ਜੂਏ ਦੇ ਅੱਡੇ ''ਤੇ ਗੋਲੀਆਂ ਚੱਲਣ ਦਾ ਮਾਮਲਾ, 2 ਮੁਲਜ਼ਮ ਹਥਿਆਰਾਂ ਸਣੇ ਕਾਬੂ

03/21/2019 6:20:19 PM

ਜਲੰਧਰ (ਮਹੇਸ਼) – 28 ਜੁਲਾਈ 2018 ਨੂੰ ਰਾਮਾਮੰਡੀ 'ਚ ਕਤਲ ਕਰ ਦਿੱਤੇ ਗਏ ਦਕੋਹਾ ਦੇ ਅਜੇ ਕੁਮਾਰ ਡੋਨਾ ਤੋਂ 30 ਹਜ਼ਾਰ ਰੁਪਏ 'ਚ 32 ਬੋਰ ਦਾ ਨਾਜਾਇਜ਼ ਪਿਸਤੌਲ ਖਰੀਦਣ ਵਾਲੇ ਵਿਵੇਕ ਮਹਾਜਨ ਪੁੱਤਰ ਵਿਪਨ ਮਹਾਜਨ ਅਤੇ ਰਿਸ਼ੂ ਪਰਾਸ਼ਰ ਪੁੱਤਰ ਕੰਵਰਜੀਤ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਗੱਲ ਦਾ ਖੁਲਾਸਾ ਕਮਿਸ਼ਨਰੇਟ ਪੁਲਸ ਨੇ ਪੁਲਸ ਲਾਈਨ 'ਚ ਇਕ ਪ੍ਰੈੱਸ ਕਾਨਫਰੰਸ ਕਰਦਿਆਂ ਕੀਤਾ ਗਿਆ, ਜਿਸ 'ਚ ਡੀ. ਸੀ. ਪੀ. ਗੁਰਮੀਤ ਸਿੰਘ ਤੇ ਏ. ਡੀ. ਸੀ. ਪੀ. ਸਿਟੀ 1 ਸੂਡਰਵਿਜੀ ਤੇ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਸ਼ਾਮਲ ਸਨ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਫਰਾਰ ਦੋਵਾਂ ਮੁਲਜ਼ਮਾਂ ਨੂੰ ਪੁਲਸ ਥਾਣਾ ਨੰਬਰ-4 'ਚ 2 ਨਵੰਬਰ 2018 ਨੂੰ ਏ. ਸੀ. ਮਾਰਕੀਟ 'ਚ ਜੂਏ ਦੇ ਅੱਡੇ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਸੀ। ਮੁਲਜ਼ਮ ਨੂੰ ਪੁਲਸ ਨੇ ਮੰਗਲਵਾਰ ਰਾਤ ਨੂੰ ਵਾਈ ਪੁਆਇੰਟ ਭਗਤ ਸਿੰਘ ਕਾਲੋਨੀ ਬਾਈਪਾਸ ਤੋਂ ਕਾਬੂ ਕਰ ਲਿਆ ਸੀ। ਉਨ੍ਹਾਂ ਤੋਂ 32 ਬੋਰ ਦਾ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। 

