ਕਾਰ ਤੇ ਟਰੱਕ ਦੀ ਟੱਕਰ ''ਚ 1 ਦੀ ਮੌਤ, 3 ਜ਼ਖਮੀ

Friday, Jul 19, 2019 - 06:31 PM (IST)

ਕਾਰ ਤੇ ਟਰੱਕ ਦੀ ਟੱਕਰ ''ਚ 1 ਦੀ ਮੌਤ, 3 ਜ਼ਖਮੀ

ਰੂਪਨਗਰ (ਵਿਜੇ)-ਅੱਜ ਸਵੇਰੇ 7.30 ਵਜੇ ਦੇ ਕਰੀਬ ਧਿਆਨਪੁਰਾ ਨਵਾਂ ਬਾਈਪਾਸ ਨੇੜੇ ਕੁਰਾਲੀ ਵਿਖੇ ਕਾਰ ਅਤੇ ਟਰੱਕ ਦੀ ਟੱਕਰ ਹੋ ਗਈ, ਜਿਸ 'ਚ 1 ਵਿਅਕਤੀ ਦੀ ਮੌਤ ਅਤੇ 5 ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।ਜਾਣਕਾਰੀ ਅਨੁਸਾਰ ਕਾਰ ਦਿੱਲੀ ਤੋਂ ਮਨਾਲੀ ਵੱਲ ਜਾ ਰਹੀ ਸੀ ਅਤੇ ਇਹ ਅਚਾਨਕ ਡਿਵਾਈਡਰ ਨਾਲ ਜਾ ਟਕਰਾਈ ਜਿਸ ਤੋਂ ਬਾਅਦ ਬੇਕਾਬੂ ਹੋ ਕੇ ਇਹ ਟਰੱਕ ਨਾਲ ਜਾ ਟਕਰਾਈ। ਕਾਰ 'ਚ 4 ਵਿਅਕਤੀ ਸਵਾਰ ਸਨ ਜਿਨ੍ਹਾਂ 'ਚੋਂ 1 ਦੀ ਮੌਤ ਹੋਈ ਗਈ ਜਦੋਂ ਕਿ 3 ਜ਼ਖਮੀਆਂ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਜ਼ਖਮੀਆਂ 'ਚ ਜਸਮੀਰ ਐੱਮ ਵਾਸੀ ਕੇਰਲਾ, ਆਕਾਸ਼ ਨਿਵਾਸੀ ਬਿਜਨੌਰ (ਯੂ.ਪੀ.), ਕਾਰ ਚਾਲਕ ਰਿਸ਼ੀ ਮੇਰਠ (ਯੂ.ਪੀ.) ਦੇ ਨਾਂ ਸ਼ਾਮਲ ਹਨ। ਜਦੋਂ ਕਿ ਸੁਭਰਾ ਪ੍ਰਕਾਸ਼ ਨਿਵਾਸੀ ਪੱਛਮੀ ਬੰਗਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਦੂਜੇ ਪਾਸੇ ਟਰੱਕ ਜੋ ਕਾਹਨਪੁਰ ਖੂਹੀ ਵੱਲ ਤੋਂ ਮੋਹਾਲੀ ਵੱਲ ਜਾ ਰਿਹਾ ਸੀ ਜਿਸ 'ਚ 2 ਵਿਅਕਤੀ ਸਵਾਰ ਸਨ ਅਤੇ ਦੋਵੇਂ ਸਵਾਰਾਂ ਦੀਆਂ ਲੱਤਾਂ 'ਚ ਫੈਕਚਰ ਹੋਣ ਕਾਰਣ ਇਨ੍ਹਾਂ ਨੂੰ ਇਲਾਜ ਲਈ ਪੀ.ਜੀ.ਆਈ. ਰੈਫਰ ਕੀਤਾ ਗਿਆ। ਟਰੱਕ ਡਰਾਈਵਰ ਦਾ ਨਾਂ ਸੌਰਵ ਜਦੋਂ ਕਿ ਨਾਲ ਬੈਠੇ ਦੂਜੇ ਵਿਅਕਤੀ ਦਾ ਨਾਂ ਪੱਪੂ ਦੱਸਿਆ ਗਿਆ ਹੈ। ਘਟਨਾ ਸਥਾਨ 'ਤੇ ਟੋਲ ਪਲਾਜ਼ਾ ਸੋਲਖੀਆਂ ਦੀ ਟੀਮ ਨੇ ਪਹੁੰਚ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਸਾਈਡ ਕਰਵਾਇਆ ਜਿਸ ਤੋਂ ਬਾਅਦ ਟ੍ਰੈਫਿਕ ਸੁਚਾਰੂ ਹੋ ਸਕੀ। ਹਾਦਸੇ 'ਚ ਕਾਰ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਇਸ ਸਬੰਧੀ ਜਾਣਕਾਰੀ ਥਾਣਾ ਸਿੰਘ ਭਗਵੰਤਪੁਰ ਦੇ ਐੱਸ.ਐੱਚ.ਓ. ਦੇਸ ਰਾਜ ਵੱਲੋਂ ਦਿੱਤੀ ਗਈ ਜਿਨ੍ਹਾਂ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।


author

Karan Kumar

Content Editor

Related News