ਸੜਕ ਹਾਦਸਿਆਂ ’ਚ 1 ਦੀ ਮੌਤ, ਇਕ ਪਰਿਵਾਰ ਦੇ 3 ਜੀਆਂ ਸਮੇਤ 8 ਜ਼ਖ਼ਮੀ

Saturday, Nov 30, 2024 - 01:23 PM (IST)

ਸੜਕ ਹਾਦਸਿਆਂ ’ਚ 1 ਦੀ ਮੌਤ, ਇਕ ਪਰਿਵਾਰ ਦੇ 3 ਜੀਆਂ ਸਮੇਤ 8 ਜ਼ਖ਼ਮੀ

ਦਸੂਹਾ/ਟਾਂਡਾ ਉੜਮੁੜ (ਝਾਵਰ, ਨਾਗਲਾ, ਪੰਡਿਤ, ਜਸਵਿੰਦਰ, ਗੁਪਤਾ)-ਇਲਾਕੇ ਵਿਚ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਪਰਿਵਾਰ ਦੇ 3 ਜੀਆਂ ਸਮੇਤ 8 ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਦਸੂਹਾ ਤੋਂ ਜਲੰਧਰ ਜੀ. ਟੀ. ਰੋਡ ਗੰਭੋਵਾਲ ਨੇੜੇ ਇਕ ਵਿਅਕਤੀ ਪਰਮਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਖੁਣ-ਖੁਣ ਕਲਾਂ ਜੋ ਅਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਅਣਪਛਾਤੀ ਗੱਡੀ ਵੱਜਣ ਨਾਲ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਗੁਰਦੀਪ ਸਿੰਘ ਵਾਸੀ ਆਦਮਵਾਲ ਗੜੀ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਕੇਲਿਆਂ ਨੇ ਮਰਵਾ ਦਿੱਤਾ ਦੁਕਾਨਦਾਰ

ਦੂਜੀ ਘਟਨਾ ’ਚ ਹਾਈਵੇਅ ’ਤੇ ਪਿੰਡ ਖੁੱਡਾ ਅਤੇ ਕੁਰਾਲਾ ਦੇ ਵਿਚਾਲੇ ਸਵੇਰੇ ਵਾਪਰੇ ਸੜਕ ਹਾਦਸੇ ਵਿਚ ਕਾਰ ਸਵਾਰ ਇਕੋ ਪਰਿਵਾਰ ਦੇ 3 ਮੈਂਬਰ ਜ਼ਖ਼ਮੀ ਹੋ ਗਏ। ਹਾਦਸਾ ਸਵੇਰੇ 10.20 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਜਲੰਧਰ ਵੱਲ ਜਾ ਰਹੇ ਪਰਿਵਾਰ ਦੀ ਕਾਰ ਟਰੱਕ ਦੇ ਪਿੱਛੇ ਜਾ ਟਕਰਾਈ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਵਿਚ ਜ਼ਖ਼ਮੀ ਹੋਏ ਕਾਰ ਸਵਾਰ ਜੈ ਦੇਵ, ਉਸ ਦੇ ਪਿਤਾ ਬੂਆ ਦਾਸ ਕਸ਼ਿਅਪ ਪੁੱਤਰ ਸ਼ੀਤਲ ਦਾਸ ਅਤੇ ਮਾਤਾ ਕ੍ਰਿਸ਼ਨਾ ਦੇਵੀ ਵਾਸੀ ਪਠਾਨਕੋਟ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਥਾਣੇਦਾਰ ਬਲਜੀਤ ਸਿੰਘ, ਰੁਚਿਕਾ ਡਡਵਾਲ ਅਤੇ ਆਂਚਲ ਨੇ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ।  ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ। 

