ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਕਾਰਨ 1 ਦੀ ਮੌਤ, 90 ਨਵੇਂ ਮਾਮਲੇ

09/27/2020 2:52:16 AM

ਕਪੂਰਥਲਾ,(ਮਹਾਜਨ)- ਜ਼ਿਲ੍ਹੇ ’ਚ ਜਿੱਥੇ ਕੁਝ ਦਿਨਾਂ ਤੋਂ ਕੋਰੋਨਾ ਨੇ ਆਪਣੀ ਰਫਤਾਰ ’ਤੇ ਸਿਹਤ ਵਿਭਾਗ ਦੀ ਟੀਮਾਂ ਨੇ ਬ੍ਰੇਕ ਲਗਾਉਣ ਦੇ ਲਈ ਕਮਰ ਕੱਸ ਲਈ ਹੈ। ਹੁਣ ਸਿਹਤ ਵਿਭਾਗ ਵੱਲੋਂ ਰੋਜਾਨਾ ਹਜਾਰਾਂ ਦੀ ਗਿਣਤੀ ’ਚ ਲੋਕਾਂ ਦੇ ਕੋਰੋਨਾ ਸੈਂਪਲ ਲਏ ਜਾ ਰਹੇ ਹਨ, ਜਿਸ ਨਾਲ ਜਲਦ ਹੀ ਜ਼ਿਲ੍ਹਾ ਕਪੂਰਥਲਾ ਕੋਰੋਨਾ ਤੋਂ ਮੁਕਤ ਹੋਣ ਦੀ ਸੰਭਾਵਨਾ ਨਜਰ ਆਉਣ ਲੱਗੀ ਹੈ। ਸ਼ਨੀਵਾਰ ਨੂੰ ਜ਼ਿਲੇ ’ਚ ਭਰ ’ਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 1700 ਤੋਂ ਜਿਆਦਾ ਲੋਕਾਂ ਦੇ ਸੈਂਪਲ ਲਏ। ਉੱਥੇ ਦੂਜੇ ਪਾਸੇ ਸ਼ਨੀਵਾਰ ਨੂੰ 1 ਕੋਰੋਨਾ ਪੀਡ਼ਤ ਮਰੀਜ ਦੀ ਮੌਤ ਹੋ ਗਈ। ਮ੍ਰਿਤਕ 82 ਸਾਲਾ ਪੁਰਸ਼ ਵਾਸੀ ਮਾਡਲ ਟਾਊਨ ਕਪੂਰਥਲਾ ਜੋ ਕਿ ਬੀਤੇ ਦਿਨੀ ਪਾਜ਼ੇਟਿਵ ਪਾਇਆ ਗਿਆ ਸੀ ਤੇ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਜੇਰੇ ਇਲਾਜ ਸੀ ਪਰ ਸ਼ਨੀਵਾਰ ਨੂੰ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 133 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਕੋਰੋਨਾ ਦੇ 90 ਮਰੀਜਾਂ ਦੀ ਪੁਸ਼ਟੀ ਕੀਤੀ ਗਈ। ਪਾਜ਼ੇਟਿਵ ਪਾਏ ਗਏ ਮਰੀਜਾਂ ’ਚੋਂ 3 ਆਰ. ਸੀ. ਐੱਫ. ਕਪੂਰਥਲਾ ਤੇ 4 ਮਰੀਜ ਪੀ. ਟੀ. ਯੂ ਨਾਲ ਸਬੰਧਤ ਹਨ।

ਇਨ੍ਹਾਂ ਇਲਾਕਿਆਂ ਨਾਲ ਸਬੰਧਤ ਹਨ ਮਰੀਜ਼

ਪਾਜ਼ੇਟਿਵ ਪਾਏ ਗਏ 90 ਮਰੀਜਾਂ ’ਚੋਂ ਕਪੂਰਥਲਾ ਸਬ ਡਵੀਜਨ ਨਾਲ 39, ਫਗਵਾਡ਼ਾ ਸਬ ਡਵੀਜਨ ਨਾਲ 17, ਭੁਲੱਥ ਸਬ ਡਵੀਜਨ ਨਾਲ 12 ਤੇ ਸੁਲਤਾਨਪੁਰ ਲੋਧੀ ਸਬ ਡਵੀਜਨ ਨਾਲ 11 ਮਰੀਜ ਪਾਜੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 1 ਮਰੀਜ ਬਿਆਸ, 2 ਮਰੀਜ ਐਸ.ਬੀ.ਐਸ ਨਗਰ, 4 ਮਰੀਜ ਜਲੰਧਰ, 1 ਮਰੀਜ ਸ਼ਾਹਕੋਟ ਤੇ 1 ਮਰੀਜ ਮੋਗਾ ਨਾਲ ਵੀ ਸਬੰਧਤ ਹੈ।

79 ਮਰੀਜਾਂ ਨੇ ਦਿੱਤੀ ਕੋਰੋਨਾ ਨੂੰ ਮਾਤ, ਭੇਜਿਆ ਘਰ

ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਪਹਿਲਾਂ ਤੋਂ ਜੇਰੇ ਇਲਾਜ ਚੱਲ ਰਹੇ ਕੋਰੋਨਾ ਮਰੀਜਾਂ ’ਚੋਂ 79 ਮਰੀਜਾਂ ਦੇ ਠੀਕ ਹੋਣ ਦੇ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ। ਇਸ ਤੋਂ ਇਲਾਵਾ ਸ਼ਨੀਵਾਰ ਨੂੰ 1787 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਨ੍ਹਾਂ ’ਚੋਂ ਕਪੂਰਥਲਾ ਤੋਂ 338, ਫਗਵਾਡ਼ਾ ਤੋਂ 229, ਭੁਲੱਥ ਤੋਂ 178, ਸੁਲਤਾਨਪੁਰ ਲੋਧੀ ਤੋਂ 68, ਬੇਗੋਵਾਲ ਤੋਂ 114, ਢਿਲਵਾਂ ਤੋਂ 97, ਕਾਲਾ ਸੰਘਿਆਂ ਤੋਂ 225, ਫੱਤੂਢੀਂਗਾ ਤੋਂ 73, ਪਾਂਛਟਾ ਤੋਂ 208 ਤੇ ਟਿੱਬਾ ਤੋਂ 257 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਕਾਰਨ ਹੁਣ ਤੱਕ 3270 ਲੋਕ ਸੰਕਰਮਿਤ ਹੋ ਚੁੱਕੇ ਹਨ, ਜਿਨ੍ਹਾਂ ’ਚੋਂ 2243 ਮਰੀਜ ਠੀਕ ਹੋ ਚੁੱਕੇ ਹਨ। ਜਦਕਿ 657 ਮਰੀਜ ਐਕਟਿਵ ਚੱਲ ਰਹੇ ਹਨ।


Bharat Thapa

Content Editor

Related News