ਸਰਚ ਆਪ੍ਰੇਸ਼ਨ ਦੌਰਾਨ 11 ਲੋਕ ਹੈਰੋਇਨ, ਚਰਸ, ਨਸ਼ੀਲੇ ਟੀਕੇ ਤੇ ਗੋਲ਼ੀਆਂ ਸਮੇਤ ਗ੍ਰਿਫ਼ਤਾਰ

Friday, Jun 21, 2024 - 07:04 PM (IST)

ਨਵਾਂਸ਼ਹਿਰ (ਮਨੋਰੰਜਨ )- ਨਸ਼ੇ ਖ਼ਿਲਾਫ਼ ਜ਼ਿਲ੍ਹਾ ਪੁਲਸ ਵੱਲੋਂ ਸ਼ੁਰੂ ਕੀਤਾ ਗਿਆ ਕਾਸੋ ਆਪ੍ਰੇਸ਼ਨ ਸ਼ੁੱਕਰਵਾਰ ਨੂੰ ਵੀ ਜਾਰੀ ਰਿਹਾ। ਆਪ੍ਰੇਸ਼ਨ ਦੌਰਾਨ ਪੁਲਸ ਨੇ 11 ਲੋਕਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 38 ਗ੍ਰਾਮ ਹੈਰੋਇਨ ਅਤੇ 17 ਨਸ਼ੀਲੇ ਟੀਕੇ, 40 ਗੋਲ਼ੀਆਂ, 7 ਗ੍ਰਾਮ ਚਰਸ ਅਤੇ 25 ਬੋਤਲਾਂ ਨਾਜਾਇਜ ਸ਼ਰਾਬ ਬਰਾਮਦ ਕੀਤੀ। ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਅੱਜ ਦੇ ਆਪ੍ਰੇਸ਼ਨ ਦੀ ਅਗੁਵਾਈ ਡਾ. ਨਰੇਸ਼ ਆਰੋੜਾ ਏ. ਡੀ. ਜੀ. ਪੀ. ਮਾਨਵ ਅਧਿਕਾਰ ਪੰਜਾਬ ਅਤੇ ਐੱਸ. ਐੱਸ. ਪੀ. ਮਹਿਤਾਬ ਸਿੰਘ ਨੇ ਕੀਤੀ। ਇਸ ਦੌਰਾਨ ਏ. ਡੀ. ਜੀ. ਪੀ. ਨਰੇਸ਼ ਆਰੋੜਾ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਮਾਜ ਦੇ ਸਹਿਯੋਗ ਦੇ ਬਿਨ੍ਹਾਂ ਨਸ਼ੇ ਦੀ ਰੋਕਥਾਮ ਨਹੀਂ ਲਗਾਈ ਜਾ ਸਕਦੀ। ਇਸ ਲਈ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੁਲਸ ਦਾ ਸਹਿਯੋਗ ਕਰਨੇ। ਉਨ੍ਹਾਂ ਕਿਹਾ ਕਿ ਮਾਪਿਆਂ ਦੇ ਨਾਲ-ਨਾਲ ਨਸ਼ੇ ਦੀ ਰੋਕਥਾਮ ਵਿੱਚ ਅਧਿਆਪਕਾਂ ਦਾ ਵੀ ਅਹਿਮ ਰੋਲ ਹੈ। ਨਸ਼ਾ ਇਕ ਸਮਾਜਿਕ ਬੁਰਾਈ ਹੈ। ਇਸ ਨੂੰ ਜੜ ਤੋਂ ਪੁੱਟਣ ਲਈ ਸਮਾਜ ਦੇ ਸਾਰੇ ਵਰਗਾ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ।

ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: ਨਿਹੰਗ ਸਿੰਘਾਂ ਤੇ ਪੁਲਸ ਵਿਚਾਲੇ ਝੜਪ

