਸ਼ੀਆਂ ਮੁਕੇਸ਼ ਕੁਮਾਰ ਉਰਫ ਮਨੂੰ ਪੁੱਤਰ ਕਿਸ਼ਨ ਚੰਦਰ ਵਾਸੀ ਪਿੰਡ ਚੰਦਿਆਣੀ ਕਲਾਂ ਅਤੇ ਅਨਮੋਲ ਸਿੰਘ ਉਰਫ ਮੌਲਾ ਪੁੱਤਰ ਮੋਹਣ ਸਿੰਘ ਵਾਸੀ ਗੜ੍ਹੀ ਕਾਨੂੰਗੋਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਨਪ੍ਰੀਤ ਸਿੰਘ ਉਰਫ ਮਨੀ ਨੇ ਮੁਕੇਸ਼ ਕੁਮਾਰ ਉਰਫ ਮਨੂੰ ਨਾਲ ਸੰਪਰਕ ਕਰਕੇ ਨਰਵਿੰਦਰ ਸਿੰਘ ਵਾਸੀ ਗੜ੍ਹੀ ਕਾਨੂੰਗੋਆਂ ਜਿਸ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਸੀ, ਨੂੰ ਮਾਰਨ ਲਈ ਰੇਕੀ ਕਰਵਾਉਣ ਲਈ ਪੈਸੇ ਭੇਜੇ ਸਨ, ਜਿਸ ਨੇ ਆਪਣੇ ਦੋਸਤ ਅਨਮੋਲ ਉਰਫ ਮੌਲਾ ਜੋ ਪਿੰਡ ਗੜ੍ਹੀ ਕਾਨੂੰਗੋਆਂ ਦਾ ਹੀ ਰਹਿਣ ਵਾਲਾ ਹੈ ਅਤੇ ਨਰਵਿੰਦਰ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਤੋਂ ਰੇਕੀ ਕਰਵਾਈ ਸੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਦਾ ਐਲਾਨ, ਸਿੱਖਿਆ ਵਿਭਾਗ 'ਚ ਵੱਡੇ ਪੱਧਰ 'ਤੇ ਹੋਣਗੀਆਂ ਭਰਤੀਆਂ

ਪੁਲਸ ਨੇ ਖੁਲਾਸਾ ਕੀਤਾ ਕਿ ਮੁੱਖ ਦੋਸ਼ੀ ਵੱਲੋਂ ਨਰਵਿੰਦਰ ਸਿੰਘ ਨੂੰ ਮਰਵਾਉਣ ਲਈ 2 ਅਣਪਛਾਤੇ ਸ਼ੂਟਰ ਵੀ ਹਾਇਰ ਕੀਤੇ ਸਨ, ਜਿਨ੍ਹਾਂ ਰੇਕੀ ਦੇ ਆਧਾਰ ’ਤੇ ਨਰਵਿੰਦਰ ਸਿੰਘ ’ਤੇ ਫਾਇਰ ਕੀਤੇ ਸਨ ਪਰ ਭਗਵਾਨ ਨਰਵਿੰਦਰ ਇਸ ਹਮਲੇ ਵਿਚ ਬਚ ਗਿਆ ਸੀ ਅਤੇ ਗੋਲ਼ੀ ਉਸ ਨੂੰ ਲੱਗਣ ਦੀ ਥਾਂ ਸਰੀਰ ਨੂੰ ਛੂਹ ਕੇ ਨਿਕਲ ਗਈ, ਜਦਕਿ ਉਸ ਨਾਲ ਖੜ੍ਹਾ ਨਰਿੰਦਰ ਸਿੰਘ ਉਰਫ ਧੁੰਨਾ ਗੋਲ਼ੀ ਦੀ ਲਪੇਟ ਵਿਚ ਆ ਗਿਆ ਅਤੇ ਸਿਰ ’ਤੇ ਗੋਲ਼ੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਡਾ. ਚੌਧਰੀ ਨੇ ਦੱਸਿਆ ਕਿ ਪੁਲਸ ਵੱਲੋਂ ਸਬੂਤ ਜੁਟਾਉਣ ’ਤੇ ਅਨਮੋਲ ਸਿੰਘ ਉਰਫ ਮੌਲਾ ਦੀ ਸ਼ਮੂਲੀਅਤ ਸਾਹਮਣੇ ਆ ਰਹੀ ਸੀ, ਜਿਸ ਦੀ ਜਾਣਕਾਰੀ ਅਨਮੋਲ ਨੂੰ ਵੀ ਹੋ ਗਈ ਸੀ ਅਤੇ ਉਸ ਨੇ ਪੁਲਸ ਤੋਂ ਬਚਣ ਲਈ ਦੁਬਈ ਭੱਜਣ ਦਾ ਨਾਕਾਮ ਯਤਨ ਕੀਤਾ ਗਿਆ ਸੀ, ਜਿਸ ਨੂੰ ਪੁਲਸ ਵੱਲੋਂ ਜਾਰੀ ਲੁਕ ਆਊਟ ਸਰਕੂਲਰ ਵਾਰੰਟ ਦੇ ਆਧਾਰ ’ਤੇ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਪੈਗੰਬਰ ਮੁਹੰਮਦ ਤੇ ਕੁਰਾਨ ਵਿਰੁੱਧ ਪੋਸਟ ਕਰਨ 'ਤੇ ਈਸ਼ਨਿੰਦਾ ਦੇ 4 ਦੋਸ਼ੀਆਂ ਨੂੰ ਸੁਣਾਈ ਮੌਤ ਦੀ ਸਜ਼ਾ

ਡਾ. ਚੌਧਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ 4 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ, ਜਦਕਿ ਪੁਲਸ ਸ਼ੂਟਰਾਂ ਦਾ ਪਤਾ ਲਗਾਉਣ ਵਿਚ ਜੁਟੀ ਹੋਈ ਹੈ। ਬਾਕੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਕਾਰਵਾਈ ਵਿਚ ਜੁਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ 'ਚ ਰਹਿੰਦੇ ਮੁੱਖ ਦੋਸ਼ੀ ਮਨਪ੍ਰੀਤ ਸਿੰਘ ’ਤੇ ਪਹਿਲਾਂ ਵੀ ਰੋਪੜ ਵਿਖੇ ਆਰਮ ਐਕਟ ਤਹਿਤ ਮਾਮਲਾ ਦਰਜ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News