ਰੂਪਨਗਰ ਵਿਖੇ 13 ਸਾਲਾ ਬੱਚੇ ਨੇ ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ

Friday, Sep 10, 2021 - 01:00 PM (IST)

ਰੂਪਨਗਰ ਵਿਖੇ 13 ਸਾਲਾ ਬੱਚੇ ਨੇ ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ

ਰੂਪਨਗਰ (ਵਿਜੇ)- ਰੂਪਨਗਰ ਦੇ ਸਨ ਇਨਕਲੇਵ ’ਚ ਦੇਰ ਸ਼ਾਮ ਇਕ 13 ਸਾਲ ਦੇ ਬੱਚੇ ਵੱਲੋਂ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ। ਇਸ ਬੱਚੇ ਵੱਲੋਂ ਖ਼ੁਦਕੁਸ਼ੀ ਕਿਉਂ ਕੀਤੀ, ਇਸ ਦੇ ਬਾਰੇ ਹਾਲੇ ਕੋਈ ਜਾਣਕਾਰੀ ਨਹੀ ਮਿਲ ਸਕੀ।

ਇਹ ਵੀ ਪੜ੍ਹੋ:ਚਾਵਾਂ ਨਾਲ ਕੁਝ ਮਹੀਨੇ ਪਹਿਲਾਂ ਤੋਰੀ ਸੀ ਧੀ ਦੀ ਡੋਲੀ, ਹੁਣ ਲਾਸ਼ ਬਣੀ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੱਚੇ ਦੀ ਮਾਂ ਬਾਜ਼ਾਰ ਗਈ ਹੋਈ ਸੀ ਅਤੇ ਪਿਤਾ ਕੰਮ ’ਤੇ ਗਿਆ ਹੋਇਆ ਸੀ। ਜਦੋਂ ਬੱਚੇ ਦੀ ਮਾਂ ਬਾਜ਼ਾਰ ਤੋਂ ਘਰ ਆਈ ਤਾਂ ਬੱਚੇ ਦੀ ਲਾਸ਼ ਪੱਖੇ ਨਾਲ ਲਟਕੀ ਹੋਈ ਸੀ। ਇਸ ਸਬੰਧ ’ਚ ਏ. ਐੱਸ. ਆਈ. ਜਸਮੇਰ ਸਿੰਘ ਨੇ ਦੱਸਿਆ ਕਿ ਘਟਨਾ ਪ੍ਰਤੀ ਬੱਚੇ ਦੇ ਪਰਿਵਾਰ ਨੇ ਕਿਸੇ ’ਤੇ ਕੋਈ ਸ਼ੱਕ ਜਾਹਰ ਨਹੀਂ ਕੀਤਾ, ਇਸ ਲਈ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਨੂੰ ਰੂਪਨਗਰ ਦੇ ਸਰਕਾਰੀ ਹਸਪਤਾਲ ਦੀ ਮੌਰਚਰੀ ’ਚ ਰੱਖਵਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਆਸਮਾਨ ਤੋਂ ਆਈ ਦਹਿਸ਼ਤ, ਘਰ ਦੇ ਵਿਹੜੇ ’ਚ ਬੈਠੀ ਐੱਮ. ਕਾਮ. ਦੀ ਵਿਦਿਆਰਥਣ ਦੇ ਪੱਟ 'ਚ ਲੱਗੀ ਗੋਲ਼ੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News