PunjabKesari

ਐੱਸ. ਐੱਸ. ਪੀ. ਮਹਿਤਾਬ ਸਿੰਘ ਦੀ ਅਗਵਾਈ ਵਿੱਚ ਪੁਲਸ ਨੇ ਸ਼ੁੱਕਰਵਾਰ ਨੂੰ ਲੰਗਡੋਆ ਅਤੇ ਦਸ ਹੋਰ ਡਰੱਗ ਦੇ ਹੋਟਸਪੋਟਸ ਇਲਾਕਿਆ ਵਿਚ ਸ਼ੱਕੀ ਸਥਾਨਾਂ 'ਤੇ ਛਾਪੇਮਾਰੀ ਕੀਤੀ। ਸਭ ਤੋਂ ਪਹਿਲਾਂ ਪੁਲਸ ਨੇ ਲੰਗੜੋਆ ਵਿੱਚ ਸ਼ੱਕੀ ਘਰਾਂ ਦੀ ਤਲਾਸ਼ੀ ਸ਼ੁਰੂ ਕੀਤੀ। ਪੁਲਸ ਨੇ ਘਰਾਂ ਵਿੱਚ ਬੈੱਡਾਂ ਅਤੇ ਹੋਰ ਟਿਕਾਣਿਆਂ ਵਿੱਚ ਤਲਾਸ਼ੀ ਦੇ ਨਾਲ-ਨਾਲ ਘਰਾਂ ਵਿਚ ਚੱਪੇ-ਚੱਪੇ ਖੰਗਾਲਿਆ। ਇਸ ਦੌਰਾਨ ਵੇਖਣ ਵਿੱਚ ਆਇਆ ਕਿ ਪੁਲਸ ਨੇ ਕਈ ਘਰਾਂ ਵਿੱਚ ਲੋਕਾਂ ਨੂੰ ਨਾਮ ਲੈ ਕੇ ਵੀ ਪੁੱਛਗਿੱਛ ਕੀਤੀ। ਉਥੇ ਹੀ ਦੁਕਾਨਾਂ 'ਤੇ ਵੀ ਪਹੁੰਚ ਕੇ ਪੁੱਛਗਿਛ ਕੀਤੀ। ਕਾਸੋ ਆਪੇਸ਼ਨ ਦੌਰਨ ਪੁਲਸ ਦੇ ਹੱਥ ਕੋਈ ਵੱਡੀ ਸਫ਼ਲਤਾ ਤਾਂ ਨਹੀਂ ਲੱਗੀ। ਪੁਲਸ ਦਾ ਤਲਾਸ਼ੀ ਅਭਿਆਨ ਨੂੰ ਲੈ ਕੇ ਸ਼ੱਕੀ ਲੋਕਾਂ ਵਿੱਚ ਹੜਬੜੀ ਰਹੀ। ਇਸ ਦੌਰਾਨ ਐੱਸ. ਐੱਸ. ਪੀ. ਮਹਿਤਾਬ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਨਸ਼ਾ ਵੇਚਣ ਅਤੇ ਕਰਨ ਵਾਲਿਆਂ ਖ਼ਿਲਾਫ਼ ਪੁਲਸ ਪਹਿਲਾਂ ਤੋਂ ਸਖ਼ਤ ਹੈ। ਉਨ੍ਹਾਂ ਕਿਹਾ ਕਿ ਪੁਲਸ ਦਾ ਇਹ ਅਭਿਆਨ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ 383 ਸ਼ੱਕੀ ਲੋਕਾਂ ਦੀ ਚੈਕਿੰਗ ਕੀਤੀ ਗਈ। ਇਨ੍ਹਾਂ ਵਿੱਚ 11 ਲੋਕਾ ਨੂੰ ਕਾਬੂ ਕੀਤਾ ਗਿਆ। ਇਸ ਮੌਕੇ ਕਾਸੋ ਆਪੇਸ਼ਨ ਵਿੱਚ ਐੱਸ. ਪੀ. ਡੀ. ਡਾ. ਮੁਕੇਸ਼ ਕੁਮਾਰ, ਡੀ. ਐੱਸ. ਪੀ. ਮਾਧਵੀ ਸ਼ਰਮਾ, ਡੀ. ਐੱਸ. ਪੀ. ਇਕਬਾਲ ਸਿੰਘ ਅਤੇ ਕਈ ਹੋਰ ਪੁਲਸ ਕਰਮਚਾਰੀ ਮੌਜੂਦ ਰਹੇ।

ਇਹ ਵੀ ਪੜ੍ਹੋ-  ਹੈਰਾਨੀਜਨਕ ਖ਼ੁਲਾਸਾ: ਹਵਾ ਦੇ ਪ੍ਰਦੂਸ਼ਣ ਨਾਲ ਭਾਰਤ ’ਚ ਹੋਈਆਂ 23 ਲੱਖ ਮੌਤਾਂ, ਸੰਤ ਸੀਚੇਵਾਲ ਨੇ ਜਤਾਈ ਚਿੰਤਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News