ਰੇਲ ਕੋਚ ਫੈਕਟਰੀ ''ਚ 1334 ਹੋਰ ਕਰਮਚਾਰੀਆਂ ਨੇ ਡਿਊਟੀ ਕੀਤੀ ਜੁਆਇਨ

Tuesday, May 19, 2020 - 08:09 PM (IST)

ਰੇਲ ਕੋਚ ਫੈਕਟਰੀ ''ਚ 1334 ਹੋਰ ਕਰਮਚਾਰੀਆਂ ਨੇ ਡਿਊਟੀ ਕੀਤੀ ਜੁਆਇਨ

ਕਪੂਰਥਲਾ, (ਮੱਲ੍ਹੀ)— ਰੇਲ ਕੋਚ ਫੈਕਟਰੀ ਕਪੂਰਥਲਾ 'ਚ ਕੋਚ ਨਿਰਮਾਣ ਦਾ ਕੰਮ 3744 ਕਰਮਚਾਰੀਆਂ ਵੱਲੋਂ 23 ਅਪ੍ਰੈਲ ਨੂੰ ਸ਼ੁਰੂ ਕੀਤਾ ਗਿਆ ਸੀ, ਮੰਗਲਵਾਰ ਨੂੰ ਦੂਜੇ ਚਰਨ 'ਚ ਸਮੂਹ ਪੰਜਾਬ 'ਚੋਂ ਕਰਫਿਊ ਦੇ ਹੱਟਣ ਤੋਂ ਬਾਅਦ 1334 ਕਰਮਚਾਰੀਆਂ ਨੂੰ ਡਿਊਟੀ ਦੇ ਲਈ ਬੁਲਾਇਆ ਗਿਆ। ਇਨ੍ਹਾਂ 'ਚੋਂ 1280 ਕਰਮਚਾਰੀਆਂ ਨੇ ਡਿਊਟੀ ਜੁਆਇਨ ਕਰ ਲਈ। ਇਹ ਸਭ ਕਰਮਚਾਰੀ ਆਰ. ਸੀ. ਐੱਫ ਤੋਂ ਬਾਹਰ ਆਬਾਦ ਕਾਲੋਨੀਆਂ ਤੇ ਪੇਂਡੂ ਖੇਤਰਾਂ 'ਚੋਂ ਹੈ। ਫਿਲਹਾਲ, ਮਿਉਂਸੀਪਲ ਖੇਤਰਾਂ 'ਚ ਕਰਮਚਾਰੀਆਂ ਨੂੰ ਡਿਊਟੀ 'ਤੇ ਨਹੀ ਬੁਲਾਇਆ ਗਿਆ ਹੈ। ਬੀਤੇ ਦੋ ਦਿਨਾਂ 18 ਤੇ 19 ਮਈ ਨੂੰ ਇਨ੍ਹਾਂ ਕਰਮਚਾਰੀਆਂ ਦੀ ਸਕਰੀਨਿੰਗ ਕੀਤੀ ਗਈ ਤੇ ਇਨ੍ਹਾਂ ਆਪਣੇ ਸਿਹਤ 'ਤੇ ਘੋਸ਼ਣਾ ਪੱਤਰ ਪ੍ਰਸ਼ਾਸਨ ਨੂੰ ਸੌਂਪਿਆ। ਡਿਊਟੀ ਜੁਆਇਨ ਕਰਨ ਨਾਲ ਪਹਿਲਾਂ ਇਨ੍ਹਾਂ ਕਰਮਚਾਰੀਆਂ ਨੂੰ ਸੇਫਟੀ ਕਿੱਟ ਦਿੱਤੀ ਗਈ, ਜਿਸ 'ਚ ਸੈਨੀਟਾਈਜ਼ਰ, ਮਾਸਕ, ਸਾਬਣ, ਦਸਤਾਨੇ ਤੇ ਸੇਫਟੀ ਦਾ ਸਾਮਾਨ ਦਿੱਤਾ ਗਿਆ। ਕਰੀਬ ਦੋ ਮਹੀਨੇ ਤੋਂ ਬਾਅਦ ਡਿਊਟੀ 'ਤੇ ਪਰਤੇ ਇਨ੍ਹਾਂ ਕਰਮਚਾਰੀਆਂ 'ਚ ਭਾਰੀ ਉਤਸ਼ਾਹ ਪਾਇਆ ਗਿਆ। ਜਿਨ੍ਹਾਂ ਕਰਮਚਾਰੀਆਂ 'ਚ ਕੁਝ ਲੱਛਣ ਪਾਏ ਗਏ, ਉਨ੍ਹਾਂ ਵੀ ਬਕਾਇਦਾ ਮੈਡੀਕਲ ਜਾਂਚ ਕੀਤੀ ਗਈ। ਇਸ ਮੌਕੇ ਪ੍ਰਸ਼ਾਸਨ ਵੱਲੋਂ ਸਭ ਕਰਮਚਾਰੀਆਂ 'ਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ।


author

KamalJeet Singh

Content Editor

Related News