PunjabKesari

ਤੀਜੀ ਘਟਨਾ ’ਚ ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ ’ਤੇ ਬੀਤੀ ਰਾਤ 7.30 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ 3 ਪ੍ਰਵਾਸੀ ਮਜ਼ਦੂਰ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਮੋਟਰਸਾਈਕਲ ਸਵਾਰ ਬੇਕਾਬੂ ਹੋ ਕੇ ਲਾਈਫ ਕੇਅਰ ਹਸਪਤਾਲ ਨੇੜੇ ਪੁਲੀ ਦਾ ਸਾਈਨ ਬੋਰਡ ਤੋੜਦੇ ਹੋਏ ਪੁਲੀ ਤੋਂ ਹੇਠਾਂ ਜਾ ਡਿੱਗੇ। ਇਨ੍ਹਾਂ ਵਿਚੋਂ ਦੋ ਵਿਅਕਤੀ ਮੋਟਰਸਾਈਕਲ ਸਮੇਤ ਪੁਲੀ ਤੋਂ ਥੱਲੇ ਅਤੇ ਇਕ ਸੜਕ ਤੇ ਡਿੱਗਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਜ਼ਖ਼ਮੀਆਂ ਵਿਚ ਪ੍ਰਵਾਸੀ ਮਜ਼ਦੂਰ ਕਰਨ, ਪ੍ਰਧਾਨ ਅਤੇ ਉਨ੍ਹਾਂ ਦਾ ਸਾਥੀ ਸ਼ਾਮਲ ਸੀ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਏ. ਐੱਸ. ਆਈ. ਤਜਿੰਦਰ ਸਿੰਘ ਦੀ ਟੀਮ ਨੇ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ, ਜਿੱਥੋਂ ਗੰਭੀਰ ਜ਼ਖ਼ਮੀ ਕਰਨ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹੁਸ਼ਿਆਰਪੁਰ ਰੈਫਰ ਕੀਤਾ ਗਿਆ। ਹਾਦਸਾ ਕਿਹੜੇ ਹਾਲਾਤ ਵਿਚ ਵਾਪਰਿਆ ਫਿਲਹਾਲ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ। ਚੌਥੀ ਘਟਨਾ ’ਚ ਬੀਤੀ ਦੇਰ ਸ਼ਾਮ ਟਾਂਡਾ ਗੜਦੀਵਾਲਾ ਰੋਡ ’ਤੇ ਹਰਸੀ ਪਿੰਡ ਵਿਖੇ ਟਰਾਲੀ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਰਾਜਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਹਰਸੀ ਪਿੰਡ ਜ਼ਖ਼ਮੀ ਹੋ ਗਿਆ। ਅਧਿਆਪਕ ਆਗੂ ਅਜੀਤ ਸਿੰਘ ਰੂਪਤਾਰਾ ਨੇ ਮਦਦ ਕਰ ਕੇ ਉਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ।

ਇਹ ਵੀ ਪੜ੍ਹੋ-ਇਸ ਵਾਰ ਨਗਰ ਨਿਗਮ ਚੋਣਾਂ ’ਚ ਉੱਠੇਗਾ ਦਲ-ਬਦਲੂਆਂ ਦਾ ਮੁੱਦਾ, 20 ਆਗੂਆਂ 'ਤੇ ਲੱਗ ਚੁਕਿਐ ਟੈਗ

PunjabKesari

ਹੁਸ਼ਿਆਰਪੁਰ (ਰਾਜਪੂਤ)-ਹੁਸ਼ਿਆਰਪੁਰ ਦੇ ਮੁਹੱਲਾ ਫਤਿਹਗੜ੍ਹ ਚੂੰਗੀ ਦੇ ਨਜ਼ਦੀਕ ਤੇਜ਼ ਰਫ਼ਤਾਰ 2 ਐਕਟਿਵਾ ਸਕੂਟਰਾਂ ਦੀ ਟੱਕਰ ’ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਪ੍ਰਵੀਨ ਸ਼੍ਰੀਵਾਸਤਵ ਪੁੱਤਰ ਜਗਦੀਸ਼ ਸ਼੍ਰੀਵਾਸਤਵ, ਨਿਵਾਸੀ ਲਕਸ਼ਮੀ ਨਗਰ ਨੇ ਦੱਸਿਆ ਕਿ ਉਹ ਬਾਜ਼ਾਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਇਕ ਐਕਟਿਵਾ ਸਵਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਉਹ ਜ਼ਖਮੀ ਹੋ ਗਿਆ ਤੇ ਐਕਟਿਵਾ ਅਗਲੇ ਪਾਸੇ ਤੋਂ ਬੁਰੀ ਤਰ੍ਹਾਂ ਟੁੱਟ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਐਕਟਿਵਾ ਅਤੇ ਉਸ ਦੇ ਚਾਲਕ ਨੂੰ ਕਾਬੂ ਕਰ ਲਿਆ ਅਤੇ ਥਾਣਾ ਚੌਂਕੀ ਪੁਰਹੀਰਾਂ ਹੁਸ਼ਿਆਰਪੁਰ ਜਾਂਚ ਸਬੰਧੀ ਲੈ ਗਈ।
 

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ 'ਚ ਹੋਇਆ ਧਮਾਕਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News