ਥਾਣਾ ਮਹਿਤਪੁਰ ਦੇ 14 ਮੁਲਾਜ਼ਮਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

Sunday, Jul 12, 2020 - 01:44 AM (IST)

ਥਾਣਾ ਮਹਿਤਪੁਰ ਦੇ 14 ਮੁਲਾਜ਼ਮਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

ਮਹਿਤਪੁਰ,(ਸੂਦ), ਮੁੱਢਲਾ ਸਿਹਤ ਕੇਦਰ ਮਹਿਤਪੁਰ ਦੇ ਐਸ. ਐਮ. ਓ. ਡਾ. ਵਰਿੰਦਰ ਜਗਤ ਨੇ ਦੱਸਿਆ ਕਿ ਮਹਿਤਪੁਰ ਥਾਣੇ ਦੇ ਮੁਨਸ਼ੀ ਸਰੂਪ ਸਿੰਘ ਜਿਸ ਦੀ ਕਿ ਨੂਰਮਹਿਲ ਤੋਂ ਬਦਲ ਕੇ ਮਹਿਤਪੁਰ ਥਾਣੇ 'ਚ ਬਦਲੀ ਹੋਈ ਸੀ ।ਉਹਨਾਂ ਦੇ ਪਾਜ਼ੇਟਿਵ ਹੋਣ ਤੋਂ ਬਾਅਦ ਮਹਿਤਪੁਰ ਥਾਣੇ ਦੇ ਸਾਰੇ ਹੀ ਮੁਲਾਜ਼ਮਾਂ ਦੇ ਕੋਰੋਨਾ ਟੈਸਟ 9 ਤਰੀਕ ਨੂੰ ਕੀਤੇ ਗਏ ਸਨ। ਉਹਨਾਂ 'ਚ 14 ਮੁਲਾਜ਼ਮ ਪਾਜ਼ੇਟਿਵ ਪਾਏ ਗਏ। ਬਲਾਕ ਐਜੁਕੇਟਰ ਸੰਦੀਪ ਨੇ ਦੱਸਿਆ ਕਿ ਹਾਲੇ ਮੁਲਾਜ਼ਮਾਂ ਦੀ ਰਿਪੋਰਟ ਆਉਣੀ ਬਾਕੀ ਹੈ। ਪਾਜ਼ੇਟਿਵ ਆਏ ਹੋਏ ਮੁਲਾਜ਼ਮਾਂ ਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਸਰਕਾਰ ਵੱਲੋਂ ਬਣਾਏ ਗਏ ਕੁਆਰੰਟਾਈਨ ਸੈਂਟਰਾਂ 'ਚ ਕੁਆਰੰਟਾਈਨ ਕੀਤਾ ਜਾਵੇਗਾ। ਪਾਜ਼ੇਟਿਵਆਉਣ ਵਾਲਿਆਂ 'ਚ ਸਰਬਜੀਤ ਸਿੰਘ, ਹਰਨੇਕ ਸਿੰਘ, ਤੀਰਥ ਰਾਮ, ਗਗਨਦੀਪ  ਸਿੰਘ, ਹਰਵਿੰਦਰ ਸਿੰਘ, ਰਵਿੰਦਰ ਸਿੰਘ, ਹੰਸ਼ਾ ਸਿੰਘ, ਕਮਲਪ੍ਰੀਤ ਸਿੰਘ, ਸੁਪਰੀਤ ਸਿੰਘ,ਰਮਨਦੀਪ,ਸੁਮਨ,ਬਲਵਿੰਦਰ ਸਿੰਘ, ਜਸਵਿੰਦਰ ਸਿੰਘ,ਪਰਮਜੀਤ ਸਿੰਘ ਸ਼ਾਮਿਲ ਹਨ।


author

Deepak Kumar

Content Editor

Related News