ਕਾਠਗੜ੍ਹ ਵਿਖੇ ਨਸ਼ੀਲੇ ਪਦਾਰਥ ਸਮੇਤ 1 ਵਿਅਕਤੀ ਗ੍ਰਿਫ਼ਤਾਰ
Wednesday, Aug 02, 2023 - 04:34 PM (IST)

ਕਾਠਗੜ੍ਹ (ਰਾਜੇਸ਼)- ਥਾਣਾ ਬਲਾਚੌਰ ਅਤੇ ਕਾਠਗੜ੍ਹ ਪੁਲਸ ਵੱਲੋਂ ਲਾਂਚ ਕੀਤੇ ਆਪਰੇਸ਼ਨ ਕਾਸੋ ਅਧੀਨ ਇਕ ਵਿਅਕਤੀ ਨੂੰ 6 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕੀਤਾ ਹੈ। ਦਰਜ ਐੱਫ਼. ਆਈ. ਆਰ. ਮੁਤਾਬਕ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਲਾਂਚ ਕੀਤੇ ਅਪਰੇਸ਼ਨ ਕਾਸੋ ਤਹਿਤ ਥਾਣਾ ਸਿਟੀ ਬਲਾਚੌਰ ਅਤੇ ਥਾਣਾ ਕਾਠਗੜ੍ਹ ਵਿੱਚ ਕਰਮਚਾਰੀਆਂ ਦੀਆਂ ਵੱਖ-ਵੱਖ ਪਾਰਟੀਆਂ ਨੂੰ ਦਿੱਤੇ ਟਾਰਗੇਟਾਂ ਨੂੰ ਚੈੱਕ ਕਰਨ ਲਈ ਕਿਹਾ ਗਿਆ ਹੈ, ਜਿਸ ਸਬੰਧੀ ਪੁਲਸ ਪਾਰਟੀ ਦੇ ਮੁਲਾਜ਼ਮਾਂ ਵੱਲੋਂ ਜਦੋਂ ਪਿੰਡ ਸਿੰਬਲ ਮਜਾਰਾ ਤੋਂ ਜਾਡਲੀ ਲਿੰਕ ਮਾਰਗ 'ਤੇ ਆਉਣ-ਜਾਣ ਵਾਲੇ ਵਿਅਕਤੀਆਂ ਨੂੰ ਚੈੱਕ ਕੀਤਾ ਜਾ ਰਿਹਾ ਸੀ ਤਾਂ ਪਿੰਡ ਸਿੰਬਲ ਮਜਾਰੇ ਵੱਲੋਂ ਇਕ ਵਿਅਕਤੀ ਤੇਜ ਕਦਮੀਂ ਆਉਂਦਾ ਵਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਵੇਖ ਕੇ ਪਿੱਛੇ ਨੂੰ ਮੁੜਦਾ ਹੋਇਆ ਖੇਤਾਂ ਵੱਲ ਨੂੰ ਜਾਂਦੇ ਕੱਚੇ ਰਸਤੇ ਨੂੰ ਚੱਲ ਪਿਆ। ਉਸ ਨੂੰ ਪੁਲਸ ਪਾਰਟੀ ਨੇ ਰੁਕਣ ਲਈ ਕਿਹਾ ਪਰ ਉਸ ਨੇ ਪੁਲਸ ਨੂੰ ਵੇਖ ਕੇ ਆਪਣੀ ਪਹਿਨੀ ਹੋਈ ਕੈਪਰੀ ਵਿੱਚੋਂ ਇਕ ਲਿਫ਼ਾਫ਼ਾ ਕੱਢ ਕੇ ਝੋਨੇ ਦੇ ਖੇਤ ਵਲ ਨੂੰ ਸੁੱਟ ਦਿੱਤਾ।
ਇਹ ਵੀ ਪੜ੍ਹੋ- ਪੰਜਾਬ 'ਚ ਨਸ਼ੇ ਦਾ ਕਹਿਰ, ਫਲਾਈਓਵਰ ’ਤੇ ਮਿਲੀਆਂ 2 ਨੌਜਵਾਨਾਂ ਦੀਆਂ ਲਾਸ਼ਾਂ, ਫੈਲੀ ਸਨਸਨੀ
ਮੁਲਾਜ਼ਮਾਂ ਨੇ ਵਿਅਕਤੀ ਨੂੰ ਕਾਬੂ ਕਰਕੇ ਉਸ ਦਾ ਨਾਂ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਹਾਜ਼ਰ ਚੰਦ ਉਰਫ਼ ਹਾਜੀ ਪੁੱਤਰ ਜੀਤ ਰਾਮ ਵਾਸੀ ਜਗਤੇਵਾਲ ਥਾਣਾ ਕਾਠਗੜ੍ਹ ਦੱਸਿਆ ਅਤੇ ਜਦੋਂ ਉਸ ਦੁਆਰਾ ਸੁੱਟੇ ਗਏ ਲਿਫ਼ਾਫ਼ੇ ਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ 6 ਗ੍ਰਾਮ ਨਸ਼ੀਲਾ ਪਦਾਰਥ (ਹੈਰੋਇਨ) ਬਰਾਮਦ ਹੋਇਆ। ਪੁਲਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਫਗਵਾੜਾ 'ਚ ਰੂਹ ਕੰਬਾਊ ਘਟਨਾ, ਪਿਤਾ ਨੇ ਪਰਿਵਾਰ ਦੇ 5 ਮੈਂਬਰਾਂ ਨੂੰ ਦਿੱਤਾ ਜ਼ਹਿਰ, ਪਈਆਂ ਭਾਜੜਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