ਉਨ੍ਹਾਂ ਦੱਸਿਆ ਕਿ ਵਾਰਦਾਤ ਵਾਲੇ ਦਿਨ ਤੋਂ ਕੂਕਾ ਮਹਾਜਨ ਤੇ ਰਿਸ਼ੂ ਫਰਾਰ ਸਨ, ਜਿਨ੍ਹਾਂ ਨੂੰ ਫੜਨ ਲਈ ਪੁਲਸ ਕਮਿਸ਼ਨਰ ਪੁਲਸ ਦੀਆਂ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਸਨ। ਦੋਵਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਕੂਕਾ ਮਹਾਜਨ ਨੇ ਜੂਆ ਲੁੱਟਣ ਆਏ ਮੁਲਜ਼ਮਾਂ 'ਤੇ ਆਪਣੇ ਸਾਥੀਆਂ ਨਾਲ ਮਿਲ ਕੇ ਗੋਲੀਆਂ ਚਲਾਈਆਂ ਸਨ। ਮੌਕੇ 'ਤੇ ਸਾਹਿਲ ਪੁੱਤਰ ਵਿਜੇ ਕੁਮਾਰ ਦੀ ਲੱਤ ਵਿਚ ਗੋਲੀ ਲੱਗਣ ਦੇ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ। ਪੁਲਸ ਅਧਿਕਾਰੀਆਂ ਨੇ ਕੂਕਾ ਮਹਾਜਨ 'ਤੇ ਥਾਣਾ ਸਰਾਭਾ ਨਗਰ ਲੁਧਿਆਣਾ ਅਤੇ ਥਾਣਾ ਨਵੀਂ ਬਾਰਾਂਦਰੀ ਵਿਚ ਜਦਕਿ ਰਿਸ਼ੂ ਪਰਾਸ਼ਰ 'ਤੇ ਥਾਣਾ ਸਦਰ ਹੁਸ਼ਿਆਰਪੁਰ ਵਿਚ ਕੇਸ ਦਰਜ ਹਨ। ਕੂਕਾ ਮਹਾਜਨ ਆਪਣੇ ਘਰ 'ਚ ਹੀ ਹੈਂਡ ਟੂਲ ਦੀ ਫੈਕਟਰੀ ਚਲਾਉਂਦੈ- ਦਸਵੀਂ ਪਾਸ ਮੁਲਜ਼ਮ ਕੂਕਾ ਮਹਾਜਨ ਨੇ ਪੁੱਛਗਿੱਛ 'ਚ ਕਿਹਾ ਕਿ ਵਾਰਦਾਤ ਤੋਂ ਪਹਿਲਾਂ ਵੀ ਅਗਸਤ 2018 ਵਿਚ ਉਹ ਰਾਇਲ ਸੂਟ ਹੋਟਲ ਭਾਗਸੂਨਾਥ ਨੇੜੇ ਮੈਕਲੋਡਗੰਜ ਹਿਮਾਚਲ ਪ੍ਰਦੇਸ਼ ਵਿਚ ਆਪਣੇ ਸਾਥੀਆਂ ਸਮੇਤ ਜੂਆ ਖੇਡ ਰਹੇ ਸਨ ਕਿ ਪ੍ਰਵੀਨ ਕੁਮਾਰ ਜੋ ਕਿ ਸਿਹਰਾ ਮਰਡਰ ਕੇਸ 'ਚ ਸਜ਼ਾ ਕੱਟ ਰਿਹਾ ਹੈ, ਨੇ ਉਸਦੇ ਜੂਏ ਦੀ ਰਕਮ ਲੁਟਾਉਣ ਲਈ ਗੋਪੀ ਬਾਜਵਾ ਨੂੰ ਹੋਰ ਸਾਥੀਆਂ ਨਾਲ ਭੇਜਿਆ ਸੀ। ਜਿੱਥੋਂ ਉਸਨੇ ਗੋਪੀ ਅਤੇ ਉਸਦੇ ਸਾਥੀਆਂ ਨਾਲ ਕੁੱਟ-ਮਾਰ ਕਰਦੇ ਹੋਏ ਉਨ੍ਹਾਂ ਨੂੰ ਉਥੋਂ ਭਜਾ ਦਿੱਤਾ ਸੀ। ਗੋਪੀ ਬਾਜਵਾ ਤੇ ਉਨ੍ਹਾਂ ਦੇ ਸਾਥੀ ਵੀ ਜੇਲ 'ਚ ਸਨ।ਰਿਸ਼ੂ ਪਰਾਸ਼ਰ-11ਵੀਂ ਪਾਸ 28 ਸਾਲ ਦੇ ਮੁਲਜ਼ਮ ਰਿਸ਼ੂ ਪਰਾਸ਼ਰ ਨੇ ਕਿਹਾ ਕਿ ਉਸਦੀ ਕੂਕਾ ਮਹਾਜਨ ਨਾਲ ਮੁਲਾਕਾਤ ਜੂਆ ਖੇਡਣ ਦੌਰਾਨ ਹੋਈ ਸੀ। ਰਿਸ਼ੂ ਮੁਤਾਬਕ ਉਸਦਾ ਭਾਲੂ ਗਰੁੱਪ ਨਾਲ ਮੰਗੋਵਾਲ ਹੁਸ਼ਿਆਰਪੁਰ 'ਚ ਝਗੜਾ ਹੋਇਆ ਸੀ। ਇਸ ਦੌਰਾਨ ਚੱਲੀ ਗੋਲੀ ਭਾਲੂ ਗਰੁੱਪ ਦੇ ਇਕ ਸਾਥੀ ਗੌਰਵ ਖੰਨਾ ਨੂੰ ਲੱਗੀ ਸੀ।


rajwinder kaur

Content Editor

Related News