13 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਮਾਮਾ- ਭਾਣਜਾ ਗ੍ਰਿਫਤਾਰ
12/24/2018 2:26:37 AM
ਬਲਾਚੌਰ, (ਕਟਾਰੀਆ/ ਕਿਰਨ) ਬਲਾਚੌਰ ਸਿਟੀ ਪੁਲਸ ਵਲੋਂ ਗਸ਼ਤ ਦੌਰਾਨ ਦੋ ਵਿਅਕਤੀਆਂ ਦੀ ਕਾਰ ’ਚੋਂ 13 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦੇ ਐੱਸ.ਐੱਚ.ਓ. ਸਿਟੀ ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ਸਾਡੀ ਪੁਲਸ ਪਾਰਟੀ ਸਮੇਤ ਏ. ਐੱਸ. ਆਈ. ਅਮਰਜੀਤ ਸਿੰਘ ਨੂੰ ਗਸ਼ਤ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਕੰਗਣਾ ਪੁਲ ਵਿਖੇ ਇਕ ਇੰਡੀਗੋ ਕਾਰ ਦੀ ਡਿੱਗੀ ਦੀ ਤਲਾਸ਼ੀ ਲਈ ਜਿਸ ’ਚ 13 ਪੇਟੀਆਂ ਸ਼ਰਾਬ ਬਰਾਮਦ ਕਰ ਕੇ ਕਾਰ ਚਾਲਕ ਅਜੇ ਕੁਮਾਰ ਵਾਸੀ ਬਘੌਰਾ (ਨਵਾਂਸ਼ਹਿਰ) ਤੇ ਪ੍ਰੇਮਪਾਲ ਵਾਸੀ ਪੋਜੇਵਾਲ ਦਵੇਂ ਮਾਮਾ-ਭਾਣਜਾ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।