ਵਰਕ ਪਰਮਿਟ ’ਤੇ ਪੁਰਤਗਾਲ ਭੇਜਣ ਦੇ ਨਾਂ ’ਤੇ 14 ਲੱਖ ਦੀ ਠੱਗੀ, ਏਜੰਟ ਖ਼ਿਲਾਫ਼ ਮਾਮਲਾ ਦਰਜ
Thursday, Aug 10, 2023 - 12:19 PM (IST)

ਨਵਾਂਸ਼ਹਿਰ (ਤ੍ਰਿਪਾਠੀ)-ਪੁਰਤਗਾਲ ਵਿਖੇ 2 ਸਾਲ ਦਾ ਵਰਕ ਪਰਮਿਟ ਦਿਵਾਉਣ ਦੇ ਝਾਂਸੇ ’ਚ ਲੈ ਕੇ 14 ਲੱਖ ਰੁਪਏ ਦੀ ਠੱਗੀ ਕਰਨ ਦੇ ਮੁਲਜ਼ਮ ਏਜੰਟ ਖ਼ਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਰਮਨਦੀਪ ਪੁੱਤਰ ਕੇਸਰ ਸਿੰਘ ਵਾਸੀ ਪਿੰਡ ਕਾਠਗੜ੍ਹ ਨੇ ਦੱਸਿਆ ਕਿ ਉਸ ਨੂੰ ਸਾਹਿਲ ਆਨੰਦ ਪੁੱਤਰ ਮੁਕੇਸ਼ ਆਨੰਦ ਵਾਸੀ ਕਾਠਗੜ੍ਹ ਵੱਲੋਂ 2 ਸਾਲ ਦੇ ਵਰਕ ਪਰਮਿਟ ’ਤੇ ਪੁਰਤਗਾਲ ਭੇਜਣ ਦਾ ਸੌਦਾ 14 ਲੱਖ ਰੁਪਏ ’ਚ ਕੀਤਾ ਸੀ, ਜਿਸ ਤਹਿਤ ਉਸ ਨੇ ਗਵਾਹਾਂ ਦੀ ਹਾਜ਼ਰੀ ’ਚ ਉਕਤ ਏਜੰਟ ਨੂੰ 12 ਲੱਖ ਰੁਪਏ ਅਤੇ ਪਾਸਪੋਰਟ ਦਿੱਤਾ ਸੀ, ਜਦੋਂਕਿ ਬਾਕੀ 2 ਲੱਖ ਰੁਪਏ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਸਨ।
ਉਸ ਨੇ ਦੱਸਿਆ ਕਿ 11 ਅਪ੍ਰੈਲ 2023 ਨੂੰ ਉਕਤ ਏਜੰਟ ਨੇ ਫੋਨ ਕਰਕੇ ਉਸ ਨੂੰ ਦੱਸਿਆ ਕਿ ਉਸ ਦਾ ਵੀਜ਼ਾ ਲੱਗ ਗਿਆ ਹੈ ਅਤੇ ਬਾਕੀ 2 ਲੱਖ ਰੁਪਏ ਦੀ ਰਕਮ ਉਸ ਦੇ ਖ਼ਾਤੇ ’ਚ ਟਰਾਂਸਫ਼ਰ ਕਰ ਦਵੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਏਜੰਟ ਨੂੰ 1 ਲੱਖ ਰੁਪਏ ਦੇਣ ਤੋਂ ਬਾਅਦ ਵੀ ਉਸ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕਰ ਰਿਹਾ ਹੈ।
ਇਹ ਵੀ ਪੜ੍ਹੋ- ਮਾਡਲ ਟਾਊਨ 'ਚ ਗੰਨ ਪੁਆਇੰਟ 'ਤੇ ਕਾਰ ਲੁੱਟਣ ਵਾਲੇ ਗ੍ਰਿਫ਼ਤਾਰ ਮੁਲਜ਼ਮ ਸਬੰਧੀ ਜਲੰਧਰ ਪੁਲਸ ਦਾ ਵੱਡਾ ਖ਼ੁਲਾਸਾ
ਉਸ ਨੇ ਦੱਸਿਆ ਕਿ ਉਸ ਦੇ ਵਾਰ-ਵਾਰ ਕਹਿਣ ’ਤੇ ਉਕਤ ਏਜੰਟ ਨੇ ਉਸ ਨੂੰ 2 ਚੈੱਕ ਦਿੱਤੇ ਪਰ ਉਕਤ ਚੈੱਕ ਬੈਂਕ ’ਚ ਬਾਊਂਸ ਹੋ ਗਏ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਆਪਣੀ ਰਕਮ ਵਾਪਸ ਕਰਵਾਉਣ ਅਤੇ ਮੁਲਜ਼ਮ ਏਜੰਟ ਖਿਲਾਫ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਕਰਨ ਉਪਰੰਤ ਦਿੱਤੀ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਕਾਠਗੜ੍ਹ ਦੀ ਪੁਲਸ ਨੇ ਏਜੰਟ ਸਾਹਿਲ ਆਨੰਦ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਜਲੰਧਰ ਸ਼ਹਿਰ ਦੀ ਵਾਰਡਬੰਦੀ ’ਤੇ ਚੱਲ ਰਿਹੈ ਹੋਮਵਰਕ, ਬਦਲ ਸਕਦੇ ਨੇ ਕੁਝ ਵਾਰਡ ਤੇ ਰਿਜ਼ਰਵੇਸ਼ਨ ਸਟੇਟਸ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